ਭੋਪਾਲ : ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਪੁਲਿਸ ਕਾਂਸਟੇਬਲਾਂ ਦੀ ਭਰਤੀ ਵਿਵਾਦਾਂ ਵਿਚ ਘਿਰ ਗਈ ਹੈ। ਹੁਣੇ ਜਿਹੇ ਹੀ ਚੁਣੇ ਗਏ ਪੁਲਿਸ ਕਾਂਸਟੇਬਲਾਂ ਦੇ ਮੈਡੀਕਲ ਪ੍ਰੀਖਣਾਂ ਦੌਰਾਨ ਰਾਖਵੇਂ ਵਰਗ ਦੇ ਚੁਣੇ ਗਏ ਉਮੀਦਵਾਰਾਂ ਦੀ ਛਾਤੀ ‘ਤੇ ਉਨ੍ਹਾਂ ਦਾ ਵਰਗ ਭਾਵ ਐਸਸੀ/ਐਸਟੀ ਦਰਜ ਕਰ ਦਿੱਤਾ ਗਿਆ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੁਲਿਸ ਨੇ ਦੱਸਿਆ ਕਿ ਅਜੇ ਨਵੇਂ ਨਿਯੁਕਤ ਕਾਂਸਟੇਬਲਾਂ ਦਾ ਮੈਡੀਕਲ ਪ੍ਰੀਖਣ ਚੱਲ ਰਿਹਾ ਹੈ। ਪਿਛਲੀ ਵਾਰ ਕਿਸੇ ਤਰ੍ਹਾਂ ਗਲਤੀ ਹੋ ਗਈ ਸੀ ਜਿਸ ਕਾਰਨ ਹਸਪਤਾਲ ਦੇ ਪ੍ਰਬੰਧਕਾਂ ਨੇ ਸ਼ਾਇਦ ਉਕਤ ਸ਼ਬਦ ਲਿਖੇ ਹੋਣਗੇ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …