ਬਰੈਂਪਟਨ : ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵੱਲੋਂ ਪਾਰਟ ਟਾਈਮ ਕੰਮ ਲਈ ਲੋਕਾਂ ਨੂੰ ਹਾਇਰ ਕੀਤਾ ਜਾ ਰਿਹਾ ਹੈ। ਬਰੈਂਪਟਨ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਕੰਮ ਕਰਨ ਦੇ ਚਾਹਵਾਨਾਂ ਨੂੰ 27 ਜਨਵਰੀ ਤੇ 25 ਫਰਵਰੀ ਨੂੰ ਹੋਣ ਜਾ ਰਹੇ ਜੌਬ ਫੇਅਰਜ਼ ਵਿੱਚ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।
ਢਿੱਲੋਂ ਦਾ ਕਹਿਣਾ ਹੈ ਕਿ ਆਪਣਾ ਬਾਇਓਡੇਟਾ ਦੇਣ ਦਾ ਇਸ ਤੋਂ ਵਧੀਆ ਮੌਕਾ ਹੋਰ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਚਾਹਵਾਨਾਂ ਨੂੰ ਆਖਿਆ ਕਿ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵਿਖੇ ਇਨ੍ਹਾਂ ਜੌਬ ਫੇਅਰਜ਼ ਵਿੱਚ ਤੁਸੀਂ ਅਮਲੇ ਨਾਲ ਸਿੱਧੇ ਤੌਰ ਉੱਤੇ ਮੁਲਾਕਾਤ ਕਰ ਸਕਦੇ ਹੋਂ ਤੇ ਕੰਮਕਾਰ ਦਾ ਪਤਾ ਲਾ ਸਕਦੇ ਹੋਂ। ਇਹ ਜੌਬ ਫੇਅਰਜ਼ 27 ਜਨਵਰੀ ਦਿਨ ਸ਼ਨਿੱਚਰਵਾਰ ਨੂੰ ਸਵੇਰੇ 9:00 ਵਜੇ ਤੋਂ 1:00 ਵਜੇ ਤੱਕ ਤੇ 25 ਫਰਵਰੀ ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਤੋਂ 3:00 ਵਜੇ ਤੱਕ ਲਾਏ ਜਾਣਗੇ। ਪਾਰਟ ਟਾਈਮ ਪੁਜ਼ੀਸ਼ਨਜ਼ ਲਈ ਰਿਕਰੂਟਮੈਂਟ ਹੋਰਨਾਂ ਤੋਂ ਇਲਾਵਾ ਸਪੋਰਟਸ ਇੰਸਟ੍ਰਕਟਰ, ਪ੍ਰੀਸਕੂਲ ਇੰਸਟ੍ਰਕਟਰ, ਆਰਟ ਇੰਸਟ੍ਰਕਟਰ, ਫੈਸਿਲਿਟੀ ਆਪਰੇਸ਼ਨਜ਼, ਐਕੁਐਟਿਕਸ (ਸਵਿਮ ਇੰਸਟ੍ਰਕਟਰ, ਲਾਈਫ ਗਾਰਡਜ਼), ਸਕੇਟਿੰਗ ਇੰਸਟ੍ਰਕਟਰ, ਕੈਂਪ ਲੀਡਰਜ਼, ਫਿੱਟਨੈੱਸ ਇੰਸਟ੍ਰਕਟਰ, ਪਰਸਨਲ ਟ੍ਰੇਨਰ ਆਦਿ ਲਈ ਕੀਤੀ ਜਾਵੇਗੀ।
ਢਿੱਲੋਂ ਨੇ ਆਖਿਆ ਕਿ ਸਾਡੇ ਨੌਜਵਾਨਾਂ ਲਈ ਇਸ ਤਰ੍ਹਾਂ ਦਾ ਤਜ਼ਰਬਾ ਹਾਸਲ ਕਰਨ ਦਾ ਇਹ ਕਮਾਲ ਦਾ ਮੌਕਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਹ ਚਾਹੁੰਦੇ ਹਨ ਕਿ ਨੌਜਵਾਨ ਘੱਟੋ ਘੱਟ ਇਨ੍ਹਾਂ ਜੌਬ ਫੇਅਰਜ਼ ਵਿੱਚ ਹਿੱਸਾ ਜ਼ਰੂਰ ਲੈਣ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …