Breaking News
Home / ਪੰਜਾਬ / ਚੰਡੀਗੜ੍ਹ ‘ਚ ਸਾਬਕਾ ਆਈ.ਏ.ਐਸ. ਅਧਿਕਾਰੀ ਦੇ ਘਰ ਈਡੀ ਦੀ ਰੇਡ

ਚੰਡੀਗੜ੍ਹ ‘ਚ ਸਾਬਕਾ ਆਈ.ਏ.ਐਸ. ਅਧਿਕਾਰੀ ਦੇ ਘਰ ਈਡੀ ਦੀ ਰੇਡ

ਇਕ ਕਰੋੜ ਰੁਪਏ ਕੈਸ਼ ਅਤੇ ਗਹਿਣੇ ਬਰਾਮਦ
ਚੰਡੀਗੜ੍ਹ/ਬਿਊਰੋ ਨਿਊਜ਼ : ਇਨਫੋਰਮੈਂਟ ਡਾਇਰੈਕਟਰੋਟ (ਈਡੀ) ਦੀ ਟੀਮ ਨੇ ਚੰਡੀਗੜ੍ਹ ਵਿਚ ਇਕ ਰਿਟਾਇਰਡ ਆਈ.ਏ.ਐਸ. ਅਧਿਕਾਰੀ ਦੇ ਘਰ ਰੇਡ ਕੀਤੀ ਹੈ। ਇਸ ਰੇਡ ਵਿਚ ਟੀਮ ਨੇ ਰਿਟਾਇਰਡ ਅਧਿਕਾਰੀ ਦੇ ਘਰੋਂ ਕਰੀਬ ਇਕ ਕਰੋੜ ਰੁਪਏ ਨਕਦੀ, 12 ਕਰੋੜ ਰੁਪਏ ਦੇ ਹੀਰੇ, 7 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਸ਼ੱਕੀ ਦਸਤਾਵੇਜ਼ ਬਰਾਮਦ ਕੀਤੇ ਹਨ। ਇਹ ਛਾਪਾ ਲਗਜ਼ਰੀ ਫਲੈਟ ਬਣਾਉਣ ਵਾਲੀ ਕੰਪਨੀ ਦੇ ਇਕ ਸਾਬਕਾ ਅਧਿਕਾਰੀ ਦੇ ਘਰ ਪਿਆ ਹੈ। ਇਹ ਮੋਹਿੰਦਰ ਸਿੰਘ ਨਾਮ ਦਾ ਵਿਅਕਤੀ ਸਾਲ 2011 ਵਿਚ ਨੋਇਡਾ ਵਿਕਾਸ ਅਥਾਰਟੀ ਦਾ ਚੀਫ ਐਕਜੀਕਿਊਟਿਵ ਅਫਸਰ ਰਹਿ ਚੁੱਕਾ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਈਡੀ ਨੇ ਪਿਛਲੇ ਦੋ ਦਿਨਾਂ ਵਿਚ ਦਿੱਲੀ, ਮੇਰਠ ਅਤੇ ਨੋਇਡਾ ਸਣੇ ਚੰਡੀਗੜ੍ਹ ਵਿਚ ਕਰੀਬ ਇਕ ਦਰਜਨ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।

 

Check Also

ਲੁਧਿਆਣਾ ’ਚ ਸਿਆਸੀ ਵਿਰੋਧੀਆਂ ’ਤੇ ਭੜਕੇ ਸੁਖਬੀਰ ਬਾਦਲ

ਕਿਹਾ : ਪੰਜਾਬ ’ਚ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕਰਵਾਇਆ ਲੁਧਿਆਣਾ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ …