Breaking News
Home / ਪੰਜਾਬ / ਜਗਦੀਸ਼ ਸਿੰਘ ਖੇਹਰ ਭਾਰਤ ਦੇ ਪਹਿਲੇ ਸਿੱਖ ਚੀਫ਼ ਜਸਟਿਸ

ਜਗਦੀਸ਼ ਸਿੰਘ ਖੇਹਰ ਭਾਰਤ ਦੇ ਪਹਿਲੇ ਸਿੱਖ ਚੀਫ਼ ਜਸਟਿਸ

jagdish-singh-kher-copy-copyਸਰਕਾਰੀ ਸਕੂਲ ਅਤੇ ਸਰਕਾਰੀ ਕਾਲਜ ‘ਚ ਪੜ੍ਹ ਕੇ ਇਸ ਅਹੁਦੇ ਤੱਕ ਪਹੁੰਚਣ ਵਾਲੇ ਖੇਹਰ 4 ਜਨਵਰੀ ਨੂੰ ਚੁੱਕਣਗੇ ਸਹੁੰ
ਚੰਡੀਗੜ੍ਹ : ਚੰਡੀਗੜ੍ਹ ਨਿਵਾਸੀ ਜਸਟਿਸ ਜਗਦੀਸ਼ ਸਿੰਘ ਖੇਹਰ ਦੇਸ਼ ਦੇ ਅਗਲੇ (44ਵੇਂ) ਅਤੇ ਪਹਿਲੇ ਸਿੱਖ ਚੀਫ ਜਸਟਿਸ ਹੋਣਗੇ। ਖੇਹਰ ਚਾਰ ਜਨਵਰੀ 2017 ਨੂੰ ਸਹੁੰ ਚੁੱਕਣਗੇ। ਚੀਫ ਜਸਟਿਸ ਟੀਐਸ ਠਾਕੁਰ ਨੇ ਮੰਗਲਵਾਰ ਨੂੰ ਆਪਣੇ ਉਤਰਾਅਧਿਕਾਰੀ ਦੇ ਤੌਰ ‘ਤੇ ਜਸਟਿਸ ਖੇਹਰ ਦਾ ਨਾਂ ਭੇਜਿਆ।  64 ਸਾਲ ਦੇ ਜਸਟਿਸ ਖੇਹਰ ਚੀਫ ਜਸਟਿਸ ਬਣਨ ਵਾਲੇ ਪਹਿਲੇ ਸਿੱਖ ਹੋਣਗੇ। ਉਨ੍ਹਾਂ ਦਾ ਕਾਰਜਕਾਲ ਸੱਤ ਮਹੀਨੇ (27 ਅਗਸਤ ਤੱਕ) ਰਹੇਗਾ। ਉਨ੍ਹਾਂ ਦਾ ਜਨਮ 28 ਜਨਵਰੀ, 1952 ਨੂੰ ਹੋਇਆ। ਖੇਹਰ ਨੇ ਚੰਡੀਗੜ੍ਹ ਦੇ ਸਰਕਾਰੀ ਮਾਡਲ ਸਕੂਲ-16 ਵਿਚ ਪੜ੍ਹਾਈ ਕੀਤੀ। ਉਸ ਤੋਂ ਬਾਅਦ ਸਰਕਾਰੀ ਕਾਲਜ ਤੋਂ ਸਾਇੰਸ ਗਰੈਜੂਏਟ ਹੋਏ।  1977 ਵਿਚ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ, 1979 ਤੋਂ ਐਲਐਲਐਮ, ਗੋਲਡ ਮੈਡਲਿਸਟ ਵੀ ਰਹੇ। 1979 ਵਿਚ ਵਕਾਲਤ ਸ਼ੁਰੂ ਕੀਤੀ। 1992 ਵਿਚ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਬਣੇ। ਇਸ ਤੋਂ ਬਾਅਦ ਉਤਰਾਖੰਡ, ਫਿਰ ਕਰਨਾਟਕ ਹਾਈਕੋਰਟ ਦੇ ਚੀਫ ਜਸਟਿਸ ਬਣੇ।  2011 ਵਿਚ ਸੁਪਰੀਮ ਕੋਰਟ ਵਿਚ ਬਤੌਰ ਜੱਜ ਨਿਯੁਕਤ ਹੋਏ। ਸਹਾਰਾ ਮੁਖੀ ਸੁਬਰਤ ਰਾਏ ਸਹਾਰਾ ਨੂੰ ਜੇਲ੍ਹ ਭੇਜਣ ਵਾਲੀ ਬੈਂਚ ਵਿਚ ਸ਼ਾਮਲ ਸਨ। ਹਾਲਾਂਕਿ, ਬਾਅਦ ਵਿਚ ਇਸ ਕੇਸ ਤੋਂ ਵੱਖ ਹੋ ਗਏ।
ਜਸਟਿਸ ਖੇਹਰ ਦੇ ਅਹਿਮ ਫੈਸਲੇ
ਜੱਜਾਂ ਦੀ ਅਪਾਰਟਮੈਂਟ ਵਿਚ ਸਰਕਾਰੀ ਦਖਲਅੰਦਾਜ਼ੀ ਖਤਮ
ਵਿਆਹੁਤਾ ਧੀ ਦਾ ਪਿਤਾ ਦੀ ਜਾਇਦਾਦ ‘ਤੇ ਹੱਕ
ਅਰੁਣਾਂਚਲ ਵਿਚ ਕਾਂਗਰਸ ਦੀ ਸਰਕਾਰ ਬਹਾਲ ਕਰਵਾਈ
24 ਹਫਤੇ ਦੀ ਗਰਭਵਤੀ ਰੇਪ ਪੀੜਤ ਦਾ ਅਬੌਰਸ਼ਨ
ਕੰਟਰੈਕਟ ਕਰਮਚਾਰੀਆਂ ਨੂੰ ਪੱਕਿਆਂ ਦੇ ਬਰਾਬਰ ਤਨਖਾਹ
ਸਾਰੀ ਪੜ੍ਹਾਈ ਚੰਡੀਗੜ੍ਹ ਤੋਂ
ਧਨਿੰਦਰ ਆਹਲੂਵਾਲੀਆ ਨੇ ਦੱਸਿਆ ਕਿ ਜਸਟਿਸ ਖੇਹਰ ਨੇ ਸੈਕਟਰ 16 ਮਾਡਲ ਸਕੂਲ ਵਿਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਸੈਕਟਰ-11 ਕਾਲਜ ਵਿਚ ਦਾਖਲਾ ਲਿਆ। ਇਸ ਦੌਰਾਨ ਉਹ ਵੀ ਇੱਥੇ ਪੜ੍ਹਾਈ ਕਰ ਰਹੇ ਸਨ। ਜਸਟਿਸ ਖੇਹਰ ਬਹੁਤ ਹੀ ਹੋਣਹਾਰ ਹੁੰਦੇ ਸਨ ਅਤੇ ਕਾਲਜ ਵਿਚ ਵਿਦਿਆਰਥੀ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ। ਯੂਨੀਵਰਸਿਟੀ ਵਿਚ ਵੀ ਉਨ੍ਹਾਂ ਨੇ ਕਈ ਸਾਲ ਤੱਕ ਲਾਅ ਪੜ੍ਹਾਇਆ। ਇੱਥੇ ਵਿਦਿਆਰਥੀ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਸਨ।
ਪੰਜਾਬੀਆਂ ਲਈ ਮਾਣ ਵਾਲੀ ਗੱਲ
ਜਸਟਿਸ ਖੇਹਰ ਦਾ ਚੀਫ ਜਸਟਿਸ ਆਫ ਇੰਡੀਆ ਬਣਨਾ ਪੰਜਾਬੀਆਂ ਲਈ ਤੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਚੰਡੀਗੜ੍ਹ, ਪੰਜਾਬ , ਦੇਸ਼ ਤੇ ਦੁਨੀਆ ਭਰ ‘ਚ ਵਸਦੇ ਸਮੂਹ ਪੰਜਾਬੀ ਮਾਣ ਮਹਿਸੂਸ ਕਰ ਰਹੇ ਹਨ।
1980 ਤੋਂ 1986 ਤੱਕ ਟੀਚਰ ਦੇ ਤੌਰ ‘ਤੇ ਪੜ੍ਹਾਇਆ
ਪੀਯੂ ਕੈਂਪਸ ਸਟੂਡੈਂਟ ਦੇ ਤੌਰ ‘ਤੇ ਜੁਆਇਨ ਕਰਨ ਵਾਲੇ ਖੇਹਰ ਨੇ 1977 ਤੋਂ 79 ਤੱਕ ਪੀਯੂ ਤੋਂ ਐਲਐਲਐਮ ਕੀਤਾ। ਇਸ ਤੋਂ ਬਾਅਦ 1980 ਤੋਂ ਲੈ ਕੇ 1986 ਤੱਕ ਐਡਹਾਕ ਟੀਚਰ ਦੇ ਤੌਰ ‘ਤੇ ਪੜ੍ਹਾਇਆ। ਉਹਨਾਂ ਦੇ ਸਟੂਡੈਂਟਾਂ ਵਿਚ ਜੇ ਐਂਡ ਕੇ ਹਾਈਕੋਰਟ ਦੇ ਜੱਜ ਵੀ ਸ਼ਾਮਲ ਹਨ। ਜਦ ਟੀਚਰ ਸਨ ਤਾਂ ਪ੍ਰੋ. ਪਾਰਸ ਦੀਵਾਨ ਡਿਪਾਰਟਮੈਂਟ ਦੇ ਹੈਡ ਹੁੰਦੇ ਸਨ ਅਤੇ ਉਸ ਤੋਂ ਬਾਅਦ ਵਰਿੰਦਰ ਕੁਮਾਰ। ਖੇਹਰ ਨੇ ਪੀਯੂ ਦੇ ਸਟੂਡੈਂਟ ਨੇਤਾਵਾਂ ਨੂੰ ਵੀ ਰਾਏ ਦਿੱਤੀ ਸੀ ਕਿ ਇਕ ਤੋਂ ਬਾਅਦ ਦੂਸਰਾ ਕੋਰਸ ਕਰਨ ਦੀ ਬਜਾਏ ਕੋਰਸ ਕਰਨ ਤੋਂ ਬਾਅਦ ਜ਼ਿੰਦਗੀ ਦਾ ਸਾਹਮਣਾ ਕਰਨਾ ਆਉਣਾ ਚਾਹੀਦਾ ਹੈ। ਚੰਡੀਗੜ੍ਹ ਦੇ ਹੀ ਰਹਿਣ ਵਾਲੇ ਖੇਹਰ ਦੇ ਦੋਵੇਂ ਬੇਟੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਵਕੀਲ ਹਨ।

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ

ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …