Breaking News
Home / ਭਾਰਤ / ਅਕਾਲੀ ਦਲ ਦਾ ਭਾਜਪਾ ਨਾਲ ਰਿਸ਼ਤਾ ‘ਪਵਿੱਤਰ’: ਬਾਦਲ

ਅਕਾਲੀ ਦਲ ਦਾ ਭਾਜਪਾ ਨਾਲ ਰਿਸ਼ਤਾ ‘ਪਵਿੱਤਰ’: ਬਾਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਜਪਾ ਨਾਲ ਉਨ੍ਹਾਂ ਦੀ ਪਾਰਟੀ ਦਾ ਰਿਸ਼ਤਾ ‘ਪਵਿੱਤਰ’ ਹੈ ਤੇ ਸਿਆਸੀ ਤੌਰ ‘ਤੇ ਉਹ ਭਾਜਪਾ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਹਨ। ਪੰਜ ਵਾਰ ਦੇ ਮੁੱਖ ਮੰਤਰੀ ਨੇ ਇੱਥੇ ਹਲਫ਼ਦਾਰੀ ਸਮਾਗਮ ਮੌਕੇ ਇਹ ਵਿਚਾਰ ਪ੍ਰਗਟਾਏ। ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਤੇ ਭਾਜਪਾ ਗੱਠਜੋੜ ‘ਚ ਕੋਈ ਤਰੇੜ ਨਹੀਂ ਹੈ ਤੇ ਭਵਿੱਖੀ ਚੋਣਾਂ ਇਕੱਠੇ ਲੜੀਆਂ ਜਾਣਗੀਆਂ। ਦੱਸਣਯੋਗ ਹੈ ਕਿ ਹਰਿਆਣਾ ਵਿਚ ਭਾਜਪਾ ਤੇ ਜਜਪਾ ਦੇ ਗੱਠਜੋੜ ‘ਚ ਬਾਦਲ ਦੀ ਅਹਿਮ ਭੂਮਿਕਾ ਰਹੀ ਹੈ। ਹਾਲਾਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਅਕਾਲੀ ਦਲ ਨੇ ਤਿੰਨ ਸੀਟਾਂ ਤੋਂ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਰਲ ਕੇ ਲੜੀਆਂ ਸਨ। ਸਿਰਫ਼ ਅਭੈ ਸਿੰਘ ਚੌਟਾਲਾ ਨੇ ਹੀ ਏਲਨਾਬਾਦ ਤੋਂ ਜਿੱਤ ਹਾਸਲ ਕੀਤੀ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਗਵਾਂ ਪਾਰਟੀ ਮੁਲਕ ਵਿਚ ‘ਫਿਰਕੂ ਭਾਈਚਾਰੇ ਅਤੇ ਸ਼ਾਂਤੀ ਦੇ ਹੱਕ ‘ਚ ਹੈ।’ ਉਨ੍ਹਾਂ ਦੁਸ਼ਯੰਤ ਦੇ ਪੜਦਾਦਾ ਦੇਵੀ ਲਾਲ ਨੂੰ ਆਪਣਾ ‘ਨੇੜਲਾ ਮਿੱਤਰ ਦੇ ਦਰਦੀ ਦੱਸਿਆ।’ ਪ੍ਰਕਾਸ਼ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਹਰਿਆਣਾ ਵਿਚ ਭਾਜਪਾ ਤੇ ਜਜਪਾ ਦਾ ਗੱਠਜੋੜ ਸਥਿਰ ਸਰਕਾਰ ਦੇਵੇਗਾ। ਬਾਦਲ ਨੇ ਕਿਹਾ ਕਿ ਦੁਸ਼ਯੰਤ, ਦੇਵੀ ਲਾਲ ਦੀ ਵਿਰਾਸਤ ਨੂੰ ਅੱਗੇ ਤੋਰੇਗਾ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ

ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …