Breaking News
Home / ਭਾਰਤ / ਸਿੱਧੂ ਦਾ ਫਿਰ ਵਿਵਾਦਤ ਬਿਆਨ, ਦੱਖਣੀ ਭਾਰਤ ਤੋਂ ਬਿਹਤਰ ਹੈ ਪਾਕਿ

ਸਿੱਧੂ ਦਾ ਫਿਰ ਵਿਵਾਦਤ ਬਿਆਨ, ਦੱਖਣੀ ਭਾਰਤ ਤੋਂ ਬਿਹਤਰ ਹੈ ਪਾਕਿ

ਕਸੌਲੀ ਲਿਟਫੈਸਟ ‘ਚ ਬੋਲੇ – ਪਾਕਿਸਤਾਨ ਵਿਚ ਨਾ ਭਾਸ਼ਾ ਬਦਲਦੀ ਹੈ ਨਾ ਲੋਕ, ਜਦਕਿ ਸਾਊਥ ਇੰਡੀਆ ਵਿਚ ਰਹਿਣ ਲਈ ਅੰਗਰੇਜ਼ੀ ਜਾਂ ਤੇਲਗੂ ਸਿੱਖਣੀ ਪਵੇਗੀ
ਕਿਹਾ-ਕਰਤਾਰਪੁਰ ਕੌਰੀਡੋਰ ਖੁੱਲ੍ਹਣ ਦੀ ਗੱਲ ਸੁਣ ਫੌਜ ਮੁਖੀ ਨੂੰ ਖੁਸ਼ੀ ‘ਚ ਲਗਾਇਆ ਗਲੇ

ਕਸੌਲੀ : ਪਾਕਿ ਫੌਜ ਮੁਖੀ ਨੂੰ ਗਲੇ ਲਗਾਉਣ ਨੂੰ ਲੈ ਕੇ ਵਿਵਾਦਾਂ ਵਿਚ ਆਏ ਨਵਜੋਤ ਸਿੱਧੂ ਦਾ ਗੁਆਂਢੀ ਦੇਸ਼ ਨਾਲ ਅਜੇ ਵੀ ਬਰਕਰਾਰ ਹੈ। ਖੁਸ਼ਵੰਤ ਸਿੰਘ ਲਿਟਫੈਸਟ ਲਈ ਸ਼ੁੱਕਰਵਾਰ ਨੂੰ ਕਸੌਲੀ ਪਹੁੰਚੇ ਸਿੱਧੂ ਨੇ ਇਕ ਵਾਰ ਫਿਰ ਵਿਵਾਦਤ ਦਿੱਤਾ ਹੈ। ਲਿਟਫੈਸਟ ਦੇ ਪਹਿਲੇ ਭਾਗ ਵਿਚ ਚਰਚਾ ਦੌਰਾਨ ਉਨ੍ਹਾਂ ਪਾਕਿਸਤਾਨ ਦੀ ਯਾਤਰਾ ਨੂੰ ਕਈ ਮਾਅਨਿਆਂ ਵਿਚ ਦੱਖਣੀ ਭਾਰਤ ਤੋਂ ਬਿਹਤਰ ਕਰਾਰ ਦਿੱਤਾ। ਸਿੱਧੂ ਨੇ ਕਿਹਾ ਕਿ ਪਾਕਿਸਤਾਨ ਵਿਚ ਨਾ ਭਾਸ਼ਾ ਬਦਲਦੀ ਹੈ ਤੇ ਨਾ ਹੀ ਲੋਕ ਬਦਲਦੇ ਹਨ। ਜਦਕਿ ਦੱਖਣੀ ਭਾਰਤ ‘ਚ ਜਾਣ ‘ਤੇ ਭਾਸ਼ਾ ਤੋਂ ਲੈ ਕੇ ਖਾਣ-ਪਾਣ ਤੱਕ ਸਭ ਕੁਝ ਬਦਲ ਜਾਂਦਾ ਹੈ। ਤੁਹਾਨੂੰ ਉਥੇ ਰਹਿਣ ਲਈ ਅੰਗਰੇਜ਼ਾਂ ਜਾਂ ਤੇਲਗੂ ਸਿੱਖਣੀ ਪਵੇਗੀ, ਪਰ ਪਾਕਿ ‘ਚ ਇਹ ਜ਼ਰੂਰੀ ਨਹੀਂ ਹੈ। ਸਿੱਧੂ ਨੇ ਪਾਕਿਸਤਾਨ ਵਿਚ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਪਾਕਿ ਫੌਜ ਮੁਖੀ ਨੂੰ ਗਲੇ ਲਗਾਉਣ ਦਾ ਰਾਜ ਵੀ ਆਪਣੇ ਅੰਦਾਜ਼ ਵਿਚ ਖੋਲ੍ਹਿਆ। ਉਨ੍ਹਾਂ ਕਿਹਾ ਕਿ ਇਹ ਜੱਫੀ ਰਾਫੇਲ ਡੀਲ ਦੀ ਤਰ੍ਹਾਂ ਨਹੀਂ ਸੀ। ਇਹ ਸਭ ਕੁਝ ਅਚਾਨਕ ਹੀ ਹੋਇਆ। ਗੱਲਬਾਤ ਦੌਰਾਨ ਪਾਕਿ ਫੌਜ ਮੁਖੀ ਨੇ ਸਿੱਖਾਂ ਦੇ ਤੀਰਥ ਸਥਾਨ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਖੋਲ੍ਹਣ ਦੀ ਗੱਲ ਕਹੀ। ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਉਨ੍ਹਾਂ ਨੂੰ ਗਲੇ ਲਗਾ ਲਿਆ। ਸਿੱਖਾਂ ਲਈ ਕੌਰੀਡੋਰ ਖੁੱਲ੍ਹਣਾ ਇਕ ਸੁਪਨਾ ਹੈ। ਜਦ ਕਰਾਚੀ ਤੇ ਮੁੰਬਈ ਵਿਚਕਾਰ ਵਪਾਰਕ ਸੰਧੀ ਹੋ ਸਕਦੀ ਹੈ ਤਾਂ ਅੰਮ੍ਰਿਤਸਰ ਤੇ ਲਾਹੌਰ ‘ਚ ਵੀ ਇਹ ਦੂਰੀਆਂ ਮਿਟ ਜਾਣੀਆਂ ਚਾਹੀਦੀਆਂ ਹਨ। ਸਿੱਧੂ ਨੇ ਲਿਟਫੈਸਟ ਦੀ ਸ਼ੁਰੂਆਤ ਸ਼ਾਇਰਾਨਾ ਅੰਦਾਜ਼ ‘ਚ ‘ਸਰਕਾਰੇਂ ਤਾਉਮਰ ਯਹੀ ਭੂਲ ਕਰਤੀ ਰਹੀ, ਧੂਲ ਚੇਹਰੇ ਪੇ ਥੀ ਔਰ ਆਈਨਾ ਸਾਫ ਕਰਤੀ ਰਹੀ’ ਕੀਤੀ।
ਘਾਟੀ ਵਿਚ ਅੱਤਵਾਦੀ ਖਤਮ ਹੋ ਰਹੇ, ਅੱਤਵਾਦ ਨਹੀਂ
ਕਸੌਲੀ : ਖੁਸ਼ਵੰਤ ਸਿੰਘ ਲਿਟਫੈਸਟ ਦੇ ਸੱਤਵੇਂ ਭਾਗ ਦੀ ਸ਼ੁਰੂਆਤ ਮੋਕੇ ਸਾਬਕਾ ਰਾਅ ਮੁਖੀ ਅਮਰਜੀਤ ਸਿੰਘ ਦੁਲਤ ਨੇ ਮੋਦੀ ਸਰਕਾਰ ਦੀ ਕਸ਼ਮੀਰ ਨੀਤੀ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਅੱਤਵਾਦੀਆਂ ਨੂੰ ਮਾਰਨ ਦੀ ਸੰਖਿਆ ਪੂਰੀ ਕੀਤੀ ਜਾ ਰਹੀ ਹੈ, ਪਰ ਉਸ ਨੂੰ ਜੜ੍ਹੋਂ ਖਤਮ ਕਰਨ ਦੇ ਉਪਾਅ ਨਹੀਂ ਲੱਭੇ ਜਾ ਰਹੇ। ਹੁਣ ਤੱਕ ਕਰੀਬ 200 ਅੱਤਵਾਦੀ ਮਾਰੇ ਜਾ ਚੁੱਕੇ ਹਨ, ਪਰ ਅੱਤਵਾਦ ਖਤਮ ਨਹੀਂ ਹੋਇਆ।
ਇਹ ਬਹੁਤ ਹੀ ਨਿੰਦਾਜਨਕ ਟਿੱਪਣੀ ਹੈ। ਅਜਿਹਾ ਕਹਿਣਾ ਦੇਸ਼ ਅਤੇ ਦੇਸ਼ ਵਾਸੀਆਂ ਲਈ ਅਪਮਾਨ ਹੈ। ਬੇਸ਼ੱਕ ਪਾਕਿਸਤਾਨ ਨਾਲ ਸਾਡੀ ਮਿਲਦੀ ਹੈ, ਪਰ ਦੇਸ਼ ਸਭ ਤੋਂ ਉਪਰ ਹੈ। ਪਿਛਲੇ ਕਾਫੀ ਸਮੇਂ ਤੋਂ ਅਜਿਹਾ ਨਹੀਂ ਲੱਗ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸੋਚ ਸਮਝ ਕੇ ਕੋਈ ਗੱਲ ਨਹੀਂ ਕਰਦੇ।
ਵਿਰਸਾ ਸਿੰਘ ਵਲਟੋਹਾ, ਸ਼੍ਰੋਮਣੀ ਅਕਾਲੀ ਦਲ ਨੇਤਾ

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …