15.9 C
Toronto
Friday, September 18, 2026
spot_img
Homeਪੰਜਾਬ'ਆਪ' ਨੇ ਫੇਲ੍ਹ ਕੀਤੀ ਬੋਲੀ ਦੀ ਆੜ 'ਚ ਮਾਈਨਿੰਗ ਮਾਫੀਏ ਦੀ ਸਾਜਿਸ਼

‘ਆਪ’ ਨੇ ਫੇਲ੍ਹ ਕੀਤੀ ਬੋਲੀ ਦੀ ਆੜ ‘ਚ ਮਾਈਨਿੰਗ ਮਾਫੀਏ ਦੀ ਸਾਜਿਸ਼

‘ਆਪ’ ਨੇ ਫੇਲ੍ਹ ਕੀਤੀ ਬੋਲੀ ਦੀ ਆੜ ‘ਚ ਮਾਈਨਿੰਗ ਮਾਫੀਏ ਦੀ ਸਾਜਿਸ਼ਜਨਤਾ ਅਤੇ ਕੁਦਰਤੀ ਵਸੀਲਿਆਂ ਦੀ ਲੁੱਟ ਨਹੀਂ ਹੋਣ ਦਿਆਂਗੇ : ਭਗਵੰਤ ਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਰੇਤਾ ਬਜਰੀ ਦੀਆਂ 89 ਖੱਡਾਂ ਦੀ ਬੋਲੀ ਰਾਹੀਂ ਮਾਈਨਿੰਗ ਮਾਫੀਆ ਵਲੋਂ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਫੇਲ੍ਹ ਕਰ ਦਿੱਤਾ ਹੈ। ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਮਾਈਨਿੰਗ ਮਾਫੀਆ ਵਲੋਂ ਰੇਤਾ ਬਜਰੀ ਕਾਰੋਬਾਰ ਉਪਰ ਬੋਲੀ ਦੀ ਆੜ ਵਿਚ ਜਿਸ ਤਰ੍ਹਾਂ ਫਿਰ ਤੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਸ ਨੂੰ ਸਾਡੀ ਪਾਰਟੀ ਨੇ ਅੰਕੜਿਆਂ ਸਹਿਤ ਜਨਤਕ ਤੌਰ ‘ਤੇ ਨੰਗਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਨੇ ਚੌਕਸੀ ਵਰਤਦੇ ਹੋਏ ਸੂਬੇ ਵਿਚ ਪਹਿਲਾਂ ਵਾਂਗ ਨਜਾਇਜ਼ ਮਾਈਨਿੰਗ ਗੁੰਡਾ ਟੈਕਸ ਦਾ ਧੰਦਾ ਜਾਰੀ ਹੋਣ ਦੀ ਇਹ ਮੌਜੂਦਾ ਸਰਕਾਰ ਵਿਚ ਪਹਿਲੀ ਸਾਜਿਸ਼ ਫੇਲ੍ਹ ਹੋ ਗਈ ਹੈ। ਇਸ ਸਾਜਿਸ਼ ਦੇ ਨਾਲ ਜਿੱਥੇ ਇਕ ਪਾਸੇ ਲੋਕਾਂ ਨੂੰ ਰੇਤਾ ਬਜਰੀ ਬੇਹੱਦ ਮਹਿੰਗਾ ਮਿਲਣਾ ਸੀ ਉਥੇ ਹੀ ਕੁਦਰਤੀ ਸਰੋਤਾਂ ਦੀ ਦੱਬ ਕੇ ਤਬਾਹੀ ਵੀ ਹੋਣੀ ਸੀ।

RELATED ARTICLES
POPULAR POSTS