ਬਰੈਂਪਟਨ : ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਨੇ ਨਵੇਂ ਸਾਲ 2019 ਵਿਚ ਲਾਗੂ ਹੋਏ ਫ਼ੈੱਡਰਲ ਟੈਕਸ ਵਿਚ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਟੈਕਸ ਤਬਦੀਲੀਆਂ ਮਿਡਲ ਕਲਾਸ ਅਤੇ ਹੋਰ ਜੋ ਇਸ ਸ਼੍ਰੇਣੀ ਵਿਚ ਸ਼ਾਮਲ ਹੋਣ ਲਈ ਸੰਘਰਸ਼ ਕਰ ਰਹੇ ਹਨ, ਲਈ ਕਾਰਗਰ ਸਾਬਤ ਹੋਣਗੀਆਂ। ਇਹ ਟੈਕਸ ਤਬਦੀਲੀਆਂ ਹੇਠ ਲਿਖੇ ਅਨੁਸਾਰ ਹਨ:
૿ ਛੋਟੇ ਕਾਰੋਬਾਰੀ ਟੈਕਸ ਨੂੰ 10% ਤੋਂ ਘਟਾ ਕੇ 9% ਕਰ ਦਿੱਤਾ ਗਿਆ ਹੈ ਜਿਸ ਨਾਲ ਇਨ੍ਹਾਂ ਕਾਰੋਬਾਰਾਂ ਨੂੰ ਸਾਲ ਵਿਚ 7500 ਡਾਲਰ ਤੱਕ ਬੱਚਤ ਹੋਵੇਗੀ। ਜਦੋਂ ਸਾਡੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਇਹ ਟੈਕਸ 11.5% ਸੀ ਅਤੇ ਹੁਣ ਇਹ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਘੱਟ ਹੈ। ਛੋਟੇ ਕਾਰੋਬਾਰ ਕੈਨੇਡਾ ਦੇ ਕਾਰੋਬਾਰਾਂ ਦਾ 98% ਬਣਦੇ ਹਨ ਅਤੇ ਇਹ 8 ਮਿਲੀਅਨ ਕੈਨੇਡਾ-ਵਾਸੀਆਂ ਨੂੰ ਰੋਜ਼ਗਾਰ ਮੁਹੱਈਆ ਕਰ ਰਹੇ ਹਨ।
૿ 3500 ਤੋਂ 57,400 ਡਾਲਰ ਦੀ ਆਮਦਨ ਵਾਲਿਆਂ ਲਈ ਕੈਨੇਡਾ ਪੈਨਸ਼ਨ ਪਲੈਨ ਦੇ ਮੌਜੂਦਾ 4.95% ਪ੍ਰੀਮੀਅਮ ਨੂੰ ਵਧਾ ਕੇ 5.1% ਕੀਤਾ ਗਿਆ ਹੈ। ਇਸ ਵਾਧੇ ਨਾਲ 40 ਸਾਲ ਤੱਕ ਨੌਕਰੀ ਕਰਨ ਵਾਲੇ ਵੱਧ ਤੋਂ ਵੱਧ ਸੀ.ਪੀ.ਪੀ. ਰਿਟਾਇਰਮੈਂਟ ਬੈਨੀਫ਼ਿਟ ਲੈਣ ਵਾਲਿਆਂ ਨੂੰ ਲੱਗਭੱਗ 50% ਲਾਭ ਹੋਵੇਗਾ।
૿ ਇੰਸ਼ੋਅਰੇਬਲ ਅਰਨਿੰਗਜ਼ ਦੇ ਪ੍ਰਤੀ 100 ਡਾਲਰ ਉੱਪਰ ਐਂਪਲਾਇਮੈਂਟ ਇਨਸ਼ੋਅਰੈਂਸ ਪ੍ਰੀਮੀਅਮ 1.66 ਡਾਲਰ ਤੋਂ ਘਟਾ ਕੇ 1.61 ਡਾਲਰ ਕਰ ਦਿੱਤੇ ਗਏ ਹਨ।
૿ ਘੱਟ ਆਮਦਨ ਵਾਲੇ ਕਾਮਿਆਂ ਲਈ ਕੈਨੇਡਾ ਵਰਕਰਜ਼ ਬੈਨੀਫ਼ਿਟ ਵਿਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਉਨ੍ਹਾਂ ਕਾਮਿਆਂ ਨੂੰ ਲਾਭ ਹੋਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਅੱਧੇ ਤੋਂ ਵਧੇਰੇ ਕੈਨੇਡਾ-ਵਾਸੀ ਘੱਟ ਆਮਦਨ ਵਾਲੇ ਹਨ ਤੇ ਉਹ ਗ਼ਰੀਬੀ-ਰੇਖ਼ਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ।
૿ ਕੈਨੇਡਾ ਦੇ ਅਰਥਚਾਰੇ ਵਿਚ ਵਾਧਾ ਕਰਨ ਹਿਤ ਵਾਤਾਵਰਣ ਨੂੰ ਬਚਾਉਣ ਲਈ ‘ਕਾਰਬਨ ਪ੍ਰਾਈਸਿੰਗ ਸਿਸਟਮ’ ਸ਼ੁਰੂ ਕੀਤਾ ਗਿਆ ਹੈ । ਓਨਟਾਰੀਓ ਵਿਚ ਜਿਹੜਾ ਵਿਅੱਕਤੀ ਇਸ ਦੇ ਲਈ ਲੱਗਭੱਗ 244 ਡਾਲਰ ਸਲਾਨਾ ਦੀ ਅਦਾਇਗੀ ਕਰੇਗਾ ਅਤੇ ਇਸ ਦੇ ਬਦਲੇ ‘ਕਲਾਈਮੇਟ ਐੱਕਸ਼ਨ ਇਨਸੈਂਟਿਵ’ ਵਜੋਂ ਉਸ ਨੂੰ 300 ਡਾਲਰ ਵਾਪਸ ਦਿੱਤੇ ਜਾਣਗੇ ਜਿਸ ਨਾਲ ਉਸ ਨੂੰ 56 ਡਾਲਰ ਦਾ ਫ਼ਾਇਦਾ ਹੋਵੇਗਾ। ਅਸੀਂ ਬੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਇਹ ਸਿਸਟਮ ਤਿਆਰ ਕੀਤਾ ਹੈ ਜਿਸ ਨਾਲ ਕਾਰਬਨ ਪਲਿਊਸ਼ਨ ਦੀ ਕੀਮਤ ਚੁਕਾਣੀ ਪਵੇਗੀ ਤਾਂ ਕਿ ਅਸੀਂ ਵਾਤਾਵਰਣ ਵਿਚ ਹੋਣ ਵਾਲੀਆਂ ਤਬਦੀਲੀਆਂ ਦਾ ਸਾਹਮਣਾ ਕਰ ਸਕੀਏ ਅਤੇ ਇਸ ਵਾਤਾਵਰਣ ਨੂੰ ਆਪਣੇ ਬੱਚਿਆਂ ਅਤੇ ਅੱਗੋਂ ਉਨ੍ਹਾਂ ਦੇ ਬੱਚਿਆਂ ਲਈ ਸੁਰੱਖ਼ਿਅਤ ਰੱਖ ਸਕੀਏ।
૿ ਟੈਕਸ ਫ਼ਰੀ ‘ਕੈਨੇਡਾ ਚਾਈਲਡ ਬੈਨੀਫ਼ਿਟ’ ਨੂੰ ਵੱਧ ਰਹੀ ਮਹਿੰਗਾਈ ਦਰ ਨਾਲ ਜੋੜਿਆ ਗਿਆ ਹੈ ਤਾਂ ਜੋ ਇਹ ਲਾਭ ਕੈਨੇਡਾ ਵਿਚ ਰਹਿਣ-ਸਹਿਣ ਦੇ ਮਿਆਰਾਂ ਨਾਲ ਮੇਲ਼ ਖਾ ਸਕਣ ਅਤੇ 300,000 ਬੱਚਿਆਂ ਨੂੰ ਗ਼ਰੀਬੀ ਵਿੱਚੋਂ ਕੱਢ ਕੇ ਮਿਡਲ ਕਲਾਸ ਪਰਿਵਾਰਾਂ ਦੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਉਜਲਾ ਬਣਾ ਸਕਣ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਰੂਬੀ ਸਹੋਤਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਜਿੱਤਣ ਤੋਂ ਬਾਅਦ ਅਸੀਂ ਪਹਿਲਾ ਕਦਮ ਚੁੱਕਦਿਆਂ ਹੋਇਆਂ 9 ਮਿਲੀਅਨ ਮਿਡਲ ਕਲਾਸ ਕੈਨੇਡਾ-ਵਾਸੀਆਂ ਨੂੰ ਰਾਹਤ ਪਹੁੰਚਾਉਣ ਲਈ ਟੈਕਸ ਘਟਾਉਣ ਦਾ ਕੰਮ ਕੀਤਾ। ਹੁਣ ਫ਼ੈੱਡਰਲ ਟੈਕਸ ਦੀਆਂ ਇਹ ਤਬਦੀਲੀਆਂ ਲਿਬਰਲ ਸਰਕਾਰ ਦੀ ਕੈਨੇਡੀਅਨ ਕਾਰੋਬਾਰੀਆਂ, ਮਿਡਲ ਕਲਾਸ ਅਤੇ ਇਸ ਵਿਚ ਸ਼ਾਮਲ ਹੋਣ ਦੇ ਚਾਹਵਾਨਾਂ ਲਈ ਲਗਾਤਾਰ ਸਹਾਇਤਾ ਕਰਨ ਦੀ ਵਚਨ-ਬੱਧਤਾ ਦਾ ਇਕ ਹਿੱਸਾ ਹਨ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …