9.8 C
Toronto
Wednesday, April 29, 2026
spot_img
Homeਕੈਨੇਡਾਨਾਟਕ 'ਕੰਧਾਂ ਰੇਤ ਦੀਆਂ' ਦਾ ਦੂਸਰਾ ਸ਼ੋਅ ਵਾਅਨ ਦੇ ਸਿਟੀ-ਪਲੇਅ ਹਾਊਸ 'ਚ...

ਨਾਟਕ ‘ਕੰਧਾਂ ਰੇਤ ਦੀਆਂ’ ਦਾ ਦੂਸਰਾ ਸ਼ੋਅ ਵਾਅਨ ਦੇ ਸਿਟੀ-ਪਲੇਅ ਹਾਊਸ ‘ਚ 2 ਅਕਤੂਬਰ ਨੂੰ

logo-2-1-300x105ਬਰੈਂਪਟਨ : ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਵਲੋਂ ਪਿਛਲੇ ਦਿਨੀਂ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਪੇਸ਼ ਕੀਤੇ ਨਾਟਕ ‘ਕੰਧਾਂ ਰੇਤ ਦੀਆਂ’ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਣ ਅਤੇ ਦਰਸ਼ਕਾਂ ਦੀ ਮੰਗ ‘ਤੇ ਇਸ ਨਾਟਕ ਦੇ ਹੋਰ ਸ਼ੋਅ ਕੀਤੇ ਜਾ ਰਹੇ ਹਨ। ਇਸ ਨਾਟਕ ਦਾ ਦੂਸਰਾ ਸ਼ੋਅ 2 ਅਕਤੂਬਰ ਦਿਨ ਐਤਵਾਰ ਸ਼ਾਮ 5 ਵਜੇ ਵਾਅਨ ਦੇ ਸਿਟੀ-ਪਲੇਅ ਹਾਊਸ ਵਿੱਚ ਹੋਵੇਗਾ ਅਤੇ ਉਸ ਤੋਂ ਅਗਲਾ ਸ਼ੋਅ ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ 9 ਅਕਤੂਬਰ ਨੂੰ ਸ਼ਾਮ ਦੇ 5 ਵਜੇ ਹੋਵੇਗਾ।
ਇਸ ਨਾਟਕ ਦਾ ਵਿਸ਼ਾ ਕਮਿਊਨਿਟੀ ਦੀ ਭਖਦੀ ਸਮੱਸਿਆ ਵਿਆਹਾਂ ਤੇ ਕੀਤਾ ਜਾ ਰਿਹਾ ਬੇਲੋੜਾ ਖਰਚਾ ਹੈ। ਪੰਜਾਬੀ ਆਪਣਾ ਨੱਕ ਰੱਖਣ, ਆਪਣੀ ਫੋਕੀ ਟੌਹਰ ਬਣਾਉਣ ਜਾਂ ਬੱਲੇ ਬੱਲੇ ਕਰਵਾਉਣ ਲਈ ਵਿਤੋਂ ਵੱਧ ਖਰਚ ਕਰ ਦਿੰਦੇ ਹਾਂ। ਪਰੰਤੂ ਅਜਿਹੇ ਸਮਾਗਮਾਂ ਤੇ ਅਥਾਹ ਖਰਚਾ ਕਰਨਾ ਖੁਸ਼ੀ ਪਰਾਪਤ ਕਰਨ ਦੀ ਗਰੰਟੀ ਨਹੀਂ ਹੈ। ਬਚਿੱਆਂ ਦੇ ਵਿਆਹ ਤੇ ਬੇਤਹਾਸ਼ਾ ਖਰਚ ਕਰ ਕੇ ਅਸੀਂ ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਵੇਖਣ ਦੀ ਇੱਛਾ ਪਾਲ ਕੇ ਗਲਤੀ ਕਰ ਬੈਠਦੇ ਹਾਂ। ਇਹ ਜਿੰਦਗੀ ਦੀ ਸਚਾਈ ਤੋਂ ਕੋਹਾਂ ਦੂਰ ਹੈ। ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਕਰ ਕੇ ਹੀ ਉਹਨਾਂ ਦਾ ਜੀਵਨ ਮਹਿਕਾਂ ਭਰਿਆ ਬਣਾਇਆ ਜਾ ਸਕਦਾ ਹੈ। ਪਰਮਜੀਤ ਗਿੱਲ ਦੇ ਲਿਖੇ ਇਸ ਨਾਟਕ ਵਿੱਚ ਸਰਬਜੀਤ ਅਰੋੜਾ ਦੀ ਨਿਰਦੇਸ਼ਨਾਂ ਵਿੱਚ ਜਗਵਿੰਦਰ ਜੱਜ, ਜਸਲੀਨ, ਮਨਦੀਪ, ਜਸਲੀਨ ਹਰਮਿੰਦਰ ਗਰੇਵਾਲ, ਪੂਨਮ ਤੱਗੜ, ਪ੍ਰੀਤ ਸੰਘਾ, ਰਮਨ ਵਾਲੀਆ, ਪਲਵਿੰਦਰ ਸੇਠੀ ਤ ੇਅਮਰਵੀਰ ਗਿੱਲ ਤੋਂ ਬਿਨਾਂ ਤਰਨਜੀਤ ਸੰਧੂ, ਨੀਤੂ ਸੰਧੂ, ਗੁਰਵਿੰਦਰ ਢਿੱਲੋਂ ਆਦਿ ਸੁਲਝੇ ਕਲਾਕਾਰ ਕੰਮ ਕਰ ਰਹੇ ਹਨ। ਓਂਕਾਰਪ੍ਰੀਤ ਦੇ ਗੀਤਾਂ ਨੇ ਇਸ ਨਾਟਕ ਨੂੰ ਚਾਰ ਚੰਨ ਲਾਏ ਹਨ। ਇਸ ਨਾਟਕ ਦੀ ਰੋਜ਼ ਥੀਏਟਰ ਵਿਚ ਪਹਿਲੀ ਪੇਸ਼ਕਾਰੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਨਾਟਕ ਬਹੁਤ ਹੀ ਮਨੋਰੰਜਕ ਅਤੇ ਸੰਦੇਸ਼ ਭਰਪੂਰ ਹੈ। ਇਸ ਦੀਆਂ ਅਗਲੀ ਪੇਸ਼ਕਾਰੀ ਵਿੱਚ ਹੋਰ ਨਿਖਾਰ ਆਵੇਗਾ ਤੇ ਦਰਸ਼ਕਾਂ ਦੀ ਕਸਵੱਟੀ ਤੇ ਪੂਰਾ ਉਤਰੇਗਾ। ਵਾਅਨ ਇਲਾਕੇ ਦੇ ਲੋਕਾਂ ਲਈ ਇਹ ਸੁਨਹਿਰੀ ਮੌਕਾ ਹੈ ਕਿ ਆਪਣੇ ਘਰ ਦੇ ਨਜ਼ਦੀਕ ਸਿਟੀ-ਪਲੇਅ ਹਾਉਸ ਵਿੱਚ ਇਹ ਨਾਟਕ ਦੇਖ ਸਕਣਗੇ। ਨਾਟਕ ਦੀਆਂ ਟਿਕਟਾਂ ਜਾਂ ਹੋਰ ਜਾਣਕਾਰੀ ਲਈ ਬਲਜਿੰਦਰ ਲੇਲਣਾ (416-677-1555) ਜਾਂ ਕੁਲਦੀਪ ਰੰਧਾਵਾ ( 416-892-6171) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS