ਮਿਸੀਸਾਗਾ/ ਬਿਊਰੋ ਨਿਊਜ਼
ਬੀਤੀ 25 ਫਰਵਰੀ ਨੂੰ ਮਿਸੀਸਾਗਾ ਵਿਚ 33 ਸਾਲ ਦੇ ਇਕ ਵਿਅਕਤੀ ਦੇ ਅਗਵਾ ਦੇ ਮਾਮਲੇ ਵਿਚ 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 33 ਸਾਲਾ ਵਿਅਕਤੀ 25 ਫਰਵਰੀ ਨੂੰ ਵਿੰਸਟਨ ਚਰਚਿਲ ਬੁਲੇਵਾਰਡ ਦੇ ਕੋਲ ਕਿਸੇ ਚੀਜ਼ ਨਾਲ ਬੱਝਿਆ ਹੋਇਆ ਮਿਲਿਆ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਸੀ ਪਰ ਉਸ ਨੂੰ ਕਾਫ਼ੀ ਜ਼ਖ਼ਮ ਹੋਏ ਸਨ।
ਪੁਲਿਸ ਅਨੁਸਾਰ ਜਾਂਚ ਪੜਤਾਲ ਤੋਂ ਬਾਅਦ ਬਰੈਂਪਟਨ ਨਿਵਾਸੀ 25 ਸਾਲਾ ਸੋਲੇਮਾਨ ਨਾਸਿਮੀ ਅਤੇ ਉਸ ਦੀ 26 ਸਾਲਾ ਮਹਿਲਾ ਦੋਸਤ ਬਰੈਂਪਟਨ ਵਾਸੀ ਟੋਰੀ ਵਿਲੀਅਮਸ ਨੂੰ ਅਗਵਾ, ਜ਼ਬਰਦਸਤੀ ਬੰਦੀ ਬਣਾਉਣ ਅਤੇ ਕਈ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੀ ਗ੍ਰਿਫ਼ਤਾਰੀ 23 ਮਾਰਚ ਨੂੰ ਹੀ ਕੀਤੀ ਗਈ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਮਾਮਲੇ ਨਾਲ ਜੁੜੇ ਹੋਰ ਤੱਥਾਂ ਬਾਰੇ ਪਤਾ ਲਗਾਇਆ ਜਾ ਸਕੇ। ਪੁਲਿਸ ਨੇਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ ਨਾਲ ਸਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ 905 453 2121 ‘ਤੇ ਸੰਪਰਕ ਕਰ ਸਕਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …