21.2 C
Toronto
Monday, September 7, 2026
spot_img
Homeਪੰਜਾਬਕ੍ਰਿਕਟ ਦੀ ਖਿਡਾਰਨ ਹਰਮਨਜੋਤ ਕੌਰ ਦਾ ਹੋ ਰਿਹਾ ਭਰਵਾਂ ਸਵਾਗਤ

ਕ੍ਰਿਕਟ ਦੀ ਖਿਡਾਰਨ ਹਰਮਨਜੋਤ ਕੌਰ ਦਾ ਹੋ ਰਿਹਾ ਭਰਵਾਂ ਸਵਾਗਤ

ਕ੍ਰਿਕਟ ਦੀ ਖਿਡਾਰਨ ਹਰਮਨਜੋਤ ਕੌਰ ਦਾ ਹੋ ਰਿਹਾ ਭਰਵਾਂ ਸਵਾਗਤਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਖੱਟਿਆ ਨਾਮਣਾ
ਮੋਗਾ/ਬਿਊਰੋ ਨਿਊਜ਼
ਕ੍ਰਿਕਟ ਦੀ ਖੇਡ ਵਿਚ ਵਿਰੋਧੀ ਟੀਮ ਦੇ ਛੱਕੇ ਛੁਡਾਉਣ ਵਾਲੀ ਪੰਜਾਬੀ ਖਿਡਾਰਨ ਹਰਮਨਜੋਤ ਕੌਰ ਦਾ ਪੰਜਾਬ ਪਹੁੰਚਣ ‘ਤੇ ਥਾਂ-ਥਾਂ ਸਵਾਗਤ ਕੀਤਾ ਗਿਆ। ਚੇਤੇ ਰਹੇ ਕਿ ਹਰਮਨਜੋਤ ਕੌਰ ਨੇ ਕ੍ਰਿਕਟ ਦੀ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਾਮਣਾ ਖੱਟਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਮਹਿਲਾ ਕ੍ਰਿਕਟ ਟੀਮ ਦੀ ਪ੍ਰਸੰਸਾ ਕੀਤੀ ਹੈ। ਇਸੇ ਦੌਰਾਨ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਹੌਂਸਲਾ-ਅਫ਼ਜਾਈ ਲਈ ਵਚਨਬੱਧ ਹੈ। ਹਰਮਨਜੋਤ ਕੌਰ ਮੋਗਾ ਜ਼ਿਲ੍ਹੇ ਦੇ ਆਪਣੇ ਪਿੰਡ ਦੁੱਨੇਕੇ ਪਹੁੰਚੇ, ਜਿਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਵੀ ਇਸ ਖਿਡਾਰਨ ਦਾ ਹੌਸਲਾ ਵਧਾਉਣ ਲਈ ਪਹੁੰਚੇ ਸਨ। ਚੇਤੇ ਰਹੇ ਕਿ ਪੰਜਾਬ ਸਰਕਾਰ ਵਲੋਂ ਹਰਮਨਜੋਤ ਕੌਰ ਨੂੰ ਡੀਐਸਪੀ ਦੀ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।

RELATED ARTICLES
POPULAR POSTS