21.2 C
Toronto
Monday, August 17, 2026
spot_img
Homeਕੈਨੇਡਾਮਾਊਂਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਨੇ ਮਨਾਇਆ ਫ਼ਾਦਰਜ਼ ਡੇ

ਮਾਊਂਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਨੇ ਮਨਾਇਆ ਫ਼ਾਦਰਜ਼ ਡੇ

ਮਾਊਂਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਨੇ ਮਨਾਇਆ ਫ਼ਾਦਰਜ਼ ਡੇਬਰੈਂਪਟਨ/ ਬਿਊਰੋ ਨਿਊਜ਼
ਮਾਊਂਟੇਨਐਸ਼ ਸੀਨੀਅਰਜ਼ ਕਲੱਬ, ਬਰੈਂਪਟਨ ਦੇ ਮੈਂਬਰਾਂ ਨੇ ਆਪਣੇ ਅੱਠ ਸੀਨੀਅਰ ਮੈਂਬਰਾਂ ਦੇ ਨਾਲ ਪੂਰੇ ਉਤਸ਼ਾਹ ਨਾਲ ਫ਼ਾਦਰਸ ਡੇਅ ਅਤੇ ਉਨ੍ਹਾਂ ਦੇ ਜਨਮ ਦਿਨ ਮਨਾਏ।
ਇਸ ਮੌਕੇ ਕਈ ਕਲੱਬ ਮੈਂਬਰਾਂ ਨੇ ਪਿਤਾ ਦੇ ਸਨਮਾਨ ਵਿਚ ਕਵਿਤਾਵਾਂ ਪੜ੍ਹ ਕੇ ਵੀ ਸੁਣਾਈਆਂ ਅਤੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਮੌਕੇ ‘ਤੇ ਹਾਜ਼ਰ ਲੋਕਾਂ ਨੂੰ ਕੇਕ, ਸਮੋਸੇ, ਮਿਠਾਈਆਂ ਅਤੇ ਚਾਹ ਵੀ ਪਰੋਸੀ ਗਈ ਅਤੇ ਕਲੱਬ ਨੇ ਸਾਰਿਆਂ ਦਾ ਸਨਮਾਨ ਕੀਤਾ। ਕਲੱਬ ਦੇ ਵਧੇਰੇ ਮੈਂਬਰ 70 ਸਾਲ ਦੀ ਉਮਰ ਵਿਚ ਹਨ ਅਤੇ ਜੂਨ ਵਿਚ ਪੈਦਾ ਹੋਏ ਸਾਰੇ ਕਲੱਬ ਮੈਂਬਰਾਂ ਦਾ ਜਨਮ ਦਿਨ ਇਕੱਠਿਆਂ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ ਗਿੱਲ ਨੇ ਮੈਂਬਰਾਂ ਦਾ ਧੰਨਵਾਦ ਕੀਤਾ। ਕਲੱਬ ਦੀ ਮੀਤ ਪ੍ਰਧਾਨ ਸ੍ਰੀਮਤੀ ਚਰਨਦੀਪ ਕੌਰ ਢਿੱਲੋਂ ਨੇ ਦੱਸਿਆ ਕਿ ਕਲੱਬ ਨੇ ਆਪਣੇ ਮੈਂਬਰਾਂ ਲਈ 17 ਜੁਲਾਈ ਨੂੰ ਸੈਂਟਰਲ ਆਈਲੈਂਡ ਦੇ ਟੂਰ ਦਾ ਵੀ ਪ੍ਰਬੰਧ ਕੀਤਾ ਹੈ, ਜਿਸ ਦੇ ਲਈ ਬੁਕਿੰਗ ਸ਼ੁਰੂ ਹੋ ਚੁੱਕੀ ਹੈ।

RELATED ARTICLES
POPULAR POSTS