ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਫੇਰੀ ਸਬੰਧੀ ਆਪਣੇਂ ਬਿਆਨ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ ਬਹੁਤ ਕਾਮਯਾਬ ਰਿਹਾ। ਬਰੈਂਪਟਨ ਸੈਂਟਰ ਤੋਂ ਐਮ ਪੀ ਨੇਂ ਪ੍ਰਧਾਨ ਮੰਤਰੀ ਜੀ ਦੀ ਭਾਰਤੀ ਫੇਰੀ ਨੂੰ 85% ਕਾਮਯਾਬ ਕਿਹਾ ਅਤੇ 15% ਛੁੱਟ-ਪੁੱਟ ਅਣਸੁਖਾਵੀ ਘਟਨਾ ਨਾਲ ਜੋੜਿਆ ਹੈ। ਪ੍ਰਧਾਨ ਮੰਤਰੀ ਦੀ ਸ਼੍ਰੀ ਹਰਿਮੰਦਰ ਸਾਹਿਬ ਦੀ ਫੇਰੀ ਦੌਰਾਨ ਬੇਸ਼ਕ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਪਸੀ ਮੀਟਿੰਗ ਪ੍ਰੋਗਰਾਮ ਮੁਤਾਬਕ ਨਹੀਂ ਸੀ ਪਰ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੂਰ-ਅੰਦੇਸ਼ੀ ਅਤੇ ਖੁੱਲ੍ਹ-ਦਿਲੀ ਦੇ ਸਦਕੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਸਫਲਤਾਪੂਰਵਕ ਮੀਟਿੰਗ ਕੀਤੀ ਅਤੇ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਉਹ ਯੂਨਾਈਟਿਡ ਭਾਰਤ ਦੇ ਹਾਮੀ ਹਨ। ਇਸ ਤੋਂ ਪਹਿਲਾਂ ਬਹੁਤ ਸਾਰੀਆਂ ਕਿਆਸ ਅਰਾਈਆਂ ਸਨ ਕਿ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਮਿਲਣਗੇ। ਇੱਥੇ ਇਹ ਵਰਨਣਯੋਗ ਹੈ ਕਿ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਕਈ ਵਾਰ ਇੰਡੀਆ ਜਾ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਫੇਰੀ ਦੌਰਾਨ, ਦੂਸਰੇ ਲੀਡਰਾਂ ਸਮੇਤ, ਉਹਨਾਂ ਦੇ ਨਾਲ ਮੌਜੂਦ ਸਨ। ਉਹਨਾਂ ਨੇ ਅੰਤਰਰਾਸ਼ਟਰੀ ‘ਪਰਸਨਜ਼ ਆਫ ਇੰਡੀਅਨ ਆਰੀਜਨ’ ਦੇ ਪਾਰਲੀਮੈਂਟੇਰੀਅਨ ਅਤੇ ਮੇਅਰਾਂ ਦੇ ਇੱਕ ਸੈਮੀਨਾਰ ਵਿੱਚ ਵੀ 8 ਜਨਵਰੀ ਤੋਂ 10 ਜਨਵਰੀ ਤੱਕ ਭਾਰਤ ਸਰਕਾਰ ਦੇ ਸੱਦੇ ‘ਤੇ ਸ਼ਿਰਕਤ ਕੀਤੀ ਸੀ। ਉੱਥੇ ਇੰਡੀਅਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਬਨਿਟ ਮੰਤਰੀ ਸੁਸ਼ਮਾ ਸਵਰਾਜ ਅਤੇ ਹੋਰ ਲੀਡਰਾਂ ਨੂੰ ਵੀ ਮਿਲੇ ਸੀ। ਉੱਥੇ ਵੀ ਉਹਨਾਂ ਸਿੱਖ ਭਾਈਚਾਰੇ ਦੇ ਸ਼ਾਂਤਮਈ ਸੁਭਾਅ ਬਾਰੇ ਕਿਹਾ ਸੀ ਕਿ ਸਿੱਖ ਭਾਰਤ ਨੂੰ ਚੜ੍ਹਦੀ ਕਲਾ ਵਿੱਚ ਦੇਖਣਾਂ ਚਾਹੁੰਦੇ ਹਨ। ਇਸ ਦੇ ਨਾਲ ਹੀ ਸੰਘਾ ਨੇ ਕਿਹਾ ਕਿ ਮੈਂ ਭਾਰਤੀ ਲੀਡਰਾਂ ਨੂੰ ਕਿਹਾ ਕਿ ਕੈਨੇਡਾ ਰਹਿੰਦੇ ਇੰਡੀਅਨ ਡਾਇਸਪੋਰਾ ਦੇ ਗਿਲੇ-ਸ਼ਿਕਵਿਆਂ ਨੂੰ ਦੂਰ ਕਰਦਿਆਂ ਇੰਡੀਆ ਵਿੱਚ ਉਹਨਾਂ ਦੀ ਸੁਰੱਖਿਆ ਅਤੇ ਉਹਨਾਂ ਦੀ ਜਾਇਦਾਦਾਂ ਦੀ ਵੀ ਸੁਰੱਖਿਆ ਕੀਤੀ ਜਾਣੀਂ ਚਾਹੀਦੀ ਹੈ। ਉਹਨਾਂ ਨੇਂ ਅੱਗੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੇ ਇੰਡੋ-ਕੈਨੇਡੀਅਨਾਂ ਨੂੰ ਸਭਿੱਆਚਾਰਕ, ਸਮਾਜਿਕ ਤੋਰ ਤੇ ਨੇੜੇ ਲਿਆਂਦਾ ਹੈ। ਪ੍ਰਧਾਨ ਮੰਤਰੀ ਦੁਆਰਾ ਮੰਦਰ, ਗੁਰਦੁਆਰੇ ਅਤੇ ਇਤਿਹਾਸਕ ਸਥਾਨ ਤਾਜ ਮਹਿਲ ਦੇਖਣ ਜਾਣਾ ਇਹ ਸਬੂਤ ਦਿੰਦਾ ਹੈ ਕਿ ਉਹਨਾਂ ਨੂੰ ਭਾਰਤੀ ਸੰਸਕ੍ਰਿਤੀ ਨਾਲ ਕਿੰਨਾ ਪਿਆਰ ਹੈ। ਐਮ ਪੀ ਰਮੇਸ਼ ਸੰਘਾ ਨੇ ਕਿਹਾ ਕਿ ਕੈਨੇਡਾ-ਇੰਡੀਆ ਪਾਰਲੀਮੈਂਟਰੀ ਫਰੈਂਡਸ਼ਿਪ ਦਾ ਚੇਅਰ ਹੋਣ ਦੇ ਨਾਤੇ ਮੇਰੀ ਇਹ ਦਿਲੋਂ ਕੋਸ਼ਿਸ਼ ਸੀ ਕਿ ਇੰਡੀਆਂ ਦੇ ਲੀਡਰ ਅਤੇ ਇੰਡੋ-ਕੈਨੇਡੀਅਨ ਲੀਡਰ ਆਪਣੇਂ ਵਿਚਾਰਾਂ ਵਿੱਚ ਸੰਤੁਲਨ ਅਤੇ ਤਾਲਮੇਲ ਰੱਖਣ। ਪ੍ਰਧਾਨ ਮੰਤਰੀ ਟਰੂਡੋ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਕਿਹਾ ਕਿ ਮੈਂ ਵੀ 10 ਸਾਲ ਦਾ ਸੀ ਜਦੋਂ ਆਪਣੇਂ ਪਿਤਾ ਪੀ ਆਰ ਟਰੂਡੋ ਨਾਲ ਭਾਰਤ ਆਇਆ ਸੀ ਅਤੇ ਇਹ ਮੇਰੀ ਖਾਹਿਸ਼ ਸੀ ਕਿ ਮੈਂ ਆਪਣੇਂ ਬੱਚਿਆਂ ਨੂੰ ਵੀ ਭਾਰਤੀ ਸੱਭਿਆਚਾਰ ਅਤੇ ਸੰਸਕ੍ਰਿਤੀ ਦੀ ਜਾਣਕਾਰੀ ਦੇਵਾਂ। ਦੋਹਾਂ ਪ੍ਰਧਾਨ ਮੰਤਰੀਆਂ ਦੇ ਵਿਚਾਲੇ ਕਈ ਅਹਿਮ ਮੁਦਿੱਆਂ ਤੇ ਗੱਲਬਾਤ ਹੋਈ। ਇੱਕ ਬਿੱਲੀਅਨ ਡਾਲਰਾਂ ਤੋਂ ਜ਼ਿਆਦਾ ਦੇ ਬਿਜਨਸ ਦਾ ਅਦਾਨ ਪ੍ਰਦਾਨ ਹੋਣ ਦੇ ਨਾਲ-ਨਾਲ ਮਾਣਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਿੱਚ ਅਤੇ ਇੰਡੀਆ ਵਿੱਚ ਮਿਡਲ ਕਲਾਸ ਵਾਸਤੇ ਵੱਧ ਨੌਕਰੀਆਂ ਮੁਹੱਈਆ ਕਰਨ ਵਾਸਤ, ਦੋਹਾਂ ਦੇਸ਼ਾਂ ਦੇ ਲੀਡਰਾਂ ਵਲੋਂ ਇੱਕ ਦੂਸਰੇ ਦੀ ਸ਼ਲਾਘਾ ਕੀਤੀ ਗਈ। ਐਮ ਪੀ ਸੰਘਾ ਦਾ ਇਹ ਕਹਿਣਾਂ ਹੇ ਕਿ ਤਜ਼ਾਰਤ ਦੇ ਅਦਾਨ-ਪ੍ਰਦਾਨ ਦੇ ਨਾਲ ਨਾਲ ਮਾਣਯੋਗ ਪ੍ਰਧਾਨ ਮੰਤਰੀ ਟਰੂਡੋ ਦੀ ਫੇਰੀ ਨੇ ਨਵੀਆਂ ਪੁਲਾਘਾਂ ਪੱਟੀਆਂ ਅਤੇ ਨਵੀਆਂ ਨੀਹਾਂ ਰੱਖੀਆ ਹਨ। ਆਉਣ ਵਾਲੇ ਸਾਲਾਂ ਵਿੱਚ ਇੰਡੀਆ ਪ੍ਰਮੁੱਖ ਦੇਸ਼ਾਂ ਵਿੱਚੋਂ ਇੱਕ ਹੋਵੇਗਾ ਜਿੱਥੋਂ ਵਿਦਿਆਰਥੀ ਕੈਨੇਡਾ ਪੜ੍ਹਨ ਆਉਣਗੇ। ਇਸ ਸਾਲ ਦੇ ਅੰਤ ਤੱਕ ਇੰਡੀਅਨ ਵਿਦਿਆਰਥੀਆਂ ਪਹਿਲੇ ਨੰਬਰ ‘ਤੇ ਆ ਜਾਣਗੇ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …