Breaking News
Home / ਕੈਨੇਡਾ / Front / ਸਾਧੂ ਸਿੰਘ ਧਰਮਸੋਤ ਵੀ ਕਾਂਗਰਸੀ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ

ਸਾਧੂ ਸਿੰਘ ਧਰਮਸੋਤ ਵੀ ਕਾਂਗਰਸੀ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ

ਹਾਈਕੋਰਟ ਨੇ ਧਰਮਸੋਤ ਨੂੰ ਚੋਣ ਪ੍ਰਚਾਰ ਲਈ 5 ਜੂਨ ਤੱਕ ਦਿੱਤੀ ਹੈ ਜ਼ਮਾਨਤ
ਚੰਡੀਗੜ੍ਹ/ਬਿਊਰੋ ਨਿਊਜ਼
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਹਿਰਾਸਤ ’ਚ ਮੌਜੂਦ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰਜ਼ ’ਤੇ ਚੋਣ ਪ੍ਰਚਾਰ ਲਈ ਪੰਜ ਜੂਨ ਤੱਕ ਅੰਤਿ੍ਰਮ ਜ਼ਮਾਨਤ ਦੇ ਦਿੱਤੀ ਗਈ ਹੈ। ਹਾਈਕੋਰਟ ਨੇ ਹੁਕਮ ਵਿਚ ਸਪੱਸ਼ਟ ਕੀਤਾ ਕਿ ਇਸ ਦੌਰਾਨ ਧਰਮਸੋਤ ਵਿਦੇਸ਼ ਨਹੀਂ ਜਾ ਸਕਣਗੇ। ਜ਼ਿਕਰਯੋਗ ਹੈ ਕਿ ਜੰਗਲਾਤ ਮੰਤਰੀ ਰਹਿੰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਈਡੀ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗਿ੍ਰਫ਼ਤਾਰ ਕੀਤਾ ਸੀ। ਧਰਮਸੋਤ ’ਤੇ ਆਰੋਪ ਹਨ ਕਿ ਕਾਂਗਰਸ ਸ਼ਾਸਨ ਕਾਲ ਵਿਚਾਲੇ ਉਨ੍ਹਾਂ ਦੀ ਜੰਗਲਾਤ ਮੰਤਰੀ ਰਹਿੰਦੇ ਹੋਏ ਆਮਦਨ 2.37 ਕਰੋੜ ਰੁਪਏ ਸੀ ਜਦਕਿ ਉਨ੍ਹਾਂ ਨੇ 8.76 ਕਰੋੜ ਰੁਪਏ ਖ਼ਰਚ ਕੀਤੇ ਸਨ। ਆਮਦਨ ਤੋਂ ਵੱਧ ਖ਼ਰਚ ਉਨ੍ਹਾਂ ਨੇ ਕਿਨ੍ਹਾਂ ਸਰੋਤਾਂ ਰਾਹੀਂ ਕੀਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਫ਼ਿਲਹਾਲ ਧਰਮਸੋਤ ਨੂੰ 5 ਜੂਨ ਤੱਕ ਅੰਤਿ੍ਰਮ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਉਹ ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ।

Check Also

ਪੈਰਿਸ ’ਚ ਉਲੰਪਿਕ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਰੇਲਵੇ ਲਾਈਨਾਂ ਦੀ ਭੰਨਤੋੜ

ਵੱਡੀ ਗਿਣਤੀ ’ਚ ਲੋਕ ਸਟੇਸ਼ਨਾਂ ’ਤੇ ਫਸੇ ਨਵੀਂ ਦਿੱਲੀ/ਬਿਊਰੋ ਨਿਊਜ਼ ਫਰਾਂਸ ਦੇ ਪੈਰਿਸ ਵਿਚ ਉਲੰਪਿਕ …