ਕਵੀਂਨਸ ਪਾਰਕ/ ਬਿਊਰੋ ਨਿਊਜ਼
ਵਿਨ ਸਰਕਾਰ ਲਗਾਤਾਰ ਓਨਟਾਰੀਓ ਦੇ ਸੀਨੀਅਰਸ ਦੀ ਜ਼ਿੰਦਗੀ ਨੂੰ ਮੁਸ਼ਕਿਲ ਬਣਾ ਰਹੀ ਹੈ ਅਤੇ ਉਨ੍ਹਾਂ ਦੀਆਂ ਦਵਾਈਆਂ ਨੂੰ ਲੈ ਕੇ ਹੋਣ ਵਾਲੇ ਖਰਚੇ ਵਿਚ ਯੋਜਨਾਬੱਧ ਵਾਧਾ ਕਰ ਰਹੀ ਹੈ। ਓਨਟਾਰੀਓ ਪੀ.ਸੀ. ਫ਼ਾਇਨਾਂਸ ਕ੍ਰਿਟਿਕ ਐਂਡ ਨਿਪਿਸਿੰਗ ਐਮ.ਪੀ.ਪੀ. ਵਿਕ ਫੇਡਲੀ ਨੇ ਕਿਹਾ ਕਿ ਲਿਬਰਲ ਫ਼ੰਡਸ ਦੀ ਬਰਬਾਦੀ, ਸਕੈਂਡਲ ਅਤੇ ਗਲਤ ਪ੍ਰਬੰਧਾਂ ਵਿਚ ਹੀ ਰੁੱਝੇ ਹਨ।
ਉਨ੍ਹਾਂ ਨੇ ਕਿਹਾ ਕਿ ਸੀਨੀਅਰ ਸਿਟੀਜਨਸ ਲਿਬਰਲ ਸਰਕਾਰ ਦੇ ਇਸ ਫ਼ੈਸਲੇ ਤੋਂ ਗੁੱਸੇ ਹਨ ਕਿ ਸਾਰੇ ਸੀਨੀਅਰਸ ਲਈ ਦਵਾਈਆਂ ਦੇ ਖਰਚੇ ਵਿਚ 92 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਦਵਾਈਆਂ ਦੀਆਂ ਵਧੀਆਂ ਕੀਮਤਾਂ ਅਤੇ ਨਵੀਆਂ ਦਵਾਈਆਂ ਦਾ ਖਰਚਾ ਸ਼ਾਇਦ ਹੀ ਪੂਰਾ ਹੋ ਸਕੇ।
ਉਥੇ, ਹਾਈਡ੍ਰੋ ਬਿਲ ਵੱਧ ਰਹੇ ਹਨ ਅਤੇ ਦਵਾਈਆਂ ਦਾ ਖਰਚਾ ਵੀ ਵੱਧ ਰਿਹਾ ਹੈ ਅਤੇ ਸਰਕਾਰ ਨੇ ਗੇਸੋਲੀਨ ਟੈਕਸ ਵੀ ਵਧਾ ਦਿੱਤੇ ਹਨ ਅਤੇ ਨੈਚੁਰਲ ਗੈਸ ਦਾ ਭਾਅ ਵੀ ਵਧਾ ਦਿੱਤਾ ਹੈ। ਇਹ ਸਾਰਾ ਕੁਝ ਇਸ ਲਈ ਕੀਤਾ ਜਾ ਰਿਹਾ ਹੈ ਕਿ ਪ੍ਰੀਮੀਅਮ ਖਰਚ ‘ਤੇ ਕਾਬੂ ਨਹੀਂ ਕਰ ਰਹੀ। ਫ਼ੇਡਲੀ ਨੇ ਕਿਹਾ ਕਿ ਅਜਿਹੇ ਵਿਚ ਮੇਰਾ ਸਵਾਲ ਹੈ ਕਿ ਆਖ਼ਰ ਕਦੋਂ ਪ੍ਰੀਮੀਅਰ ਆਪਣੇ ਘੁਟਾਲਿਆਂ, ਗਲਤ ਪ੍ਰਬੰਧਾਂ ਅਤੇ ਪੈਸਿਆਂ ਦੀ ਬਰਬਾਦੀ ਨੂੰ ਬੰਦ ਕਰਕੇ ਸੀਨੀਅਰਸ ਲਈ ਕੁਝ ਫ਼ੰਡਸ ਦਾ ਪ੍ਰਬੰਧ ਕਰੇਗੀ।
ਫ਼ੇਡਲੀ ਨੇ ਬੀਤੇ ਦਿਨੀਂ ਆਪਣੇ ਨਾਰਥ ਬੇਅ ‘ਚ ਸਥਿਤ ਆਪਣੇ ਦਫ਼ਤਰ ‘ਚ ਵੱਡੀ ਗਿਣਤੀ ਵਿਚ ਇਕੱਤਰ ਹੋਏ ਸੀਨੀਅਰ ਸਿਟੀਜ਼ਨਸ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਸੀਨੀਅਰਸ ਹਾਈਡੋ ਦੇ ਵੱਧਦੇ ਬਿਲ ਕਾਰਨ ਸਿਰਫ਼ ਆਪਣੇ ਬਾਥਰੂਮ ਦੀ ਹੀਟ ਨੂੰ ਹੀ ਆਨ ਕਰਦੇ ਹਨ।
ਉਧਰ ਓਨਟਾਰੀਓ ਐਸੋਸੀਏਸ਼ਨ ਆਫ਼ ਨਾਨ ਪ੍ਰਾਫ਼ਿਟ ਹੋਮਸ ਐਂਡ ਸਰਵਿਸਜ਼ ਦੇ ਚੇਅਰਮੈਨ ਡੇਬਰਾ ਕੂਪਰ ਬਰਗਰ ਨੇ ਕਿਹਾ ਕਿ ਫ਼ਾਇਨਾਂਸ ਕਮੇਟੀ ਨੇ ਬਜਟ ਬਿਲ ‘ਤੇ ਚਰਚਾ ਕਰਦਿਆਂ ਇਸ ਮਾਮਲੇ ‘ਤੇ ਚਰਚਾ ਕੀਤੀ ਹੈ ਪਰ ਇਸ ਸਬੰਧ ‘ਚ ਕੋਈ ਬਿਹਤਰ ਫ਼ੈਸਲਾ ਨਹੀਂ ਹੋ ਸਕਿਆ।
ਸਾਡੇ ਸੀਨੀਅਰਸ ਆਪਣੀ ਸਿਹਤ ਨੂੰ ਲੈ ਕੇ ਦਵਾਈਆਂ ‘ਤੇ ਕਾਫ਼ੀ ਹੱਦ ਤੱਕ ਨਿਰਭਰ ਕਰਦੇ ਹਨ ਅਤੇ ਅਜਿਹੇ ਵਿਚ ਉਨ੍ਹਾਂ ਲ ਈ ਬਿਹਤਰ ਪ੍ਰਬੰਧ ਕਰਨੇ ਪੈਣਗੇ। ਪ੍ਰੀਮੀਅਰ ਨੂੰ ਉਨ੍ਹਾਂ ਲਈ ਵਧੇਰੇ ਫ਼ੰਡਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …