Breaking News
Home / ਭਾਰਤ / ਹਾਥਰਸ ਵਿਚ ਹੋਏ ਜਬਰ ਜਨਾਹ ਦੇ ਪੀੜਤਾਂ ਨੂੰ ਮਿਲੇ ‘ਆਪ’ ਆਗੂ

ਹਾਥਰਸ ਵਿਚ ਹੋਏ ਜਬਰ ਜਨਾਹ ਦੇ ਪੀੜਤਾਂ ਨੂੰ ਮਿਲੇ ‘ਆਪ’ ਆਗੂ

ਸੰਸਦ ਮੈਂਬਰ ਸੰਜੈ ਸਿੰਘ ‘ਤੇ ਸੁੱਟੀ ਸਿਆਹੀ
ਹਾਥਰਸ/ਬਿਊਰੋ ਨਿਊਜ਼ : ਯੂਪੀ ਦੇ ਜ਼ਿਲ੍ਹੇ ਹਾਥਰਸ ‘ਚ ਹੋਈ ਜਬਰ ਜਨਾਹ ਦੀ ਘਟਨਾ ਦੇ ਪੀੜਤ ਪਰਿਵਾਰ ਨੂੰ ਮਿਲ ਕੇ ਵਾਪਸ ਆ ਰਹੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ‘ਤੇ ਇਕ ਵਿਅਕਤੀ ਨੇ ਸਿਆਸੀ ਸੁੱਟ ਦਿੱਤੀ। ‘ਆਪ’ ਆਗੂ ਸੰਜੈ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਦੀ ਸੁਰੱਖਿਆ ਵਿਚਾਲੇ ਪੀੜਤ ਪਰਿਵਾਰ ਨੂੰ ਮਿਲ ਕੇ ਵਾਪਸ ਆ ਰਹੇ ਸੀ ਤਾਂ ਦੀਪਕ ਸ਼ਰਮਾ ਨਾਮ ਦੇ ਵਿਅਕਤੀ ਨੇ ਉਨ੍ਹਾਂ ‘ਤੇ ਸਿਆਹੀ ਸੁੱਟ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹਰਕਤ ਪੁਲਿਸ ਦੀ ਹਾਜ਼ਰੀ ਵਿਚ ਵਾਪਰੀ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਉਨ੍ਹਾਂ ਨਾਲ ‘ਆਪ’ ਵਿਧਾਇਕਾ ਰਾਖੀ ਬਿਡਲਾਨ ਤੇ ਅਜੈ ਦੱਤ ਅਤੇ ਪਾਰਟੀ ਦੇ ਸੂਬਾਈ ਆਗੂ ਫੈਸਲ ਲਾਲਾ ਸਮੇਤ ਕਈ ਆਗੂ ਹਾਜ਼ਰ ਸਨ। ਸੰਜੈ ਸਿੰਘ ਨੇ ਬਾਅਦ ਵਿੱਚ ਟਵੀਟ ਕਰਕੇ ਇੱਕ ਫੋਟੋ ਟੈਗ ਕੀਤੀ ਜਿਸ ਵਿਚ ਸਿਆਹੀ ਸੁੱਟਣ ਵਾਲਾ ਦੀਪਕ ਸ਼ਰਮਾ ਏਡੀਜੀਪੀ ਪ੍ਰਸ਼ਾਂਤ ਕੁਮਾਰ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ। ਟੀਵੀ ਚੈਨਲਾਂ ‘ਤੇ ਚੱਲ ਰਹੀ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਸੰਜੈ ਸਿੰਘ ‘ਤੇ ਸਿਆਹੀ ਸੁੱਟਣ ਵਾਲਾ ਵਿਅਕਤੀ ‘ਪੀਐੱਫਆਈ ਦਲਾਲ ਵਾਪਸ ਜਾਓ’ ਦੇ ਨਾਅਰੇ ਮਾਰ ਰਿਹਾ ਸੀ। ਸਥਾਨਕ ਪੁਲਿਸ ਅਨੁਸਾਰ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ‘ਆਪ’ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘਟਨਾ ਲਈ ਯੂਪੀ ਸਰਕਾਰ ਦੀ ਨਿੰਦਾ ਕੀਤੀ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …