ਗਿਲਰੋਏ (ਕੈਲੀਫੋਰਨੀਆ)/ਹੁਸਨ ਲੜੋਆ ਬੰਗਾ : ਉੱਤਰੀ ਕੈਲੀਫੋਰਨੀਆ ਦੇ ਸ਼ਹਿਰ ਗਿਲਰੋਏ ‘ਚ ਇਕ ਸਾਲਾਨਾ ‘ਲਸਣ ਉਤਸਵ’ ‘ਚ ਇਕ ਅਣਪਛਾਤੇ ਸਿਰ ਫਿਰੇ ਵਲੋਂ 3 ਲੋਕਾਂ ਨੂੰ ਰਾਇਫਲ ਨਾਲ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਘੱਟੋ-ਘੱਟ 15 ਹੋਰ ਜ਼ਖ਼ਮੀ ਹੋ ਗਏ।
ਇਸ ਦੌਰਾਨ ਪੁਲਸ ਨੇ ਬੰਦੂਕਧਾਰੀ ਦਾ ਮੁਕਾਬਲਾ ਕੀਤਾ ਤੇ ਬੰਦੂਕਧਾਰੀ ਨੂੰ ਵੀ ਮਾਰ ਦਿੱਤਾ। ਇਹ ਘਟਨਾ ਸੈਨਫਰਾਂਸਿਸਕੋ ਦੇ ਸ਼ਹਿਰ ਗਿਲਰੋਏ ‘ਚ ਉਸ ਸਮੇਂ ਵਾਪਰੀ ਜਦੋਂ ਹਰ ਥਾਂ ਲੋਕ ਨੱਚ-ਗਾ ਰਹੇ ਸੀ ਤੇ ਲਸਣ ਤੋਂ ਬਣੇ ਸੈਂਕੜੇ ਲਜੀਜ਼ ਭੋਜਨਾਂ ਦਾ ਲੁਤਫ਼ ਲੈ ਰਹੇ ਸਨ। ਇਸ ਸਮਾਗਮ ਤੋਂ ਬਣਦੀ ਲੱਖਾਂ ਡਾਲਰ ਦੀ ਕਮਾਈ ਸਥਾਨਕ ਚੈਰੀਟੀ ਨੂੰ ਦਿੱਤੀ ਜਾਂਦੀ ਹੈ ਤੇ ਹੁਣ ਤੱਕ 11 ਮਿਲੀਅਨ ਦੇ ਚੁੱਕੇ ਹਨ। ਇਹ ਉਤਸਵ ਕਰੀਬ 39 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਉਤਸਵ ‘ਚ ਭੋਜਨ, ਖਾਣਾ ਪਕਾਉਣ ਦੇ ਮੁਕਾਬਲੇ ਅਤੇ ਸੰਗੀਤ ਸ਼ਾਮਿਲ ਸੀ, ਜੋ 1000,000 ਤੋਂ ਵੱਧ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ। ਐਤਵਾਰ ਨੂੰ ਪ੍ਰੋਗਰਾਮ ਦਾ ਆਖਰੀ ਦਿਨ ਸੀ। ਇਹ ਗੋਲੀਬਾਰੀ ਉਦੋਂ ਸ਼ੁਰੂ ਹੋਈ ਜਦੋਂ ਬੈਂਡ ਟਿਨ ਮੈਨ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਸੀ। ਗਾਇਕ ਜੈਕ ਵੈਨ ਬ੍ਰੀਨ ਨੇ ਕਿਹਾ ਕਿ ਉਸ ਨੇ ਇਕ ਆਦਮੀ ਨੂੰ ਇਕ ਹਰੇ ਰੰਗ ਦੀ ਕਮੀਜ਼ ਪਹਿਨੀ ਅਤੇ ਉਸ ਦੇ ਗਲ਼ੇ ਦੇ ਆਲੇ ਦੁਆਲੇ ਰੁਮਾਲ ਲਪੇਟਿਆ ਹੋਇਆ ਸੀ, ਜਿਸ ਕੋਲ ਇਕ ਅਸਾਲਟ ਰਾਈਫਲ ਦਿਖਾਈ ਦਿੱਤੀ ਸੀ। ਇਸ ਘਟਨਾ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਲਿਜਾਇਆ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …