-19.4 C
Toronto
Friday, January 30, 2026
spot_img
Homeਭਾਰਤਭਾਰਤ ’ਚ ਕਰੋਨਾ ਦੇ 2 ਲੱਖ 40 ਹਜ਼ਾਰ ਦੇ ਕਰੀਬ ਮਾਮਲੇ ਆਏ...

ਭਾਰਤ ’ਚ ਕਰੋਨਾ ਦੇ 2 ਲੱਖ 40 ਹਜ਼ਾਰ ਦੇ ਕਰੀਬ ਮਾਮਲੇ ਆਏ ਸਾਹਮਣੇ

ਕੇਂਦਰ ਨੇ ਰਾਜਾਂ ਟੈਸਟਿੰਗ ਵਧਾਉਣ ਦੀ ਦਿੱਤੀ ਸਲਾਹ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਵਿਚ ਕਰੋਨਾ ਕੇਸਾਂ ’ਚ ਆਈ ਗਿਰਾਵਟ ਤੋਂ ਬਾਅਦ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਟੈਸਟਿੰਗ ਵਧਾਉਣ ਦੀ ਸਲਾਹ ਦਿੱਤੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਟੈਸਟਿੰਗ ਵਧਣ ਨਾਲ ਦੇਸ਼ ’ਚ ਕਰੋਨਾ ਦੀ ਅਸਲ ਸਥਿਤੀ ਦਾ ਪਤਾ ਚੱਲ ਸਕੇਗਾ ਅਤੇ ਕਰੋਨਾ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਉਸ ਦੇ ਅਨੁਸਾਰ ਹੀ ਐਕਸ਼ਨ ਲਿਆ ਜਾਵੇਗਾ। ਦੇਸ਼ ’ਚ ਲੰਘੇ 24 ਘੰਟਿਆਂ ਦੌਰਾਨ 2 ਲੱਖ 40 ਹਜ਼ਾਰ ਦੇ ਕਰੀਬ ਕਰੋਨਾ ਵਾਇਰਸ ਤੋਂ ਪੀੜਤ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 310 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਦੇਸ਼ ’ਚ ਲਗਾਤਾਰ ਦੂਜੇ ਦਿਨ ਕਰੋਨਾ ਵਾਇਰਸ ਦੇ ਮਾਮਲੇ ਘਟੇ ਹਨ ਅਤੇ ਦੇਸ਼ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 17 ਲੱਖ 36 ਹਜ਼ਾਰ ਤੋਂ ਵੱਧ ਹੈ। ਉਧਰ ਦੂਜੇ ਪਾਸੇ ਕੁੱਝ ਮਾਹਿਰਾਂ ਦਾ ਮੰਨਣਾ ਹੈ ਕਿ ਮੰੁਬਈ ’ਚ ਓਮੀਕਰੋਨ ਵੇਰੀਐਂਟ ਦਾ ਕਹਿਰ ਘਟਣਾ ਸ਼ੁਰੂ ਹੋ ਗਿਆ ਪ੍ਰੰਤੂ ਦੇਸ਼ ਦੇ ਬਾਕੀ ਹਿੱਸਿਆਂ ’ਚ ਇਸ ਦਾ ਮਾਰਚ ਤੱਕ ਦੇਖਿਆ ਜਾ ਸਕਦਾ ਹੈ। ਪੂਰੇ ਦੇਸ਼ ਲਈ ਅਗਲੇ ਦੋ ਹਫ਼ਤੇ ਬਹੁਤ ਮਹੱਤਵਪੂਰਨ ਹਨ ਕਿਉਂਕਿ ਓਮੀਕਰੋਨ ਵੇਰੀਐਂਟ ਦੀ ਲਹਿਰ ਨੂੰ ਪੀਕ ’ਤੇ ਪਹੁੰਚਣ ’ਚ ਘੱਟੋ-ਘੱਟ 3 ਹਫ਼ਤੇ ਦਾ ਸਮਾਂ ਲਗਦਾ ਹੈ ਅਤੇ ਡੈਲਟਾ ਦੇ ਮੁਕਾਬਲੇ ਇਸ ਦੇ ਫੈਲਣ ਦੀ ਰਫ਼ਤਾਰ ਤਿੰਨ ਗੁਣਾ ਜ਼ਿਆਦਾ ਹੈ।

 

RELATED ARTICLES
POPULAR POSTS