18 C
Toronto
Wednesday, September 16, 2026
spot_img
Homeਪੰਜਾਬ25 ਸਾਲ ਗੁੰਮਰਾਹ ਹੋਣ ਨਾਲ ਪੰਜਾਬ ਚਲਾ ਗਿਆ ਹੇਠਾਂ

25 ਸਾਲ ਗੁੰਮਰਾਹ ਹੋਣ ਨਾਲ ਪੰਜਾਬ ਚਲਾ ਗਿਆ ਹੇਠਾਂ

25 ਸਾਲ ਗੁੰਮਰਾਹ ਹੋਣ ਨਾਲ ਪੰਜਾਬ ਚਲਾ ਗਿਆ ਹੇਠਾਂਨਵਜੋਤ ਸਿੱਧੂ ਨੇ ਕਿਹਾ – ਮੇਰੀ ਲੜਾਈ ਸਿਸਟਮ ਦੇ ਖਿਲਾਫ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੇਰਕਾ ਵਿਚ ਜਾ ਕੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਸਾਨਾਂ ਦੇ ਹੱਕ ਵਿਚ ਵੱਲ੍ਹਾ ‘ਚ 6 ਨਵੰਬਰ ਨੂੰ ਕੀਤੀ ਗਈ ਰੈਲੀ ਸਫਲ ਬਣਾਉਣ ਨੂੰ ਲੈ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਸਿੱਧੂ ਨੇ ਕਿਹਾ ਕਿ 25 ਸਾਲ ਤੱਕ ਗੁੰਮਰਾਹ ਹੋਣ ਦੇ ਕਾਰਣ ਪੰਜਾਬ ਕਾਫੀ ਹੇਠਾਂ ਚਲਾ ਗਿਆ ਹੈ, ਜਿਸ ਨੂੰ ਮੁੜ ਲੀਹ ‘ਤੇ ਲਿਆਉਣ ਲਈ ਰੋਡ ਮੈਪ ਦੀ ਜ਼ਰੂਰਤ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਨਾਲ ਨਿੱਜੀ ਨਹੀਂ ਹੈ, ਇਹ ਲੜਾਈ ਸਿਰਫ ਸਿਸਟਮ ਦੇ ਖਿਲਾਫ ਹੈ। ਇਸ ਸਿਸਟਮ ਨੇ 25-30 ਸਾਲਾਂ ਤੋਂ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਖੇਤੀ ਕਾਨੂੰਨ ਵੀ ਵਜੂਦ ‘ਤੇ ਹਮਲਾ ਹਨ। ਕੇਂਦਰ ਨੂੰ ਅਹੰਕਾਰ ਅਤੇ ਅੜੀਅਲ ਰਵੱਈਆ ਛੱਡਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਆਪਣੇ ਯੂ ਟਿਊਬ ਚੈਨਲ ‘ਚ ਨਵੀਂ ਵੀਡੀਓ ਪਾਈ ਹੈ, ਪੰਜਾਬ ਨੂੰ ਗੁੰਮਰਾਹ ਨਹੀਂ ਹੋਣ ਦਿੱਤਾ ਜਾਵੇਗਾ।

RELATED ARTICLES
POPULAR POSTS