4.8 C
Toronto
Tuesday, November 4, 2025
spot_img
Homeਪੰਜਾਬਹੁਣ 'ਆਪ' ਆਗੂ ਵਿਜੈ ਚੌਹਾਨ ਘਿਰੇ ਮੁਸ਼ਕਲ 'ਚ

ਹੁਣ ‘ਆਪ’ ਆਗੂ ਵਿਜੈ ਚੌਹਾਨ ਘਿਰੇ ਮੁਸ਼ਕਲ ‘ਚ

2015_8$largeimg17_Aug_2015_200216233ਚੌਹਾਨ ਦੀ ਹੋ ਸਕਦੀ ਹੈ ਗ੍ਰਿਫਤਾਰੀ : ਐਸ ਐਸ ਪੀ ਸੰਗਰੂਰ
ਸੰਗਰੂਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਆਗੂ ਤੇ ਜ਼ਿਲ੍ਹਾ ਸੰਗਰੂਰ ਦੇ ਆਬਜ਼ਰਬਰ ਰਹਿ ਚੁੱਕੇ ਵਿਜੈ ਚੌਰਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੰਗਰੂਰ ਦੇ ਐਸ.ਐਸ.ਪੀ. ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਜਿਣਸੀ ਸੋਸ਼ਣ ਦਾ ਇਲਜ਼ਾਮ ਲਾਉਣ ਵਾਲੀ ਮਹਿਲਾ ਦੇ ਬਿਆਨ ਦਰਜ ਕਰਕੇ ਚੌਹਾਨ ਨੂੰ ਗ੍ਰਿਫਤਾਰ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਮਹਿਲਾ ਨੂੰ ਜ਼ੁਬਾਨ ਬੰਦ ਰੱਖਣ ਦੀ ਧਮਕੀ ਦੇਣ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਜਾਏਗਾ।
ਜ਼ਿਕਰਯੋਗ ਹੈ ਕਿ ਕੱਲ੍ਹ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਨੇ ਚੌਹਾਨ ਦੇ ਦਫਤਰ ਵਿੱਚ ਸਾਫ ਸਫਾਈ ਕਰਨ ਵਾਲੀ ਮਹਿਲਾ ਦੇ ਜਿਣਸੀ ਸੋਸ਼ਣ ਦਾ ਖੁਲਾਸਾ ਕੀਤਾ ਸੀ। ਇਸ ਸਬੰਧੀ ਇੱਕ ਆਡੀਓ ਟੇਪ ਵੀ ਜਾਰੀ ਕੀਤਾ ਸੀ। ਸੰਗਰੂਰ ਦੇ ਐਸ.ਐਸ.ਪੀ. ਪ੍ਰਿਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਜਲਦ ਹੀ ਪੁਲਿਸ ਅੰਮ੍ਰਿਤਸਰ ਵਿੱਚ ਰਹਿਣ ਵਾਲੀ ਪੀੜਤ ਦੇ ਬਿਆਨ ਦਰਜ ਕਰੇਗੀ। ਇਸ ਤੋਂ ਬਾਅਦ ਵਿਜੇ ਚੌਹਾਨ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਏਗਾ।

RELATED ARTICLES
POPULAR POSTS