ਰੱਖ ਰਖਾਵ ਲਈ ਸਾਲ ਵਿਚ ਦੋ ਵਾਰ ਹਫਤੇ-ਹਫਤੇ ਲਈ ਰੱਖਿਆ ਜਾਂਦਾ ਹੈ ਬੰਦ
ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼
ਪੰਜਾਬ ਦੇ 500 ਸਾਲਾਂ ਦੇ ਸ਼ਾਨਾਮੱਤੇ ਤੇ ਗੌਰਵਮਈ ਇਤਿਹਾਸ ਨੂੰ ਰੂਪਮਾਨ ਕਰਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ ਪੰਜਵੇਂ ਛਮਾਹੀ ਰੱਖ ਰਖਾਵ ਤੋਂ ਬਾਅਦ ਇਸ ਨੂੰ ਇੱਕ ਅਗਸਤ ਤੋਂ ਦਰਸ਼ਕਾਂ ਦੇ ਲਈ ਮੁੜ ਤੋਂ ਖੋਲ੍ਹ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਵਿਰਾਸਤ-ਏ-ਖਾਲਸਾ ਦੇ ਮੁੱਖ ਕਾਰਜਕਾਰੀ ਅਫਸਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਗਏ ਇਸ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੀ ਸਾਂਭ ਸੰਭਾਲ ਦੇ ਲਈ ਇਸ ਨੂੰ ਸਾਲ ਵਿੱਚ ਦੋ ਵਾਰ ਇੱਕ-ਇੱਕ ਹਫਤੇ ਲਈ ਬੰਦ ਰੱਖਿਆ ਜਾਂਦਾ ਹੈ। ਚੇਤੇ ਰਹੇ ਕਿ ਵਿਰਾਸਤ-ਏ-ਖਾਲਸਾ ਨੂੰ ਹੁਣ ਤੱਕ ਕਰੀਬ 80 ਲੱਖ ਸੈਲਾਨੀ ਵੇਖ ਚੁੱਕੇ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …