-4.6 C
Toronto
Wednesday, December 3, 2025
spot_img
Homeਪੰਜਾਬਪੰਜਾਬ ਅਤੇ ਦਿੱਲੀ ਸਮੇਤ ਕਈ ਰਾਜਾਂ 'ਚ ਚੱਲੀ ਧੂੜ ਭਰੀ ਹਨ੍ਹੇਰੀ

ਪੰਜਾਬ ਅਤੇ ਦਿੱਲੀ ਸਮੇਤ ਕਈ ਰਾਜਾਂ ‘ਚ ਚੱਲੀ ਧੂੜ ਭਰੀ ਹਨ੍ਹੇਰੀ

ਤੇਜ਼ ਹਨ੍ਹੇਰੀ ਕਾਰਨ ਪਟਿਆਲਾ ‘ਚ ਦੋ ਮੌਤਾਂ, ਮੁਕਤਸਰ ਸਾਹਿਬ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਨੇੜਲਿਆਂ ਇਲਾਕਿਆਂ ਵਿਚ ਅੱਜ ਸ਼ਾਮ ਅਚਾਨਕ ਮੌਸਮ ਬਦਲ ਗਿਆ ਅਤੇ ਧੂੜ ਭਰੀ ਹਨ੍ਹੇਰੀ ਚੱਲਣ ਲੱਗੀ। ਹਨ੍ਹੇਰੀ-ਝੱਖੜ ਕਾਰਨ ਪਟਿਆਲਾ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਹਰਮਿੰਦਰ ਸਿੰਘ ਚੱਡਾ ਨਾਮੀ ਵਿਅਕਤੀ ਸ਼ਹਿਰ ਵਿਚ ਆਪਣੀ ਦੁਕਾਨ ਤਿਆਰ ਕਰ ਰਿਹਾ ਸੀ। ਇਸ ਦੌਰਾਨ ਜਦੋਂ ਤੇਜ਼ ਹਨ੍ਹੇਰੀ ਆਈ ਤਾਂ ਇੱਕ ਕੰਧ ਹੇਠਾਂ ਡਿੱਗ ਪਈ। ਇਸ ਹਾਦਸੇ ਵਿਚ ਹਰਮਿੰਦਰ ਸਿੰਘ ਅਤੇ ਉੱਥੇ ਕੰਮ ਕਰ ਰਹੇ ਕਾਮੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਘਾਂਗਾ ਕਲਾਂ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਕਿਸਾਨ ਗੁਰਚਰਨ ਸਿੰਘ ਦੀ ਵੀ ਮੌਤ ਹੋ ਗਈ। ਤੇਜ਼ ਹਨ੍ਹੇਰੀ ਕਾਰਨ ਥਾਂ-ਥਾਂ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਦਿਨ ਵੇਲੇ ਹੀ ਗੱਡੀਆਂ ਦੀਆਂ ਲਾਈਟਾਂ ਜਗ੍ਹਾ ਕੇ ਸਫਰ ਤੈਅ ਕਰਨਾ ਪਿਆ। ਕਈ ਇਲਾਕਿਆਂ ਵਿਚ ਮੀਂਹ ਪੈਣ ਨਾਲ ਮੌਸਮ ਜ਼ਰੂਰ ਖੁਸ਼ਗਵਾਰ ਹੋ ਗਿਆ, ਪਰ ਜਿਨ੍ਹਾਂ ਕਿਸਾਨਾਂ ਦੀ ਕਣਕ ਮੰਡੀਆਂ ਵਿਚ ਪਈ ਹੈ, ਉਨ੍ਹਾਂ ਲਈ ਇਹ ਮੌਸਮ ਚਿੰਤਾ ਵਾਲਾ ਸੀ।

RELATED ARTICLES
POPULAR POSTS