ਬਰੈਂਪਟਨ : ਓਨਟਾਰੀਓ ਸਰਕਾਰ ਨੇ ਬਰੈਂਪਟਨ ਯੂਨੀਵਰਸਿਟੀ ਦੇ ਪਹਿਲੇ ਚਰਣ ਵਿਚ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਅਤੇ ਰੇਅਰਸਨ ਯੂਨੀਵਰਸਿਟੀ ਦੇ ਪ੍ਰਸਤਾਵ ਨੂੰ ਸਮੀਖਿਆ ਲਈ ਅੱਗੇ ਭੇਜਿਆ ਹੈ। ਕਾਊਂਸਲਰ ਗੁਰਪ੍ਰੀਤ ਢਿੱਲੋਂ, ਬਲੂ ਰਿਬਨ ਕਮੇਟੀ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਇਸ ਸਬੰਧ ਵਿਚ ਪ੍ਰਕਿਰਿਆ ਕਾਫੀ ਹੱਦ ਤੱਕ ਅੱਗੇ ਵਧ ਚੁੱਕੀ ਹੈ ਅਤੇ ਇਸ ਸਬੰਧ ਵਿਚ ਗਲਤ ਸੂਚਨਾਵਾਂ ‘ਤੇ ਧਿਆਨ ਨਾ ਦਿੱਤਾ ਜਾਵੇ।
ਰੇਅਰਸਨ, ਵਿਵਿਧਤਾ, ਉਦਮਸ਼ੀਲਤਾ ਅਤੇ ਇਨੋਵੇਸ਼ਨ ਵਿਚ ਚੈਂਪੀਅਨ ਹੈ ਅਤੇ ਉਹ ਲੰਬੇ ਸਮੇਂ ਤੋਂ ਬਰੈਂਪਟਨ ਸ਼ਹਿਰ ਦੇ ਵਿਕਾਸ ਵਿਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਦੀ ਸ਼ੇਰਾਡਿਨ ਕਾਲਜ ਵਿਚ ਹਿਸੇਦਾਰੀ ਵੀ ਹੈ। ਮਰਖਮ ਵਿਚ ਯਾਰਕ ਯੂਨੀਵਰਸਿਟੀ ਦਾ ਸੇਨਿਸ਼ਿਆ ਕਾਲਜ ਅਤੇ ਮਿਲਟਨ ਵਿਚ ਲੋਰਿਅਰ ਯੂਨੀਵਰਸਿਟੀ ਅਤੇ ਕਾਨਸਟੋਗਾ ਕਾਲਜ ਵਿਚ ਹਿੱਸਾ ਹੈ। ਢਿੱਲੋਂ ਨੇ ਕਿਹਾ ਕਿ ਬਰੈਂਪਟਨ ਦੀ 70 ਫੀਸਦੀ ਆਬਾਦੀ ਕੰਮ ਲਈ ਸ਼ਹਿਰ ਤੋਂ ਬਾਹਰ ਜਾਂਦੀ ਹੈ ਅਤੇ ਇਸ ਨੂੰ ਇਕ ਬੈਡਰੂਮ ਸਿਟੀ ਵੀ ਕਿਹਾ ਜਾਂਦਾ ਹੈ। ਵਿਦਿਆਰਥੀਆਂ ਨੂੰ ਵੀ ਯੂਨੀਵਰਸਿਟੀ ਐਜੂਕੇਸ਼ਨ ਲਈ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਸੀ, ਪਰ ਹੁਣ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਨਹੀਂ ਜਾਣਾ ਪਵੇਗਾ। ਸਾਲਾਂ ਦੀ ਮਿਹਨਤ ਤੋਂ ਬਾਅਦ ਸਾਡਾ ਪੂਰਾ ਧਿਆਨ ਹੁਣ ਬਰੈਂਪਟਨ ਯੂਨੀਵਰਸਿਟੀ ਦਾ ਸੁਪਨਾ ਸਕਾਰ ਕਰਨਾ ਹੈ। ਕਾਊਂਸਲ ਪਹਿਲੇ ਹੀ ਇਸ ਸਬੰਧ ਵਿਚ ਨਵੀਂ ਰਣਨੀਤੀ ਦਾ ਐਲਾਨ ਕਰ ਚੁੱਕੀ ਹੈ। ਜਿਸ ਵਿਚ ਨਵੇਂ ਰੋਜ਼ਗਾਰ ਪ੍ਰਦਾਨ ਕਰਨ ਤੋਂ ਲੈ ਕੇ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕਰਨਾ ਤੱਕ ਸ਼ਾਮਲ ਹੈ। ਕੁਝ ਲੋਕ ਰਾਜਨੀਤਕ ਲਾਭ ਲਈ ਗਲਤ ਸੂਚਨਾਵਾਂ ਨੂੰ ਪ੍ਰਸਾਰਿਤ ਕਰ ਰਹੇ ਹਨ।
2018 ਦੀਆਂ ਕਾਊਂਸਲ ਚੋਣਾਂ ਦੇ ਚੱਲਦਿਆਂ ਵੀ ਕੁਝ ਲੋਕ ਗਲਤ ਸੂਚਨਾਵਾਂ ਨੂੰ ਪ੍ਰਸਾਰਿਤ ਕਰ ਰਹੇ ਹਨ। ਪਰ ਅਸੀਂ ਆਪਣੇ ਉਦੇਸ਼ ਲਈ ਅੱਗੇ ਵਧਦੇ ਜਾਣਾ ਹੈ। ਹੁਣ ਅਸੀਂ ਪਿੱਛੇ ਨਹੀਂ ਜਾ ਸਕਦੇ।
ਇੱਕ ਇਨਸਾਨ ਨਾਲ ਮੁਲਾਕਾਤઠ
ਬਹੁਤ ਦੇਰ ਤੋਂ ਮਿਲਣ ਦੀ ਤਮੰਨਾ ਸੀ, ਇੱਕ ਇਨਸਾਨ ਨੂੰ ਮਿਲਣ ਦੀ, ਦੇਰ ਤੋਂ ਉਹਨਾਂ ਨੂੰ ਪੜ੍ਹਦਾ ਸੁਣਦਾ ਆ ਰਿਹਾ ਸੀ । ਇੱਕ ਦਿਨ ਸ਼ਾਮ ਨੂੰ ਅਚਾਨਕ ਸਬੱਬ ਬਣਿਆ । ਉਸ ਸ਼ਖਸੀਅਤ ਦਾ ਨਾਮ ਏ ઠਸਿਰਮੌਰ ਲੇਖਕ ਜਸਵੰਤ ਸਿੰਘ ਜ਼ਫਰ । ਲੰਘੀ ਜੁਲਾਈ ਵਿੱਚ ਉਹਨਾਂ ਦੇ ਇਕਲੌਤੇ ਬੇਟੇ ਵਿਵੇਕ ਪੰਧੇਰ ਦੇ ਅਚਾਨਕ ਵਿਛੋੜੇ ਤੋਂ ਬਾਅਦ, ਜੋ ਉਹਨਾਂ ਨੇ ਭਾਣੇ ਵਿੱਚ ਰਹਿ ਕੇ ਇੱਕ ਅਨੋਖਾ ਕਦਮ ਚੁੱਕਿਆ ਇੱਕ ਤਰ੍ਹਾਂ ਮੈਨੂੰ ਇਤਹਾਸ ਦੇ ਪੰਿਨਆਂ ਵਿੱਚੋਂ ਪੁਰਾਤਨ ਸਿੱਖਾਂ ਦੀ ਯਾਦ ਆ ਗਈ। ਵਿਵੇਕ ਦੇ ਅੰਗਦਾਨ ਨਾਲ ਸਿੱਧੇ ਤੌਰ ‘ਤੇ ਪੰਜ ਲੋਕਾਂ ਦੀ ਜਾਨ ਬਚ ਗਈ।ਮੈਂ ਸੋਚਦਾ ਸੀ ਇਸ ਤਰ੍ਹਾਂ ਇਕਲੌਤਾ ਪੁੱਤਰ ਤੋਰ ਕੇ ਵੱਡੇ ਤੋਂ ਵੱਡਾ ਮਾਂ ਬਾਪ ਵੀ ਡੋਲ ਜਾਂਦੇ ਏ । ਪਰ ਸਾਡੀ ਲੰਮੇ ਸਮੇਂ ਦੀ ਮੁਲਾਕਾਤ ਵਿੱਚ ਦੋਹਾਂ ਜੀਆਂ ਜਫਰ ਜੀ ਤੇ ਉਹਨਾਂ ਦੀ ਸੁਪਤਨੀ ਬਲਬੀਰ ਕੌਰ ਪੰਧੇਰ ਦੀਆਂ ਅੱਖਾਂ ਵਿੱਚ ਚੜ੍ਹਦੀ ਕਲਾ ਵਾਲੇ ਜ਼ਲੋਅ ਸਨ । ਘਰ ਵਿੱਚ ਵੀ ਚਾਰ ਪਾਸੇ ਇੱਕ ਵੱਖਰਾ ਮਾਹੌਲ ਸੀ ।ਹਾਸੇ ਮਜ਼ਾਕ ਦੇ ਨਾਲ-ਨਾਲ ਉਹਨਾਂ ਦੀ ਕਲਾ ਦਾ ਪੇਂਟਿੰਗਾਂ ਤੇ ਗੁਰਬਾਣੀ ਦੀਆਂ ਤੁਕਾਂ ਨਾਲ ਉਹਨਾਂ ਦਾ ઠਵੱਖਰਾ ਰੂਪ ઠਜੋ ਨਜ਼ਰ ਆਇਆ, ਉਹ ਮੇਰੀ ਬੁੱਧੀ ਮੁਤਾਬਕ ”ਬਾਬੇ ਨਾਨਕ ਜੀ ਦੇ ਅਸਲੀ ਸਿੱਖ, ਭਾਣੇ ਤੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਅਸਲੀ ਇਨਸਾਨ। ਉਹਨਾਂ ਦੀਆਂ ਦਿੱਤੀਆਂ ਸੀ ਡੀ ਤੇ ਕਿਤਾਬਾਂ ਨੂੰ ਲੈ ਕੇ , ਮੈਨੂੰ ਸ਼ਾਮ ਦੇ ਘੁਸਮੁਸ਼ੇ ਵਿੱਚ ਉਹ ‘ਚਾਨਣ ਦੇ ਮੁਨਾਰੇ’ ਪ੍ਰਤੀਤ ਹੋਏ ਤੇ ਮੈਂ ਆਪਣਾ ਆਪ ਨੂੰ ਵੀ ‘ਚੜ੍ਹਦੀ ਕਲਾ’ ਵਿੱਚ ਮਹਿਸੂਸ ਕੀਤਾ, ਮਿਲਣੀ ਤੋਂ ਬਾਅਦ ਮੈਂ ਆਪਣੇ ਵੀਰ ਗੁਰਜੀਤ ਸਿੰਘ ਦੇ ਸਕੂਟਰ ਮਗਰ ਬੈਠੇ ਨੇ ਸੱਜੀ ਬਾਂਹ ਉੱਚੀ ਕਰਕੇ ਕਿਹਾ ”ਜ਼ਿੰਦਗੀ ਜ਼ਿੰਦਾਬਾਦ ਤੇ ਇਨਸਾਨੀਅਤ ਜ਼ਿੰਦਾਬਾਦ”। – ਬਲਜਿੰਦਰ ਸਿੰਘ ਸ਼ੇਖਾ