ਟੋਰਾਂਟੋ : ਬਰੈਂਪਟਨ ਦੇ ਇੱਕ ਟਰੱਕ ਡਰਾਈਵਰ ਖਿਲਾਫ਼ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਹਾਈਵੇ ਟਰੈਫਿਕ ਕਾਨੂੰਨ ਅਧੀਨ ਕਾਨੂੰਨੀ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਬਰੈਂਪਟਨ ਵਾਸੀ ਡਰਾਈਵਰ ਸਿਮਰਨਜੀਤ ਸੰਧੂ ਦਾ ਟਰਾਂਸਪੋਰਟਰ ਟਰੱਕ ਬੇਕਾਬੂ ਹੋ ਕੇ ਤੇਮਾਗਾਮੀ ਨਜ਼ਦੀਕ ਅੰਜੁਸ ਝੀਲ ਵਿੱਚ ਡਿੱਗ ਕੇ ਹਾਈਡਰੋ ਲਾਇਨਾਂ ਨਾਲ ਟਕਰਾ ਗਿਆ। ਓਪੀਪੀ ਅਨੁਸਾਰ ਉਹ ਨਿਰਧਾਰਤ ਲੇਨ ਤੋਂ ਬਾਹਰ ਡਰਾਈਵਿੰਗ ਕਰ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਹਾਈਵੇ 11 ਨੂੰ ਹਾਈਡਰੋ ਲਾਇਨਾਂ ਦੀ ਮੁਰੰਮਤ ਲਈ ਬੰਦ ਕਰ ਦਿੱਤਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …