Breaking News
Home / ਕੈਨੇਡਾ / ਕਾਮੇਡੀ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਲਈ ਦਰਸ਼ਕਾਂ ‘ਚ ਭਾਰੀ ਉਤਸ਼ਾਹ, ਪੇਸ਼ਕਾਰੀ 18 ਨੂੰ

ਕਾਮੇਡੀ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਲਈ ਦਰਸ਼ਕਾਂ ‘ਚ ਭਾਰੀ ਉਤਸ਼ਾਹ, ਪੇਸ਼ਕਾਰੀ 18 ਨੂੰ

logo-2-1-300x105ਟੋਰਾਂਟੋ/ਬਿਊਰੋ ਨਿਊਜ਼ઠ
ਜੀਟੀਏ ਖ਼ੇਤਰ ਵਿੱਚ ਨਾਟ ਖੇਤਰ ਵਿੱਚ ਸਰਗਰਮ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਕੁਲਵਿੰਦਰ ਖ਼ਹਿਰਾ ਦਾ ਲਿਖਿਆ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪੇਸ਼ਕਾਰੀ 18 ਸਤੰਬਰ 2016 ਦਿਨ ਐਤਵਾਰ ਨੂੰ ਸ਼ਾਮ ਦੇ ਠੀਕ ਪੰਜ ਵਜੇ ਬਰੈਂਪਟਨ ਦੇ ਸੈਂਦਲਵੁੱਡ ਐਂਡ ਕੈਨੇਡੀ ਇੰਟਰਸੈਕਸ਼ਨ ਦੇ ਨੇੜੇ ਲੋਫ਼ਰਜ਼ ਲੇਕ ਕਮਿਊਨਿਟੀ ਸੈਂਟਰ ਵਿਚਲੇ ਥੀਏਟਰ ਸੀਰਿਲ ਕਲਾਰਕ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ।
ਕੈਨੇਡਾ ਵਿੱਚ ਰਫ਼ਿਉਜ਼ੀਆਂ ਦੀਆਂ ਸਮੱਸਿਆਵਾਂ ਨੂੰ ਬਿਆਨ ਕਰਦਾ ਉਕਤ ਨਾਟਕ ਹਾਸਰਸ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦਾ ਹੈ। ਇਸ ਨੂੰ ਵੇਖਣ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਨਿਰਦੇਸ਼ਕ ਹੀਰਾ ਰੰਧਾਵਾ ਅਨੁਸਾਰ ਇਸ ਨਾਟਕ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ ਜਿਸ ਵਿੱਚ ਜੋਅ ਸੰਘੇੜਾ, ਪਰਮਜੀਤ ਦਿਓਲ, ਰਿੰਟੂ ਭਾਟੀਆ, ਸੁੰਦਰਪਾਲ ਰਾਜਾਸਾਂਸੀ, ਸ਼ਿੰਗਾਰਾ ਸਮਰਾ, ਵਿਵੇਕ ਵਾਲੀਆ, ਮੇਜਰ ਨਾਗਰਾ, ਕਮਲ ਸ਼ਰਮਾ, ਤਰੁਨ ਵਾਲੀਆ, ਆਦਿ ਵਰਗੇ ਸੁਲਝੇ ਹੋਏ ਕਲਾਕਾਰ ਕੰਮ ਕਰ ਰਹੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਨਾਟਕ ਨੂੰ ਨਿਰਦੇਸ਼ਨ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਵਿੱਚ ਸਰਗਰਮ ਹੀਰਾ ਰੰਧਾਵਾ ਦੇ ਰਹੇ ਹਨ ਜਿਨ੍ਹਾਂ ਨੇ 100 ਤੋਂ ਵੱਧ ਨਾਟਕਾਂ ਨੂੰ ਨਿਰਦੇਸ਼ਨ ਦਿੱਤਾ ਹੈ ਅਤੇ ਪੰਜਾਬੀ ਨਾਟਕਾਂ ਦੀਆਂ ਚਾਰ ਕਿਤਾਬਾਂ ਛੱਪ ਚੁੱਕੀਆਂ ਹਨ।
ਲੰਬਾ ਸਮਾਂ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਨਾਲ ਕੰਮ ਕਰਨ ਵਾਲੇ ਰੰਧਾਵਾ ਕੈਨੇਡਾ ਵਿੱਚ ਵੀ ‘ਮੈਂ ਭਗਤ ਸਿੰਘ’, ‘ਵੰਗਾਰ’, ‘ਟੋਆ’, ‘ਗਦਰ ਦੀ ਗੂੰਜ’, ‘ਸੰਤਾਪ’, ‘ਲੜੈ ਦੀਨੁ ਕੇ ਹੇਤੁ’, ‘ਬੰਦਾ ਬਹਾਦੁਰ’, ‘ਕੋਧਰੇ ਦੀ ਰੋਟੀ’, ‘ਕਾਰੋਬਾਰੀ ਪਲੈਨਿੰਗ’, ‘ਇਨਕਲਾਬ ਜਿੰਦਾਬਾਦ’, ‘ਭੰਡਾਂ ਦਾ ਤਮਾਸ਼ਾ’,’ਬੁੱਤ ਜਾਗ ਪਿਆ’, ‘ਕਿਵ ਕੂੜੈ ਤੁਟੈ ਪਾਲਿ’, ਆਦਿ ਅਨੇਕਾਂ ਵਾਰ ਖ਼ੇਡ ਚੁੱਕੇ ਹਨ। ਉਕਤ ਨਾਟਕ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ, ਸਪਾਂਸਰਸ਼ਿਪ, ਜਾਂ ਟਿਕਟ ਆਦਿ ਲਈ ਹੀਰਾ ਰੰਧਾਵਾ ਨੂੰ 416-319-0551, ਕੁਲਵਿੰਦਰ ਖ਼ਹਿਰਾ ਨੂੰ 647-407-1955 ਜਾਂ ਫਿਰ ਪਰਮਜੀਤ ਦਿਓਲ ਨੂੰ ਫੋਨ ਨੰਬਰ 647-295-7351 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …