Breaking News
Home / ਕੈਨੇਡਾ / ਐਨਡੀਪੀ ਨੇ ਪਿਕਰਿੰਗ ਪਲਾਂਟ ਨੂੂੰ ਬੰਦ ਕਰਨ ਦੀ ਗੱਲ ਕਹੀ, 4500 ਨੌਕਰੀਆਂ ਜਾਣਗੀਆਂ

ਐਨਡੀਪੀ ਨੇ ਪਿਕਰਿੰਗ ਪਲਾਂਟ ਨੂੂੰ ਬੰਦ ਕਰਨ ਦੀ ਗੱਲ ਕਹੀ, 4500 ਨੌਕਰੀਆਂ ਜਾਣਗੀਆਂ

ਡਰਹਮ : ਐਨਡੀਪੀ ਪਾਰਟੀ ਦਾ ਪਹਿਲਾ ਆਦੇਸ਼ ਪਿਕਰਿੰਗ ਨਿਊਕਲੀਅਰ ਸਟੇਸ਼ਨ ਨੂੰ ਬੰਦ ਕਰਨਾ ਹੋ ਸਕਦਾ ਹੈ ਅਤੇ ਸਰਕਾਰ ਉਸ ਬਿਜਲੀ ਨੂੰ ਕਿਊਬੈਕ ਤੋਂ ਆਯਾਤ ਕਰ ਸਕਦੀ ਹੈ। ਐਨਡੀਪੀ ਦੇ ਇਸ ਕਦਮ ਤੋਂ ਸੂਬੇ ਵਿਚ 4500 ਵਿਅਕਤੀਆਂ ਦੀ ਨੌਕਰੀ ਇਕ ਹੀ ਝਟਕੇ ਵਿਚ ਚਲੀ ਜਾਵੇਗੀ। ਉਨਟਾਰੀਓ ਕਲੀਨ ਏਅਰ ਅਲਾਇੰਸ ਦੇ ਇਕ ਸਵਾਲ ਨੂੰ ਲੈ ਕੇ ਐਨਡੀਪੀ ਦੁਆਰਾ ਦਿੱਤੇ ਗਏ ਰਿਸਪਾਂਸ ਵਿਚ ਪਾਰਟੀ ਨੇ ਖੁਲਾਸਾ ਕੀਤਾ ਹੈ ਕਿ ਪਾਰਟੀ ਦੀ ਇਕ ਗੁਪਤ ਯੋਜਨਾ ਹੈ, ਜਿਸ ਤਹਿਤ ਅਗਸਤ, 2018 ਤੱਕ ਕੰਪਨੀ ਪਿਕਰਿੰਗ ਨਿਊਕਲੀਅਰ ਸਟੇਸ਼ਨ ਨੂੰ ਬੰਦ ਕਰ ਦੇਵੇਗੀ। ਉਨਟਾਰੀਓ ਕਲੀਨ ਏਅਰ ਅਲਾਇੰਸ ਨੇ ਪੁੱਛਿਆ ਸੀ ਕਿ ਐਨਡੀਪੀ ਦਾ ਇਸ ਬਾਰੇ ਵਿਚ ਕੀ ਕਹਿਣਾ ਹੈ ਕਿ ਕਿਉਂਕਿ ਪਲਾਂਟ ਦਾ ਲਾਇਸੈਂਸ ਅਗਸਤ ਵਿਚ ਸਮਾਪਤ ਹੋ ਰਿਹਾ ਹੈ। ਇਸ ‘ਤੇ ਐਨਡੀਪੀ ਨੇ ਕਿਹਾ ਕਿ ਇਹ ਲਾਇਸੈਂਸ ਨੂੰ ਅੱਗੇ ਨਹੀਂ ਵਧਾਵਾਂਗੇ, ਬਲਕਿ ਬਿਜਲੀ ਨੂੰ ਕਿਊਬੈਕ ਤੋਂ ਆਯਾਤ ਕਰ ਲਵਾਂਗੇ। ਇਸ ਤੋਂ ਬਾਅਦ ਇਸ ਪਲਾਂਟ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ ਅਤੇ ਵਿਰੋਧੀ ਦਲਾਂ ਨੇ ਇਸ ਨੂੰ ਮੁੱਦਾ ਬਣਾ ਲਿਆ ਹੈ। ਪੀਸੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਪਲਾਂਟ ਨੂੰ ਬੰਦ ਨਹੀਂ ਕਰਨਗੇ ਅਤੇ ਲਿਬਰਲਾਂ ਦਾ ਵੀ ਕੁਝ ਅਜਿਹਾ ਹੀ ਕਹਿਣਾ ਹੈ।

Check Also

ਕਰੋਨਾ ਦੇ ਕਹਿਰ ਦੌਰਾਨ ਓ.ਏ.ਐੱਸ. ਨਾ ਲੈਣ ਵਾਲਿਆਂ ਨੂੰ ਵਿੱਤੀ ਸਹਾਇਤਾ ਦਿਓ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼

ਬਰੈਂਪਟਨ/ਡਾ. ਝੰਡ ਐਸੋਸੀਏਸ਼ਨ ਆਫ਼ ਸੀਨੀਅਜ਼ ਕਲੱਬਜ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਤੋਂ ਪ੍ਰਾਪਤ ਸੂਚਨਾ …