9.6 C
Toronto
Saturday, November 8, 2025
spot_img
Homeਦੁਨੀਆਅੰਤਰ-ਰਾਜੀ ਮਿੰਨੀ ਕਹਾਣੀ ਸੈਮੀਨਾਰ ਵਿਚ ਡਾ.ਬਲਦੇਵ ਸਿੰਘ ਖਹਿਰਾ ਦਾ ਮਿੰਨੀ ਕਹਾਣੀ ਸੰਗ੍ਰਹਿ...

ਅੰਤਰ-ਰਾਜੀ ਮਿੰਨੀ ਕਹਾਣੀ ਸੈਮੀਨਾਰ ਵਿਚ ਡਾ.ਬਲਦੇਵ ਸਿੰਘ ਖਹਿਰਾ ਦਾ ਮਿੰਨੀ ਕਹਾਣੀ ਸੰਗ੍ਰਹਿ ਲੋਕ-ਅਰਪਿਤ

ਲੁਧਿਆਣਾ/ਬਿਊਰੋ ਨਿਊਜ਼ : ਲੰਘੀ 3 ਮਾਰਚ ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਅਣਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਜੀ.ਐੱਸ. ਪੰਧੇਰ ਤੇ ਸੁਰਿੰਦਰ ਕੈਲੇ ਦੀ ਰਹਿਨਮਾਈ ਹੇਠ ਕਰਵਾਏ ਗਏ ਅੰਤਰ-ਰਾਜੀ ਮਿੰਨੀ ਕਹਾਣੀ ਸੈਮੀਨਾਰ ਵਿਚ ਚਾਰ ਵਿਦਵਾਨਾਂ ਵੱਲੋਂ ਪਰਚੇ ਪੜ੍ਹੇ ਗਏ।
ਉਪਰੰਤ, ਡਾ.ਪ੍ਰਦੀਪ ਕੌੜਾ, ਇੰਗਲੈਂਡ ਤੋਂ ਆਏ ਵਿਦਵਾਨ ਅਤੇ ਦੋ ਹੋਰਨਾਂ ਨੇ ਚਰਚਾ ਵਿਚ ਭਾਗ ਲੈਂਦਿਆਂ ਹੋਇਆਂ ਅਜੋਕੇ ਸਮੇਂ ਵਿਚ ਲਿਖੀ ਜਾ ਰਹੀ ਦੀ ਮਿੰਨੀ ਕਹਾਣੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਸੁਰਿੰਦਰ ਕੈਲੇ, ਡਾ. ਬੌਬੀ ਸਿੱਧੂ ਅਤੇ ਕੈਨੇਡਾ ਤੋਂ ਆਏ ਲੇਖਕ ਦਰਸ਼ਨ ਸਿੰਘ ਦਰਸ਼ਨ ਸੁਸ਼ੋਭਿਤ ਸਨ। ਸਮਾਗ਼ਮ ਵਿਚ ਮਾਹੌਲ ਉਸ ਸਮੇਂ ਕਾਫ਼ੀ ਰੌਚਕ ਤੇ ਖੁਸ਼ਗਵਾਰ ਬਣ ਗਿਆ ਜਦੋਂ ਇਕ ਫ਼ਿਲਮ ਪ੍ਰੋਡਿਊਸਰ ਨੇ ਇਸ ਨੂੰ ਸਫ਼ਲ ਸਮਾਗ਼ਮ ਕਰਾਰ ਦਿੰਦਿਆਂ ਹੋਇਆਂ ਕਿਹਾ ਕਿ ਅਜਿਹੀਆਂ ਉੱਚ-ਦਰਜੇ ਦੀਆਂ ਮਿਨੀ-ਕਹਾਣੀਆਂ ਨੂੰ ਉਹ ਫਿਲਮਾਂ ਵਿਚ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਕਹਾਣੀ-ਸਮਾਗ਼ਮ ਦੀ ਸਮੁੱਚੀ ਕਾਰਵਾਈ ਜੀ. ਐੱਸ. ਪੰਧੇਰ ਵੱਲੋਂ ਸੁਚੱਜਤਾ ਨਾਲ ਨਿਭਾਈ ਗਈ।
ਇਸ ਸਮਾਗ਼ਮ ਵਿਚ ਉੱਘੇ ਮਿੰਨੀ-ਕਹਾਣੀ ਲੇਖਕ ਡਾ. ਬਲਦੇਵ ਸਿੰਘ ਖਹਿਰਾ ਦਾ ਤੀਸਰਾ ਮਿੰਨੀ-ਕਹਾਣੀ ਸੰਗ੍ਰਹਿ ‘ਗੁਆਚੇ ਹੱਥ ਦੀ ਤਲਾਸ਼’ ਲੋਕ-ਅਰਪਿਤ ਕੀਤੀ ਗਈ। ਇਸ ਦੇ ਨਾਲ ਹੀ ਹਰਭਜਨ ਖੇਮਕਰਨੀ ਦੀ ਪਹਿਲਾਂ ਰੀਲੀਜ਼ ਹੋ ਚੁੱਕੀ ਪੁਸਤਕ ‘ਕੋਕੂਨ ਵਿਚਲਾ ਮਨੁੱਖ’ ਦਾ ਵੀ ਖ਼ੂਬਸੂਰਤ ਝਲਕਾਰਾ ਮਿਲਿਆ। ਮੀਟਿੰਗ ਦੌਰਾਨ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ। ਉਪਰੰਤ, ਸਾਰਿਆਂ ਨੇ ਮਿਲ ਕੇ ਸੁਆਦਲੇ ਖਾਣੇ ਦਾ ਆਨੰਦ ਮਾਣਿਆਂ।

RELATED ARTICLES
POPULAR POSTS