Breaking News
Home / ਕੈਨੇਡਾ / ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਬਰਲਿੰਗਟਨ 26 ਮਈ ਨੂੰ

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਬਰਲਿੰਗਟਨ 26 ਮਈ ਨੂੰ

ਬਰਲਿੰਗਟਨ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ਵਿਖੇ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ 24 ਮਈ ਤੋਂ 26 ਮਈ ਨੂੰ ਮਨਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਤਾਂ ਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਨੇ ਦੱਸਿਆ ਕਿ ਇਥੋਂ ਦੇ ਗੁਰਦਵਾਰਾ ਗੁਰੂ ਰਵੀਦਾਸ 2266 ਕਿਉਨ ਡਰਾਈਵ ਵਿਖੇ 24 ਮਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਅਰੰਭ ਕਰਵਾਏ ਜਾਣਗੇ ਅਤੇ 26 ਮਈ ਨੂੰ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਦੀਵਾਨ ਸਜ਼ਾਇਆ ਜਾਵੇਗਾ, ਜਿਸ ਵਿੱਚ ਪੰਥ ਦੇ ਰਾਗੀ ਜਥਿਆਂ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ। ਇਸ ਮੌਕੇ ਗੁਰੁ ਕਾ ਲੰਗਰ ਵੀ ਅਤੁੱਤ ਵਰਤੇਗਾ। ਟੋਰਾਂਟੋ ਏਰੀਏ ਵਿੱਚ ਵਸਦੇ ਸੰਤਾਂ ਦੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਗਈ ਹੈ ਉਹ ਸੰਤਾਂ ਨੂੰ ਆਪਣੀ ਅਕੀਦਤ ਪੇਸ਼ ਕਰਨ ਲਈ ਗੁਰੁਘਰ ਵਿਖੇ ਇਸ ਦਿਨ ਪਹੁੰਚਣ ਦੀ ਕ੍ਰਿਪਾਲਤਾ ਕਰਨ। ਹੋਰ ਜਾਣਕਾਰੀ ਲਈ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਦੇ 905-331-9352 ਜਾਂ ਗੁਰੂਘਰ ਦੇ ਫੋਨ ਨੰਬਰ 905-333-1924 ਉਪਰ ਕਾਲ ਕੀਤੀ ਜਾ ਸਕਦੀ ਹੈ।

Check Also

ਡਬਲਿਊਐਚਓ, ਐਫਡੀਏ ਵੱਲੋਂ ਮਨਜ਼ੂਰਸ਼ੁਦਾ ਵੈਕਸੀਨਜ਼ ਲਵਾਉਣ ਵਾਲੇ ਟਰੈਵਲਰਜ਼ ਨੂੰ ਸਵੀਕਾਰੇਗਾ ਅਮਰੀਕਾ

ਟੋਰਾਂਟੋ : ਅਗਲੇ ਮਹੀਨੇ ਤੋਂ ਜਦੋਂ ਅਮਰੀਕਾ ਵੱਲੋਂ ਟਰੈਵਲ ਸਬੰਧੀ ਪਾਬੰਦੀਆਂ ਹਟਾਈਆਂ ਜਾਣਗੀਆਂ ਤਾਂ ਕੋਵਿਡ-19 …