ਆਦਮਪੁਰ : ਆਦਮਪੁਰ ਦੇ ਪਿੰਡ ਖੁਰਦਪੁਰ ਦੇ ਰਮੇਸ਼ਵਰ ਸੰਘਾ ਇਕ ਵਾਰ ਫਿਰ ਸੈਂਟਰਲ ਬਰੈਂਪਟਨ ਤੋਂ ਲਿਬਰਲ ਪਾਰਟੀ ਵਲੋਂ ਸੰਸਦ ਬਣੇ ਹਨ, ਉਹ ਲਗਾਤਾਰ ਦੂਜੀ ਵਾਰ ਸੰਸਦ ਬਣੇ ਹਨ। ਉਨ੍ਹਾਂ ਦੀ ਜਿੱਤ ‘ਤੇ ਉਨ੍ਹਾਂ ਦੇ ਸਹੁਰੇ ਪਿੰਡ ਖੁਰਦਪੁਰ ‘ਚ ਖੁਸ਼ੀ ਦਾ ਮਾਹੌਲ ਹੈ। ਰਮੇਸ਼ਵਰ ਸੰਘਾ ਦਾ ਜਨਮ ਪਿੰਡ ਲੇਸੜੀਵਾਲ (ਆਦਮਪੁਰ) ‘ਚ ਹੋਇਆ ਸੀ। ਰਮੇਸ਼ਵਰ ਸੰਘਾ 1995 ‘ਚ ਕੈਨੇਡਾ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਭਾਰਤੀ ਹਵਾਈ ਫ਼ੌਜ ‘ਚ ਨੌਕਰੀ ਕੀਤੀ ਤੇ ਬਾਅਦ ‘ਚ ਐਡਵੋਕੇਟ ਬਣੇ। ਉਹ ਯੂਥ ਕਾਂਗਰਸ ਜਲੰਧਰ ਦੇ ਪ੍ਰਧਾਨ ਵੀ ਰਹੇ ਹਨ। ਰਮੇਸ਼ਵਰ ਸੰਘਾ ਨੇ ਇਹ ਜਿੱਤ ਹਰ ਪੰਜਾਬੀ ਤੇ ਕੈਨੇਡਾ ਦੇ ਵੋਟਰਾਂ ਨੂੰ ਸਮਰਪਿਤ ਕੀਤੀ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …