Breaking News
Home / ਕੈਨੇਡਾ / ਸੋਨੀਆ ਸਿੱਧੂ ਵਲੋਂ ਕੈਨੇਡਾ ‘ਚ ਡਾਇਬਟੀਜ਼ ਜਾਗਰੂਕਤਾ ਮਹੀਨਾ ਮਨਾਉਣ ਵਾਲਾ ਮਤਾ ਹੋਇਆ ਪਾਸ

ਸੋਨੀਆ ਸਿੱਧੂ ਵਲੋਂ ਕੈਨੇਡਾ ‘ਚ ਡਾਇਬਟੀਜ਼ ਜਾਗਰੂਕਤਾ ਮਹੀਨਾ ਮਨਾਉਣ ਵਾਲਾ ਮਤਾ ਹੋਇਆ ਪਾਸ

ਬਰੈਂਪਟਨ : ਲੰਘੇ ਬੁੱਧਵਾਰ 19 ਜੂਨ ਨੂੰ ਹਾਊਸ ਆਫ਼ ਕਾਮਨਜ਼ ਵਿਚ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਨਵੰਬਰ ਮਹੀਨੇ ਨੂੰ ਡਾਇਬੇਟੀਜ਼ ਸਬੰਧੀ ਜਾਗਰੂਕਤਾ ਫ਼ੈਲਾਉਣ ਵਾਲਾ ਮਹੀਨਾ ਮਨਾਉਣ ਸਬੰਧੀ ਪੇਸ਼ ਕੀਤਾ ਗਿਆ ਮੋਸ਼ਨ-173 ਸਾਰੇ ਹੀ ਮੈਂਬਰਾਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਮਤੇ ਦੇ ਪਾਸ ਹੋਣ ਤੋਂ ਪਹਿਲਾਂ ਦੋ ਬਹਿਸਾਂ ਹੋਈਆਂ ਜਿਨ੍ਹਾਂ ਵਿਚ ਐੱਮ.ਪੀ. ਸੋਨੀਆ ਸਿੱਧੂ ਨੇ ਕੈਨੇਡਾ ਵਿਚ ਤੇਜ਼ੀ ਨਾਲ ਵਧ ਰਹੇ ਡਾਇਬੇਟੀਜ਼ ਰੋਗ ਬਾਰੇ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕੈਨੇਡਾ ਵਿਚ 11 ਮਿਲੀਅਨ ਲੋਕ ਇਸ ਬੀਮਾਰੀ ਦੇ ਮਾਰੂ ਅਸਰ ਹੇਠ ਹਨ।
ਜ਼ਿਕਰਯੋਗ ਹੈ ਕਿ ਸੋਨੀਆ ਨੇ ਵਿਸ਼ਵ ਪੱਧਰ ‘ਤੇ ਗਲੋਬਲ ਡਾਇਬੇਟੀਜ਼ ਪਾਲਿਸੀ ਫ਼ੌਰਮ ਵਿਚ ਸ਼ਮੂਲੀਅਤ ਕਰਕੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨਾਲ ਇਸ ਬੀਮਾਰੀ ਦੇ ਬਚਾਅ ਅਤੇ ਭਵਿੱਖ ਵਿਚ ਇਸ ਨੂੰ ਰੋਕਣ ਲਈ ਵਿਚਾਰ-ਵਟਾਂਦਰਾ ਕੀਤਾ। ਕੈਨੇਡਾ ਨੂੰ ‘ਇਨਸੂਲੀਨ ਦਾ ਜਨਮ-ਭੋਇੰ’ ਸਵੀਕਾਰਦਿਆਂ ਹੋਇਆਂ ਉਨ੍ਹਾਂ ਨੇ ਸਰਕਾਰ ਨੂੰ ਅਜਿਹੀਆਂ ਪਾਲਸੀਆਂ ਬਨਾਉਣ ਲਈ ਕਿਹਾ ਜਿਨ੍ਹਾਂ ਨਾਲ ਕੈਨੇਡਾ ਡਾਇਬੈਟਿਕ-ਹੈੱਲਥ ਸਬੰਧੀ ਸਾਰੇ ਸੰਸਾਰ ਦਾ ਲੀਡਰ ਬਣ ਜਾਏ ਅਤੇ ਇਨ੍ਹਾਂ ਪਾਲਸੀਆਂ ਵਿਚ ਨੈਸ਼ਨਲ ਡਾਇਬੈਟਿਕ ਸਟਰੈਟਿਜੀ ਵੀ ਸ਼ਾਮਲ ਹੋਵੇ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਬੀਮਾਰੀਆਂ ਦਾ ਪਤਾ ਲਾਉਣ ਅਤੇ ਉਨ੍ਹਾਂ ਦੇ ਬਚਾਅ ਲਈ ਖੋਜ ਕਰਨ ਲਈ ਕਾਫ਼ੀ ਪੂੰਜੀ ਨਿਵੇਸ਼ ਕਰ ਰਹੀ ਹੈ। ਇਸ ਲਈ ਥੋੜ੍ਹੇ ਹੀ ਕੈਨੇਡੀਅਨ ਇਸ ਬੀਮਾਰੀ ਦੇ ਪ੍ਰਭਾਵ ਅਧੀਨ ਆਉਂਦੇ ਹਨ ਅਤੇ ਉਨ੍ਹਾਂ ਦੇ ਲਈ ਯੋਗ ਇਲਾਜ ਦਾ ਪ੍ਰਬੰਧ ਹੈ। ਐੱਮ.ਪੀ. ਸੋਨੀਆ ਸਿੱਧੂ ਅਤੇ ਲਿਬਰਲ ਪਾਰਟੀ ਡਾਇਬੇਟੀਜ਼ ਸਬੰਧੀ ਜਾਗਰੂਕਤਾ ਫ਼ੈਲਾਉਣ ਅਤੇ ਇਸ ਦੀ ਰੋਕਥਾਮ ਲਈ ਵਚਨਬੱਧ ਹਨ ਅਤੇ ਇਸ ਮੰਤਵ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੋਨੀਆ ਨੇ ਕਿਹਾ,”ਐੱਮ 173 ਦਾ ਪਾਸ ਹੋਣਾ ਡਾਇਬੇਟੀਜ਼ ਸਬੰਧੀ ਜਾਗਰੂਕਤਾ ਵੱਲ ਵੱਡਾ ਤੇ ਸਾਰਥਿਕ ਕਦਮ ਹੈ। ਪਰ ਇਹ ਕਾਫ਼ੀ ਨਹੀਂ ਹੈ ਅਤੇ ਇਸ ਦੇ ਲਈ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਮੈਂ ਇਸ ਬੀਮਾਰੀ ਦੇ ਵਿਰੁੱਧ ਜੱਦੋਜਹਿਦ ਜਾਰੀ ਰੱਖਾਂਗੀ ਜਦੋਂ ਤੱਕ ਅਸੀਂ ਇਸ ਦਾ ਇਲਾਜ ਨਹੀਂ ਲੱਭ ਲੈਂਦੇ। ਮੈਂ ਆਪਣੇ ਸਮੂਹ ਸਾਥੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਨਾਲ ਇਸ ਮੋਸ਼ਨ ਦੀ ਲਗਾਤਾਰ ਪ੍ਰੋੜ੍ਹਤਾ ਕੀਤੀ ਅਤੇ ਆਪਣੀ ਜਾਣਕਾਰੀ ਮੇਰੇ ਨਾਲ ਸਾਂਝੀ ਕੀਤੀ। ਮੈਨੂੰ ਇਸ ਗੱਲ ‘ਤੇ ਮਾਣ ਹੈ ਕਿ ਪਾਰਟੀ ਪੱਧਰ ਦੇ ਵੱਖਰੇਵਿਆਂ ਤੋਂ ਉੱਪਰ ਉੱਠ ਕੇ ਕੈਨੇਡਾ-ਵਾਸੀਆਂ ਦੀ ਬਿਹਤਰੀ ਲਈ ਸਾਰੇ ਮੈਂਬਰਾਂ ਨੇ ਮੇਰੇ ਇਸ ਮੋਸ਼ਨ ਦੀ ਤਾਈਦ ਕੀਤੀ ਹੈ। ਦਰਅਸਲ, ਸਿਆਸਤ ਇਸ ਤਰ੍ਹਾਂ ਦੀ ਹੀ ਹੋਣੀ ਚਾਹੀਦੀ ਹੈ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …