Breaking News
Home / ਭਾਰਤ / ਜਹਾਜ਼ ਅਗਵਾ ਮਾਮਲੇ ‘ਚੋਂ ਦੋ ਬਜੁਰਗ ਸਿੱਖ ਬਰੀ

ਜਹਾਜ਼ ਅਗਵਾ ਮਾਮਲੇ ‘ਚੋਂ ਦੋ ਬਜੁਰਗ ਸਿੱਖ ਬਰੀ

ਨਵੀਂ ਦਿੱਲੀ/ਬਿਊਰੋ ਨਿਊਜ਼
1981 ਵਿੱਚ 111 ਮੁਸਾਫ਼ਰਾਂ ਨਾਲ ਭਰੇ ਹੋਏ ਜਹਾਜ਼ ਨੂੰ ਅਗ਼ਵਾ ਕਰਨ ਦੇ ਮਾਮਲੇ ‘ਚ ਦਿੱਲੀ ਦੀ ਅਦਾਲਤ ਵਲੋਂ ਅੱਜ ਦੋ ਸਿੱਖਾਂ ਨੂੰ ਬਰੀ ਕਰ ਦਿੱਤਾ ਗਿਆ। ਚੇਤੇ ਰਹੇ ਕਿ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਫਲਾਈਟ ਨੂੰ ਅਗਵਾ ਕਰਕੇ ਲਾਹੌਰ ਲਿਜਾਣ ਦੇ ਮਾਮਲੇ ਵਿਚ ਸਤਨਾਮ ਸਿੰਘ ਪਾਉਂਟਾ ਅਤੇ ਤੇਜਿੰਦਰਪਾਲ ਸਿੰਘ ‘ਤੇ ਮਾਮਲਾ ਦਰਜ ਹੋਇਆ ਸੀ। ਇਨ੍ਹਾਂ ਦੋਵਾਂ ਨੂੰ ਲਾਹੌਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਉਥੋਂ ਦੀ ਅਦਾਲਤ ਨੇ ਇਨ੍ਹਾਂ ਨੂੰ ਦੋ ਦੇਸ਼ਾਂ ਵਿੱਚ ਜੰਗ ਛੇੜਣ ਦੇ ਦੋਸ਼ਾਂ ਤਹਿਤ ਉਮਰ ਕੈਦ ਦੀ ਸਜਾ ਸੁਣਾਈ ਸੀ । ਫੜੇ ਜਾਣ ਵੇਲੇ ਸਤਨਾਮ ਸਿੰਘ ਪਾਉਂਟਾ ਦੀ ਉਮਰ 30 ਸਾਲ ਤੇ ਤੇਜਿੰਦਰਪਾਲ ਸਿੰਘ ਦੀ ਉਮਰ 29 ਸਾਲ ਸੀ। ਪਾਕਿਸਤਾਨ ਵਿਚੋਂ ਉਮਰ ਕੈਦ ਦੀ ਸਜ਼ਾ ਕੱਟ ਕੇ ਵਾਪਸ ਭਾਰਤ ਪਹੁੰਚੇ ਇਨ੍ਹਾਂ ਦੋਵਾਂ ਨੂੰ ਭਾਰਤ ਦੀ ਅਦਾਲਤ ਨੇ ਬਰੀ ਕਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਕਰਕੇ ਅਦਾਲਤੀ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਦੋਵੇਂ ਵਿਅਕਤੀ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਚੁਕੇ ਹਨ ਇਸ ਲਈ ਇੱਕੋ ਜੁਰਮ ਲਈ ਦੁਬਾਰਾ ਸਜ਼ਾ ਨਹੀਂ ਦਿੱਤੀ ਜਾ ਸਕਦੀ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …