ਪਲਵਲ/ਬਿਊਰੋ ਨਿਊਜ਼ : ਰਾਸ਼ਟਰੀ ਸੁਰੱਖਿਆ ਏਜੰਸੀ (ਐਨ ਆਈ ਏ) ਦੀ ਜਾਂਚ ਵਿਚ ਇਹ ਵੱਡਾ ਖੁਲਾਸਾ ਹੋਇਆ ਹੈ। ਕਿਹਾ ਗਿਆ ਹੈ ਕਿ ਹਰਿਆਣਾ ਦੇ ਪਲਵਲ ਵਿਚ ਸਥਿਤ ਇਕ ਮਸਜਿਦ ਦੇ ਨਿਰਮਾਣ ਲਈ ਲਸ਼ਕਰ-ਏ-ਤੋਇਬਾ ਨੇ ਫੰਡ ਜਾਰੀ ਕੀਤਾ ਸੀ।
ਇਹ ਮਸਜਿਦ ਪਲਵਲ ਜ਼ਿਲ੍ਹੇ ਦੇ ਉਤਾਵਰ ਪਿੰਡ ਵਿਚ ਹੈ, ਜਿਸਦਾ ਨਾਮ ਖੁਲਾਫਾ ਏਰਸ਼ੀਦੀਨ ਹੈ। ਹਾਲਾਂਕਿ ਪਿੰਡ ਦੇ ਪ੍ਰਧਾਨ ਨੇ ਜਾਂਚ ਰਿਪੋਰਟ ਨੂੰ ਨਕਾਰ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਐਨ ਆਈ ਏ ਅਧਿਕਾਰੀਆਂ ਨੇ ਤਿੰਨ ਅਕਤੂਬਰ ਨੂੰ ਜਾਂਚ ਕੀਤੀ ਸੀ, ਇਸ ਦੇ ਤਿੰਨ ਦਿਨ ਬਾਅਦ ਹੀ ਏਜੰਸੀ ਨੇ ਕਥਿਤ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਮਸਜਿਦ ਦੇ ਇਮਾਮ ਮੁਹੰਮਦ ਸਲਮਾਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।
Check Also
‘ਡੰਕੀ ਰੂਟ’ ਮਾਮਲੇ ਵਿਚ ਈਡੀ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਨਵੇਂ ਸਿਰਿਓਂ ਜਾਂਚ ਸ਼ੁਰੂ
ਈਡੀ ਨੇ ਪਹਿਲਾਂ ਵੀ ਦੋ ਦਿਨ ਕੀਤੀ ਸੀ ਜਾਂਚ ਜਲੰਧਰ/ਬਿਊਰੋ ਨਿਊਜ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ …