16.9 C
Toronto
Sunday, September 6, 2026
spot_img
Homeਭਾਰਤਰਾਸ਼ਟਰਪਤੀ ਦੇ ਅਹੁਦੇ ਲਈ ਮੁਕਾਬਲਾ ਦਲਿਤ ਬਨਾਮ ਦਲਿਤ ਹੋਇਆ

ਰਾਸ਼ਟਰਪਤੀ ਦੇ ਅਹੁਦੇ ਲਈ ਮੁਕਾਬਲਾ ਦਲਿਤ ਬਨਾਮ ਦਲਿਤ ਹੋਇਆ

ਰਾਸ਼ਟਰਪਤੀ ਦੇ ਅਹੁਦੇ ਲਈ ਮੁਕਾਬਲਾ ਦਲਿਤ ਬਨਾਮ ਦਲਿਤ ਹੋਇਆਕਾਂਗਰਸ ਤੇ ਦੂਜੇ ਵਿਰੋਧੀ ਦਲਾਂ ਨੇ ਮੀਰਾ ਕੁਮਾਰ ਨੂੰ ਬਣਾਇਆ ਉਮੀਦਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਅਤੇ ਦੂਜੇ ਵਿਰੋਧੀ ਦਲਾਂ ਨੇ ਅੱਜ ਰਾਸ਼ਟਰਪਤੀ ਅਹੁਦੇ ਲਈ ਸਾਂਝੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਮੀਟਿੰਗ ਵਿਚ ਚਰਚਾ ਕਰਨ ਤੋਂ ਬਾਅਦ ਸੋਨੀਆ ਗਾਂਧੀ ਨੇ ਮੀਰਾ ਕੁਮਾਰ ਦੇ ਨਾਮ ਦਾ ਐਲਾਨ ਕੀਤਾ ਹੈ। ਹੁਣ ਰਾਸ਼ਟਰਪਤੀ ਦੇ ਅਹੁਦੇ ਲਈ ਮੁਕਾਬਲਾ ਦਲਿਤ ਬਨਾਮ ਦਲਿਤ ਹੋ ਗਿਆ ਹੈ। ਚੇਤੇ ਰਹੇ ਕਿ ਭਾਜਪਾ ਨੇ ਪਹਿਲਾਂ ਹੀ ਰਾਮਨਾਥ ਕੋਵਿੰਦ ਦੇ ਨਾਮ ਦਾ ਐਲਾਨ ਕੀਤਾ ਹੋਇਆ ਹੈ। ਕੋਵਿੰਦ ਦੇ ਨਾਮ ਦੇ ਐਲਾਨ ਤੋਂ ਪਹਿਲਾਂ ਭਾਜਪਾ ਨੇ ਕਾਂਗਰਸ ਸਮੇਤ ਦੂਜੀਆਂ ਵਿਰੋਧੀ ਪਾਰਟੀਆਂ ਤੋਂ ਸਮਰਥਨ ਮੰਗਿਆ ਸੀ, ਜਿਸਦਾ ਵਿਰੋਧੀ ਦਲਾਂ ਨੇ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ ਉਨ੍ਹਾਂ ਨੇ ਉਮੀਦਵਾਰ ਦਾ ਨਾਮ ਨਹੀਂ ਦੱਸਿਆ। ਪਰ ਜਦੋਂ ਅਮਿਤ ਸ਼ਾਹ ਨੇ ਕੋਵਿੰਦ ਦੇ ਨਾਮ ਦਾ ਐਲਾਨ ਕੀਤਾ ਤਾਂ ਸਾਰੇ ਦਲ ਹੈਰਾਨ ਰਹਿ ਗਏ ਸਨ।

RELATED ARTICLES
POPULAR POSTS