ਅਟਾਰੀ/ਬਿਊਰੋ ਨਿਊਜ਼ : ਆਸਾਮ ਵਿਧਾਨ ਸਭਾ ਦੇ 5 ਵਿਧਾਇਕਾਂ ਅਤੇ 4 ਕਮੇਟੀ ਮੈਂਬਰਾਂ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ, ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਜਵਾਨਾਂ ਵਿਚਕਾਰ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਵੇਖੀ। ਇਸ ਮੌਕੇ ਉਨ੍ਹਾਂ ਨੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਸਟੇਡੀਅਮ, ਅਜਾਇਬਘਰ, ਬਾਰਡਰ ਪਿੱਲਰ ਨੰਬਰ 102 ਵੇਖਿਆ ਵੀ ਵੇਖੇ। ਉਨ੍ਹਾਂ ਇਥੇ ਯਾਦਗਾਰੀ ਤਸਵੀਰਾਂ ਵੀ ਖਿੱਚਵਾਈਆਂ। ਉਨ੍ਹਾਂ ਆਖਿਆ ਕਿ ਝੰਡਾ ਉਤਾਰਨ ਦੀ ਰਸਮ ਦੇਖ ਕੇ ਦਿਲ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਅਰੁਣ ਮਾਹਲ ਪ੍ਰੋਟੋਕੋਲ ਅਫ਼ਸਰ ਦਿਹਾਤੀ ਪੁਲਿਸ ਅੰਮ੍ਰਿਤਸਰ ਵੀ ਵਫ਼ਦ ਦੇ ਨਾਲ ਮੌਜੂਦ ਸਨ। ਬੀਤੇ ਦਿਨੀਂ ਨਾਗਾਲੈਂਡ ਦੇ ਮੁੱਖ ਮੰਤਰੀ ਦੀ ਧੀ ਮਿਸ ਅਬੋਲੀ ਯੈਕਥੋਮੀ ਨੇ ਵੀ ਪਰਿਵਾਰਕ ਸਮੇਤ ਝੰਡਾ ਉਤਾਰਨ ਦੀ ਰਸਮ ਦੇਖੀ ਸੀ।