2.3 C
Toronto
Wednesday, January 7, 2026
spot_img
Homeਪੰਜਾਬਸੁਖਪਾਲ ਸਿੰਘ ਖਹਿਰਾ ਭੁੱਖ ਹੜਤਾਲ ’ਤੇ ਬੈਠੇ

ਸੁਖਪਾਲ ਸਿੰਘ ਖਹਿਰਾ ਭੁੱਖ ਹੜਤਾਲ ’ਤੇ ਬੈਠੇ

ਚੰਡੀਗੜ੍ਹ ਪੁਲਿਸ ਦੇ ਅਫਸਰ ਨੇ ਕੜਾ ਉਤਾਰਨ ਨੂੰ ਵੀ ਕਿਹਾ : ਬੇਟੇ ਦਾ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਰਿਮਾਂਡ ’ਤੇ ਚੱਲ ਰਹੇ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਭੁੱਖ ਹੜਤਾਲ ’ਤੇ ਬੈਠ ਗਏ ਹਨ। ਖਹਿਰਾ ਦਾ ਆਰੋਪ ਹੈ ਕਿ ਚੰਡੀਗੜ੍ਹ ਪੁਲਿਸ ਉਨ੍ਹਾਂ ਨਾਲ ਅਣਮਨੁੱਖੀ ਵਿਵਹਾਰ ਕਰ ਰਹੀ ਹੈ। ਖਹਿਰਾ ਨੇ ਇਹ ਆਰੋਪ ਲਗਾਇਆ ਕਿ ਚੰਡੀਗੜ੍ਹ ਪੁਲਿਸ ਦੇ ਅਫਸਰ ਨੇ ਉਸ ਨੂੰ ਕੜਾ ਉਤਾਰਨ ਲਈ ਕਿਹਾ, ਜੋ ਸਿੱਖ ਧਰਮ ’ਤੇ ਸਿੱਧਾ ਹਮਲਾ ਹੈ। ਇਸ ਸਬੰਧ ਵਿਚ ਸੁਖਪਾਲ ਖਹਿਰਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਰੋਪੀ ਪੁਲਿਸ ਅਧਿਕਾਰੀਆਂ ’ਤੇ ਕਰਵਾਈ ਨਹੀਂ ਹੁੰਦੀ, ਸੁਖਪਾਲ ਖਹਿਰਾ ਭੁੱਖ ਹੜਤਾਲ ਖਤਮ ਨਹੀਂ ਕਰਨਗੇ। ਮਹਿਤਾਬ ਖਹਿਰਾ ਨੇ ਦੱਸਿਆ ਕਿ ਇਕ ਪਾਂਡੇ ਨਾਮ ਦੇ ਪੁਲਿਸ ਅਫਸਰ ਵਲੋਂ ਸੁਖਪਾਲ ਖਹਿਰਾ ਨੂੰ ਕੜਾ ਊਤਾਰਨ ਲਈ ਕਿਹਾ ਗਿਆ। ਮਹਿਤਾਬ ਖਹਿਰਾ ਨੇ ਇਹ ਵੀ ਕਿਹਾ ਕਿ, ਉਨ੍ਹਾਂ ਦੇ ਪਿਤਾ ਸੁਖਪਾਲ ਖਹਿਰਾ ਦੇ ਕਿਸੇ ਵੀ ਨੁਕਸਾਨ ਲਈ ਚੰਡੀਗੜ੍ਹ ਪੁਲਿਸ ਜ਼ਿੰਮੇਵਾਰੀ ਹੋਵੇਗੀ। ਧਿਆਨ ਰਹੇ ਕਿ ਈਡੀ ਨੇ ਖਹਿਰਾ ਨੂੰ ਚੰਡੀਗੜ੍ਹ ਦੇ ਸੈਕਟਰ 18 ਵਿਚੋਂ ਗਿ੍ਰਫਤਾਰ ਕੀਤਾ ਸੀ। ਖਹਿਰਾ ’ਤੇ ਫਾਜ਼ਿਲਕਾ ਡਰੱਗ ਰੈਕੇਟ ਨਾਲ ਇਕ ਲੱਖ ਡਾਲਰ ਦੇ ਲੈਣ ਦੇਣ ਨੂੰ ਲੈ ਕੇ ਕਈ ਆਰੋਪ ਲੱਗੇ ਸਨ, ਜਿਸਦੀ ਜਾਂਚ ਚੱਲ ਰਹੀ ਹੈ। ਖਹਿਰਾ ਨੂੰ ਮੋਹਾਲੀ ਅਦਾਲਤ ਨੇ 7 ਦਿਨਾਂ ਦੇ ਰਿਮਾਂਡ ’ਤੇ ਭੇਜਿਆ ਹੋਇਆ ਹੈ।

 

RELATED ARTICLES
POPULAR POSTS