Breaking News
Home / ਜੀ.ਟੀ.ਏ. ਨਿਊਜ਼ / ਪ੍ਰਧਾਨ ਮੰਤਰੀ ਟਰੂਡੋ ਨੇ ਮੰਤਰੀ ਮੰਡਲ ‘ਚ ਕੀਤਾ ਫੇਰਬਦਲ

ਪ੍ਰਧਾਨ ਮੰਤਰੀ ਟਰੂਡੋ ਨੇ ਮੰਤਰੀ ਮੰਡਲ ‘ਚ ਕੀਤਾ ਫੇਰਬਦਲ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿੱਕੇ ਜਿਹੇ ਕੈਬਨਿਟ ਫੇਰਬਦਲ ਵਿੱਚ ਮੰਤਰੀ ਫਿਲੋਮੈਨਾ ਤਾਸੀ ਤੇ ਹੈਲੇਨਾ ਜਾਜੈਕ ਦੇ ਮੰਤਰਾਲੇ ਇੱਕ ਦੂਜੇ ਨੂੰ ਦਿੱਤੇ ਗਏ।
ਇਸ ਮਾਮੂਲੀ ਫੇਰਬਦਲ ਵਿੱਚ ਜਾਜੈਕ ਨੂੰ ਕੈਨੇਡਾ ਦਾ ਨਵਾਂ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਮੰਤਰੀ ਨਿਯੁਕਤ ਕੀਤਾ ਗਿਆ ਹੈ ਜਦਕਿ ਤਾਸੀ ਨੂੰ ਦੱਖਣੀ ਓਨਟਾਰੀਓ ਲਈ ਫੈਡਰਲ ਇਕਨੌਮਿਕ ਡਿਵੈਲਪਮੈਂਟ ਏਜੰਸੀ ਮੰਤਰੀ ਥਾਪਿਆ ਗਿਆ ਹੈ। ਇਹ ਫੇਰਬਦਲ ਤਾਸੀ ਵੱਲੋਂ ਕੁੱਝ ਪਰਿਵਾਰਕ ਕਾਰਨਾਂ ਕਰਕੇ ਦੱਖਣੀ ਓਨਟਾਰੀਓ ਵਿੱਚ ਵਧੇਰੇ ਸਮਾਂ ਗੁਜਾਰਨ ਲਈ ਕੀਤੀ ਗਈ ਗੁਜਾਰਿਸ਼ ਤੋਂ ਬਾਅਦ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਟਰੂਡੋ ਨੇ ਇਹ ਵੀ ਸਪਸਟ ਕਰ ਦਿੱਤਾ ਕਿ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਨ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਹੈ। ਗਵਰਨਰ ਜਨਰਲ ਮੈਰੀ ਸਾਇਮਨ ਵੱਲੋਂ ਦੋਵਾਂ ਮੰਤਰੀਆਂ ਨੂੰ ਆਪਣੇ ਅਹੁਦੇ ਦੀ ਸੰਹੁ ਚੁਕਾਏ ਜਾਣ ਤੋਂ ਬਾਅਦ ਟਰੂਡੋ ਨੇ ਆਖਿਆ ਕਿ ਅਜੇ ਚੋਣਾਂ ਨੂੰ ਸਾਲ ਤੋਂ ਵੀ ਘੱਟ ਦਾ ਸਮਾਂ ਹੋਇਆ ਹੈ ਤੇ ਸਾਡੀ ਸਰਕਾਰ ਕੈਨੇਡੀਅਨਜ਼ ਦੀ ਹਰ ਪੱਖੋਂ ਮਦਦ ਕਰਨ ਲਈ ਕਾਫੀ ਸਖਤ ਮਿਹਨਤ ਕਰ ਰਹੀ ਹੈ। ਅਸੀਂ ਇਸ ਤਰ੍ਹਾਂ ਦੀ ਸਖਤ ਮਿਹਨਤ ਨੂੰ ਜਾਰੀ ਰੱਖਾਂਗੇ।
ਇਸ ਮੌਕੇ ਤਾਸੀ ਨੇ ਸਪੱਸ਼ਟ ਕੀਤਾ ਕਿ ਪਿਛਲੇ ਸਾਲ ਦੇ ਸ਼ੁਰੂ ਵਿੱਚ ਉਸ ਦੇ ਪਤੀ ਨੂੰ ਦੋ ਸਟ੍ਰੋਕ ਆਏ ਸਨ ਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਕਾਫੀ ਜ਼ਰੂਰੀ ਹੈ। ਇਸੇ ਲਈ ਉਸ ਵੱਲੋਂ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਕੇ ਇਸ ਤਰ੍ਹਾਂ ਦੀ ਮਦਦ ਮੰਗੀ ਗਈ ਸੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …