23.7 C
Toronto
Tuesday, September 16, 2025
spot_img
Homeਕੈਨੇਡਾਭਾਰਤੀ ਮੂਲ ਦੀ ਰੀਆ ਰਾਜ ਕੁਮਾਰ ਦੀ ਮੌਤ ਦਾ ਮਾਮਲਾ ਗਰਮਾਇਆ

ਭਾਰਤੀ ਮੂਲ ਦੀ ਰੀਆ ਰਾਜ ਕੁਮਾਰ ਦੀ ਮੌਤ ਦਾ ਮਾਮਲਾ ਗਰਮਾਇਆ

ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸੋਨੀਆ ਸਿੱਧੂ ਸਣੇ ਪੂਰਾ ਸਮਾਜ ਚਿੰਤਤ
ਬਰੈਂਪਟਨ : ਭਾਰਤੀ ਮੂਲ ਦੀ 11 ਸਾਲਾ ਰੀਆ ਰਾਜ ਕੁਮਾਰ ਦੀ ਮੌਤ ਤੋਂ ਬਾਅਦ ਪੂਰੇ ਕੈਨੇਡਾ ‘ਚ ਸੋਗ ਛਾ ਗਿਆ। ਉਸ ਨੂੰ ਸ਼ਰਧਾਂਜਲੀ ਦੇਣ ਲਈ ਫੁੱਲ ਅਤੇ ਟੈਡੀ ਬੀਅਰ ਰੱਖੇ ਜਾ ਰਹੇ ਹਨ। ਇਸ ਤੋਂ ਇਲਾਵਾ ਬਰੈਂਪਟਨ ਸਿਟੀ ਕੌਂਸਲ ਵੱਲੋਂ ਮੰਗਲਵਾਰ ਨੂੰ ਰੀਆ ਦੀ ਮੌਤ ‘ਤੇ ਸ਼ੋਕ ਪ੍ਰਗਟਾਉਣ ਲਈ ਅਤੇ ਉਸ ਨੰਨੀ ਬੱਚੀ ਦੀ ਯਾਦ ‘ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ। ਕੌਂਸਲ ਨੇ ਕਿਹਾ ਕਿ ਰੀਆ ਦੀ ਛੋਟੀ ਉਮਰ ਵਿਚ ਮੌਤ ਹੋਣੀ ਬਹੁਤ ਦੁਖਦਾਇਕ ਹੈ। ਦੱਸਣਯੋਗ ਹੈ ਕਿ ਰੀਆ ਦੀ ਲਾਸ਼ ਪਿਛਲੇ ਵੀਰਵਾਰ ਨੂੰ ਬਰੈਂਪਟਨ, ਓਨਟਾਰੀਓ ਦੇ ਇਕ ਘਰ ਵਿਚੋਂ ਮਿਲੀ ਸੀ। ਰੀਆ ਦੇ ਕਤਲ ਪਿੱਛੇ ਉਸ ਦੇ ਪਿਤਾ ਰੂਪੇਸ਼ ਕੁਮਾਰ (41 ਸਾਲ) ਦਾ ਕੀ ਸਬੰਧ ਹੈ ਇਸ ਬਾਰੇ ਅਜੇ ਜਾਂਚ ਚੱਲ ਰਹੀ ਹੈ, ਜਦੋਂਕਿ ਰੀਆ ਦੇ ਪਤਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
11 ਸਾਲ ਰੀਆ ਰਾਜ ਦੀ ਮੌਤ ਤੋਂ ਬਾਅਦ ਜਿੱਥੇ ਉਸ ਨੂੰ ਸ਼ਰਧਾਂਜਲੀ ਦੇਣ ਲਈ ਸੈਂਕੜੇ ਲੋਕ ਮੋਮਬੱਤੀਆਂ ਜਗਾ ਕੇ ਦੁੱਖ ਪ੍ਰਗਟਾ ਰਹੇ ਸਨ, ਉਥੇ ਹੀ ਇਸ ਦੁੱਖ ਵਿਚ ਸ਼ਾਮਲ ਸੋਨੀਆ ਸਿੱਧੂ ਨੇ ਆਖਿਆ ਕਿ ਚਿੰਤਾ ਦੀ ਗੱਲ ਹੈ ਕਿ ਘਰਾਂ ਅੰਦਰ ਵੀ ਬੱਚੇ ਸੇਫ਼ ਨਹੀਂ ਨਹੀਂ।

ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਹੀ ਪਿਓ ਨੇ ਮਾਰ ਲਈ ਸੀ ਖੁਦ ਨੂੰ ਗੋਲੀ
11 ਸਾਲਾ ਧੀ ਰੀਆ ਰਾਜ ਕੁਮਾਰ ਦੇ ਕਤਲ ਦੇ ਦੋਸ਼ ਹੇਠ ਪੁਲਿਸ ਜਦੋਂ ਭਾਰਤੀ ਮੂਲ ਦੇ ਰੂਪੇਸ਼ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਉਸ ਦੇ ਪਿਤਾ ਨੇ ਖੁਦ ਨੂੰ ਗੋਲੀ ਮਾਰ ਲਈ। ਰੂਪੇਸ਼ ਰਾਜ ਕੁਮਾਰ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਹੁਣ ਉਹ ਜੇਰੇ ਇਲਾਜ਼ ਹੈ।

RELATED ARTICLES
POPULAR POSTS