ਕੰਪੇਨ ਮੁਹਿੰਮ ਵਿਚ ਜੁੜੇ ਅਨੇਕਾਂ ਵਲੰਟੀਅਰਾਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਸਦਕਾ ਉਤਸ਼ਾਹਜਨਕ ਮਾਹੌਲ
ਜਸਪਾਲ ਸਿੰਘ ਬੱਲ
”ਉਨਟਾਰੀਓ ਅਸੈਂਬਲੀ ਲਈ ਹੋਣ ਜਾ ਰਹੀ ਇਲਕੈਸ਼ਨ ਵਿਚ ਬਰੈਂਪਟਨ ਸਾਊਥ ਹਲਕੇ ਵਿਚ ਪੀ ਸੀ ਉਨਟਾਰੀਓ ਦੇ ਉਮੀਦਵਾਰ, ਪ੍ਰਭਮੀਤ ਸਿੰਘ ਸਰਕਾਰੀਆ ਦੇ ਕੰਪੇਨ ਵਿਚ ਇਥੋਂ ਦੀ ਨੌਜਵਾਨ ਪੀੜ੍ਹੀ ਅਤੇ ਲੰਬੇ ਅਰਸੇ ਤੋਂ ਭਾਈਚਾਰਕ ਮੁੱਦਿਆਂ ਦੇ ਹੱਲ ਲਈ ਤਜ਼ਰਬਾ ਰੱਖਣ ਵਾਲੇ ਅਧੱਖੜ ਉਮਰ ਦੇ ਲੋਕਾਂ ਵਿਚ ਅਜਿਹਾ ਸੁਮੇਲ ਵੇਖਣ ਨੂੰ ਮਿਲਦਾ ਹੈ ਜੋ ਕਿ ਪ੍ਰਭਮੀਤ ਸਿੰਘ ਸਰਕਾਰੀਆ ਦੀ ਸਖ਼ਸ਼ੀਅਤ, ਲਿਆਕਤ ਅਤੇ ਮੁੱਦਿਆਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਦੀ ਸਮਰੱਥਾ ਸਦਕਾ ਸੰਭਵ ਹੈ” ਇਹ ਕਹਿੰਦੇ ਹੋਏ ਬਰੈਂਪਟਨ ਦੇ ਨੌਜਵਾਨ ਵਕੀਲ, ਤੇਜਦੀਪ ਸਿੰਘ ਚੱਠਾ ਨੇ ਪ੍ਰਭਮੀਤ ਸਿੰਘ ਦੇ ਹੱਕ ਵਿਚ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਪ੍ਰਭਮੀਤ ਸਿੰਘ ਸਰਕਾਰੀਆ ਦੇ ਵਿਚ ਉਹ ਸਭ ਗੁਣ ਹਨ ਜੋ ਕਿ ਅਕਸਰ ਭਾਈਚਾਰੇ ਵਲੋਂ ਉਨ੍ਹਾਂ ਲੋਕਾਂ ਵਿਚ ਵੇਖਣ ਦੀ ਆਸ ਕੀਤੀ ਜਾਂਦੀ ਹੈ ਜੋ ਕਿ ਸਿਆਸੀ ਪਿੜ੍ਹ ਵਿਚ ਲੋਕਾਂ ਤੋਂ ਸਹਾਇਆ ਮੰਗਦੇ ਹਨ । ਤੇਜਦੀਪ ਸਿੰਘ ਜੋ ਕਿ ਪੇਸ਼ੇ ਵਜੋਂ ਵਕੀਲ ਹਨ ਅਤੇ ਬਰੈਂਪਟਨ ਵਿਚ ਸਫਲਤਾਪੂਰਵਕ ਵਕਾਲਤ ਦਾ ਦਫਤਰ ਚਲਾ ਰਹੇ ਹਨ ਨੇ ਕਿਹਾ ਕਿ ਪ੍ਰਭਮੀਤ ਸਿੰਘ ਸਰਕਾਰੀਆ ਦੇ ਨਾਲ ਉਸ ਦੀ ਬਚਪਨ ਤੋਂ ਦੋਸਤੀ ਹੈ ਅਤੇ ਇਕੱਠੇਆਂ ਨੇ ਅਨੇਕਾਂ ਭਾਈਚਾਰਕ ਕਾਰਜਾਂ ਵਿਚ ਹੱਥ ਵੰਡਾਉਣ ਤੋਂ ਇਲਾਵਾ ਮੁੱਖ-ਧਾਰਾ ਦੇ ਮੁੱਦਿਆਂ ਵਿਚ ਯੋਗਦਾਨ ਪਾਇਆ ਹੈ ।
ਪ੍ਰਭਮੀਤ ਸਿੰਘ ਸਰਕਾਰੀਆ ਨੇ ਵਿਲਫਿਰਡ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨਸਟਰੇਸ਼ਨ ਵਿਚ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਟੀ ਡੀ ਸਕਿਊਰਟੀ ਵਿਚ ਬੇਅ ਸਟਰੀਟ ਉਪਰ ਕੰਮ ਕਰਦੇ ਹੋਏ ਆਪਣੇ ਹੋਰ ਹਮ-ਉਮਰ ਸਾਥੀਆਂ ਦੇ ਨਾਲ ਆਪਸੀ ਵਿਚਾਰ-ਵਟਾਂਦਰੇ ਦੌਰਾਨ ਇਹ ਮਹਿਸੂਸ ਕੀਤਾ ਕਿ ਭਾਈਚਾਰਕ ਮੁੱਦਿਆਂ ਦੇ ਹੱਲ ਲਈ ਢੁਕਵਾਂ ਯੋਗਦਾਨ ਪਾਉਣ ਦੇ ਲਈ ਉਸ ਨੂੰ ਵਕਾਲਤ ਦੀ ਪੜ੍ਹਾਈ ਕਰਨੀ ਚਾਹੀਦੀ ਹੈ । ਇਹ ਉਹ ਸਮਾਂ ਸੀ ਜਦੋਂ ਕਨੇਡੀਅਨ ਸਮਾਜ ਵਿਚ ਸਿੱਖ ਕੌਮ ਆਪਣੇ ਮਸਲਿਆਂ ਦੇ ਹੱਲ ਲਈ ਅਨੇਕਾਂ ਕਾਨੂੰਨੀ ਲੜਾਈਆਂ ਅਤੇ ਲੌਬਿੰਗ ਕਰ ਰਹੀ ਸੀ । ਅਫਰੀਕਨ ਮਹਾਂਦੀਪ ਦੀ ਜਗਤ-ਪ੍ਰਸਿੱਧ ਕਹਾਵਤ, ”ਇਟ ਟੇਕਸ ਤੇ ਵਿਲੇਜ਼ ਟੂ ਰੇਜ਼ ਏ ਚਾਈਲਡ”, ਯਾਨਿ ਇਕ ਬੱਚੇ ਨੂੰ ਯੋਗ ਵਿਅਕਤੀ ਵਜੋਂ ਤਿਆਰ ਕਰਨ ਦੇ ਲਈ ਪੂਰੇ ਇਲਾਕੇ ਦਾ ਯੋਗਦਾਨ ਹੁੰਦਾ ਹੈ ਦੀ ਤਰ੍ਹਾਂ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਬਚਪਨ ਤੋਂ ਜੋ ਮਾਹੌਲ ਮਿਲੇਆ ਸੀ ਉਸ ਵਿਚ ਭਾਈਚਾਰਕ ਮੁੱਦਿਆਂ ਦੇ ਲਈ ਨਿਸ਼ਕਾਮ ਯੋਗਦਾਨ ਪਾਉਣ ਵਾਲੇ ਅਨੇਕਾਂ ਵਿਅਕਤੀਆਂ ਨਾਲ ਉਸ ਦੀ ਨੇੜਤਾ ਸੀ ਜਿਨ੍ਹਾਂ ਸਦਕਾ ਉਸ ਵਲੋਂ ਬੇਅ ਸਟਰੀਟ ਦੀ ਨੌਕਰੀ ਛੱਡ ਕੇ ਵਕਾਲਤ ਦੀ ਪੜ੍ਹਾਈ ਅਤੇ ਫਿਰ ਕੈਨੇਡਾ ਦੀ ਮਸ਼ਹੂਰ ਲਾਅ ਫਰਮ – ਮਿਲੱਰ ਥੋਮਸਨ ਐਲ ਐਲ ਪੀ ਦੀ ਨੌਕਰੀ ਛੱਡ ਕੇ ਐਮ ਪੀ ਪੀ ਦੀ ਇਲਕੈਸ਼ਨ ਲੜਣ ਦਾ ਫੈਸਲਾ ਕੀਤਾ ਗਿਆ ਹੈ । ਪ੍ਰਭਮੀਤ ਸਿੰਘ ਸਰਕਾਰੀਆ ਨੇ ਹੁਣ ਤੱਕ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਉਨਟਾਰੀਓ ਇਕਾਈ ਦੇ ਮੁੱਖ-ਸੇਵਾਦਾਰ ਵਜੋਂ ਸੇਵਾ ਨਿਭਾਉਣ ਤੋਂ ਇਲਾਵਾ ਹਾਕੀ ਫੋਰ ਹਿਊਮੈਨਟੀ ਅਤੇ ਕਰਮਾ-ਗਰੋ ਵਰਗੇ ਲੋਕ ਸੇਵਾ ਵਾਲੇ ਪ੍ਰਾਜੈਕਟ ਜੋ ਕਿ ਇਥੋਂ ਦੇ ਜੰਮਪਲ ਨੌਜਵਾਨ ਬੱਚੇ-ਬੱਚੀਆਂ ਵਲੋਂ ਸ਼ੁਰੂ ਕੀਤੇ ਗਏ ਹਨ ਨੂੰ ਸਥਾਪਿਤ ਕਰਨ ਲਈ ਡਾਇਰੈਕਟਰ ਵਜੋਂ ਅਹਿਮ ਭੂਮਿਕਾ ਨਿਭਾਈ ਹੈ । ਉਸ ਨੇ ਸਿਟੀ ਆਫ ਬਰੈਂਪਟਨ ਦੀ ਪਰੌਪਰਟੀ ਸਟੈਂਡਰਡ ਕਮੇਟੀ ਦੇ ਮੈਂਬਰ ਵਜੋਂ ਜਿੰਮੇਵਾਰੀ ਨਿਭਾਈ ਹੈ । ਪ੍ਰਭਮੀਤ ਸਿੰਘ ਸਰਕਾਰੀਆ ਦੇ ਕੈਮਪੇਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਨੌਜਵਾਨ ਪ੍ਰਦੀਪ ਕੌਰ ਸੰਘੇੜਾ ਨੇ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਉਨਟਾਰੀਓ ਅਸੈਂਬਲੀ ਵਿਚ ਬਰੈਂਪਟਨ ਸ਼ਹਿਰ ਤੋਂ ਗਏ ਰਾਜਨੀਤਕਾਂ ਦੀ ਸਮਰੱਥਾ ਅਤੇ ਲੋਕ-ਹਿੱਤਾਂ ਪ੍ਰਤੀ ਦ੍ਰਿੜਤਾ ਦੀ ਉਨ੍ਹਾਂ ਦੇ ਐਕਸ਼ਨ ਵਿਚ ਅਣਹੌਂਦ ਅਕਸਰ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ ਕਿਉਂਕਿ ਇਸ ਇਲਾਕੇ ਦੇ ਲੋਕਾਂ ਦੇ ਮੁੱਦੇ ਲਟਕਦੇ ਆ ਰਹੇ ਹਨ ਪ੍ਰਤੂੰ ਪ੍ਰਭਮੀਤ ਸਿੰਘ ਸਰਕਾਰੀਆ ਸਿਆਸੀ ਪਿੜ੍ਹ ਵਿਚ ਨੌਕਰੀ ਲਈ ਨਹੀਂ ਬਲਕਿ ਸਮਾਜ ਦੀ ਸੇਵਾ ਅਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਉਨ੍ਹਾਂ ਦੇ ਹੱਲ ਕਰਵਾਉਣ ਲਈ ਆਪਣੀ ਵਕਾਲਤ ਦੀ ਨੌਕਰੀ ਛੱਡ ਕੇ ਸਿਆਸਤ ਵਿਚ ਆਇਆ ਹੈ । ਪ੍ਰਦੀਪ ਕੌਰ ਸੰਘੇੜਾ ਨੇ ਕਿਹਾ ਕਿ ਇਸ ਇਲਾਕੇ ਦੇ ਵੋਟਰਾਂ ਕੋਲ ਪ੍ਰਭਮੀਤ ਸਿੰਘ ਦੇ ਰੂਪ ਵਿਚ ਇਕ ਵਧੀਆ ਅਤੇ ਪ੍ਰਭਾਵਸ਼ਾਲੀ ਐਮ ਪੀ ਪੀ ਨੂੰ ਕਿਊਨਜ਼ ਪਾਰਕ ਵਿਚ ਭੇਜਣ ਦਾ ਮੌਕਾ ਹੈ ਜੋ ਕਿ ਭਵਿੱਖ ਵਿਚ ਸਮੁੱਚੇ ਭਾਈਚਾਰੇ ਦੇ ਲਈ ਫ਼ਖ਼ਰ ਦਾ ਸ੍ਰੋਤ ਬਣੇਗਾ । 647-990-1795
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …