Breaking News
Home / ਕੈਨੇਡਾ / ਵਿਸ਼ਵ ਰੰਗਮੰਚ ਦਿਵਸ ਸਮਾਗਮ 3 ਨੂੰ, ਨਾਟਕ ‘ਇਹ ਲਹੂ ਕਿਸਦਾ ਹੈ’ ਦੀ ਹੋਵੇਗੀ ਪੇਸ਼ਕਾਰੀ

ਵਿਸ਼ਵ ਰੰਗਮੰਚ ਦਿਵਸ ਸਮਾਗਮ 3 ਨੂੰ, ਨਾਟਕ ‘ਇਹ ਲਹੂ ਕਿਸਦਾ ਹੈ’ ਦੀ ਹੋਵੇਗੀ ਪੇਸ਼ਕਾਰੀ

logo-2-1-300x105ਬਰੈਂਪਟਨ : ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਵੱਲੋਂ ਹਰ ਸਾਲ ਵਿਸ਼ਵ ਰੰਗਮੰਚ ਦਿਵਸ ਮੌਕੇ ਕੀਤਾ ਜਾਂਦਾ ਸਮਾਗਮ ਇਸ ਸਾਲ 3 ਅਪਰੈਲ 2016 ਨੂੰ ਐਤਵਾਰ ਵਾਲੇ ਦਿਨ ਲੋਫ਼ਰ ਲੇਕ ਕਮਿਊਨਿਟੀ ਸੈਂਟਰ ਨੇੜੇ ਹਰਟ ਲੇਕ ਟਾਊਨ ਸੈਂਟਰ (ਸੈਂਦਲਵੁੱਡ ਐਂਡ ਕੈਨੇਡੀ) ਬਰੈਂਪਟਨ ਦੇ ਸੀਰਿਲ ਕਲਾਰਕ ਆਡੀਟੋਰੀਅਮ ਵਿੱਚ 5:00 ਵਜੇ ਸ਼ਾਮ ਤੋਂ 7:00 ਵਜੇ ਸ਼ਾਮ ਤੱਕ ਕੀਤਾ ਜਾ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਡਾ ਹੀਰਾ ਰੰਧਾਵਾ ਨੇ ਦੱਸਿਆ ਕਿ ਵਿਸ਼ਵ ਰੰਗਮੰਚ ਹਰ ਸਾਲ ਦੁਨੀਆਂ ਭਰ ਵਿੱਚ 27 ਮਾਰਚ ਨੂੰ ਮਨਾਇਆ ਜਾਂਦਾ ਹੈ ਅਤੇ ‘ਹੈਟਸ-ਅੱਪ’ ਵੱਲੋਂ ਇਸੇ ਦਿਵਸ ਨੂੰ ਸਮਰਪਿਤ ਉਕਤ ਸਮਾਗਮ ਰੱਖਿਆ ਗਿਆ ਹੈ। ਇਸ ਸਮਾਗਮ ਵਿੱਚ ਡਾ ਗੁਰਦਿਆਲ ਸਿੰਘ ਫੁੱਲ ਦਾ ਲਿਖਿਆ ਨਾਟਕ ‘ਇਹ ਲਹੂ ਕਿਸਦਾ ਹੈ?’ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਹ ਨਾਟਕ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਤੇ ਮਲਿਕ ਭਾਗੋ ਦੇ ਮਾਲ ਪੂੜੇ ਵਿੱਚੋਂ ਦੁੱਧ ਕੱਢਣ ਵਾਲੀ ਘਟਨਾ ਨੂੰ ਦਰਸਾਉਣ ਦੇ ਨਾਲ ਨਾਲ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਵੀ ਕਰਦਾ ਹੈ। ਇਸ ਮੌਕੇ ਭਾਅਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾਂ ਸਿੰਘ ਹੋਰਾਂ ਦੀ ਜ਼ਿੰਦਗੀ ‘ਤੇ ਅਧਾਰਿਤ ਇੱਕ ਡਾਕੂਮੈਂਟਰੀ ਫਿਲਮ ਵੀ ਵਿਖਾਈ ਜਾਵੇਗੀ। ਇਸ ਸਮਾਗਮ ਨੂੰ ਵੇਖਣ ਲਈ ਦਾਖ਼ਲਾ ਭਾਵੇਂ ਮੁਫ਼ਤ ਹੋਵੇਗਾ ਪਰ ਹਾਲ ਵਿੱਚ ਜਾਣ ਲਈ ਟਿਕਟ ਕੋਲ ਹੋਣੀ ਜਰੂਰੀ ਹੈ। ਜੋ ਵੀ ਲੋਕ ਇਸ ਸਮਾਗਮ ਦਾ ਆਨੰਦ ਲੈਣਾ ਚਾਹੁਣ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਸੀਟਾਂ ਪਹਿਲਾਂ ਹੀ ਰਾਖ਼ਵੀਆਂ ਕਰਵਾ ਲੈਣ ਕਿਉਂਕਿ ਹਾਲ ਦੀਆਂ ਸੀਟਾਂ ਸੀਮਿਤ ਹੋਣ ਕਾਰਣ ਮੌਕੇ ਤੇ ਹਾਲ ਫੁੱਲ ਹੋਣ ‘ਤੇ ਵਾਪਿਸ ਨਾ ਮੁੜਨਾ ਪਵੇ। ਸਮਾਗਮ ਦੀ ਹੋਰ ਜਾਣਕਾਰੀ ਜਾਂ ਆਪਣੀਆਂ ਟਿਕਟਾਂ ਰਾਖਵੀਂਆਂ ਕਰਨ ਲਈ ਡਾ ਹੀਰਾ ਰੰਧਾਵਾ ਨੂੰ 416-319-0551, ਜਾਂ ਪਰਮਿੰਦਰ ਸੰਧੂ ਨਾਲ 416-302-9944 ‘ਤੇ ਫੋਨ ਕੀਤਾ ਜਾ ਸਕਦਾ ਹੈ।

Check Also

10 ਮੀਟਰ ਸ਼ੂਟਰ ਰੇਂਜ ਦੇ ਚੈਂਪੀਅਨ ਰਾਜਪ੍ਰੀਤ ਸਿੰਘ ਦੀ ਉਲੰਪਿਕਸ-2024 ਵੱਲ ਇਕ ਹੋਰ ਪੁਲਾਂਘ

‘ਸ਼ੂਟਿੰਗ ਫੈੱਡਰੇਸ਼ਨ ਆਫ ਕੈਨੇਡਾ’ ਦੀ ਕੁੱਕਸਟਾਊਨ ਵਿਖੇ ਹੋਈ ਚੈਂਪੀਅਨਸ਼ਿਪ ਵਿਚ ਜਿੱਤਿਆ ਗੋਲਡ ਮੈਡਲ ਬਰੈਂਪਟਨ/ਡਾ. ਝੰਡ …