ਨੂਰਪੁਰ ਬੇਦੀ/ਬਿਊਰੋ ਨਿਊਜ਼
ਪੰਜਾਬ ‘ਚ ਪਿਛਲੇ ਕੁਝ ਸਾਲਾਂ ਤੋਂ ਵਿਵਾਦਾਂ ‘ਚ ਰਹੇ ਬਾਬਾ ਪਿਆਰਾ ਸਿੰਘ ਭਨਿਆਰਾ ਵਾਲੇ ਦੀ ਅੱਜ ਸਵੇਰੇ ਤੜਕਸਾਰ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਭਨਿਆਰਾਂ ਵਾਲੇ ਦੀ ਛਾਤੀ ‘ਚ ਦਰਦ ਹੋਣ ‘ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਬਾਬਾ ਭਨਿਆਰਾਂ ਵਾਲਾ ‘ਭਵਸਾਗਰ ਸਮੁੰਦਰ ਅੰਮ੍ਰਿਤਵਾਣੀ ਗ੍ਰੰਥ’ ਨਾਂ ਦੀ ਕਿਤਾਬ ਲਿਖਣ ਤੋਂ ਬਾਅਦ ਵਿਵਾਦਾਂ ‘ਚ ਘਿਰ ਗਿਆ ਸੀ। ਭਨਿਆਰਾ ਵਾਲਾ ਦੀ ਇਸ ਕਿਤਾਬ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਾਬੰਦੀ ਵੀ ਲਗਾਈ ਸੀ। ਧਿਆਨ ਰਹੇ ਕਿ ਭਨਿਆਂਵਾਲੇ ਦੇ ਡੇਰੇ ‘ਤੇ ਕਈ ਰਾਜਨੀਤਕ ਆਗੂ ਵੀ ਜਾਂਦੇ ਸਨ, ਜਿਸ ਤੋਂ ਬਾਅਦ ਉਹ ਆਪਣੇ ਆਪ ਨੂੰ ਪਾਵਰਫੁੱਲ ਸਮਝਣ ਲੱਗ ਪਿਆ ਸੀ। ਜ਼ਿਕਰਯੋਗ ਹੈ ਕਿ ਭਨਿਆਰਾਂ ਵਾਲੇ ਦਾ ਡੇਰਾ ਨੂਰਪੁਰ ਬੇਦੀ ਨੇੜਲੇ ਪਿੰਡ ਧਮਾਣਾ ਵਿਚ ਹੈ, ਉਸ ‘ਤੇ ਕਈ ਵਾਰ ਜਾਨਲੇਵਾ ਹਮਲੇ ਵੀ ਹੋਏ ਸਨ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …