ਬਰੈਂਪਟਨ : ਸਾਊਥਵੈਸਟ ਬਰੈਂਪਟਨ ਵਿਖੇ ਬਰੈਂਪਟਨ ਲਾਇਬ੍ਰੇਰੀ ਦੀ ਅੱਠਵੀਂ ਬਰਾਂਚ ਸ਼ੁਰੂ ਹੋਈ। ਲਾਇਨਹੁੱਡ ਮਾਰਕੀਟਪਲੇਸ ਵਿਖੇ ਸਥਿਤ ਇਸ ਲਾਇਬ੍ਰੇਰੀ ਵਿੱਚ ਨਵਾਂ ਅਰਲੀਓਨ ਚਾਈਲਡ ਅਤੇ ਫੈਮਿਲੀ ਸੈਂਟਰ ਸ਼ੁਰੂ ਹੋਇਆ। ਅਰਲੀਓਨ ਚਾਈਲਡ ਅਤੇ ਫੈਮਿਲੀ ਸੈਂਟਰ ਨੂੰ ਬ੍ਰਿਜਵੇਅ ਫੈਮਿਲੀ ਸੈਂਟਰ ਵੱਲੋਂ ਚਲਾਇਆ ਜਾ ਰਿਹਾ ਹੈ। 0-6 ਸਾਲ ਦੇ ਬੱਚਿਆਂ ਲਈ ਇੱਥੋਂ ਲਾਇਬ੍ਰੇਰੀ ਸਮੱਗਰੀ ਲਈ ਜਾ ਸਕਦੀ ਹੈ। ਇਸ ਵਿੱਚ ਵਾਈ-ਫਾਈ ਦੀ ਸੁਵਿਧਾ ਵੀ ਮਿਲੇਗੀ। ਇਸ ਮੌਕੇ ‘ਤੇ ਮੇਅਰ ਪੈਟਰਿਕ ਬਰਾਊਨ ਨੇ ਮਜ਼ਬੂਤ ਸਮਾਜ ਦੇ ਨਿਰਮਾਣ ਵਿੱਚ ਬਿਹਤਰ ਲਾਇਬ੍ਰੇਰੀ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ। ਇਸ ਮੌਕੇ ‘ਤੇ ਬਰੈਂਪਟਨ ਲਾਇਬ੍ਰੇਰੀ ਬੋਰਡ ਦੇ ਪ੍ਰਧਾਨ ਜੈਪਾਲ ਮੈਸੀ ਸਿੰਘ ਅਤੇ ਸੀਈਓ ਰੀਬੇਕਾ ਰਾਵੇਨ, ਕੌਂਸਲਰ ਮਾਈਕਲ ਪਲੀਸਚੀ, ਐੱਮਪੀਪੀ ਪ੍ਰਭਮੀਤ ਸਿੰਘ ਸਰਕਾਰੀਆ ਅਤੇ ਬ੍ਰਿਜਵੇਅ ਫੈਮਿਲੀ ਸੈਂਟਰ ਦੇ ਕਾਰਜਕਾਰੀ ਡਾਇਰੈਕਟਰ ਲੋਰੀ ਵੋਲਟਰ ਨੇ ਸ਼ਮੂਲੀਅਤ ਕੀਤੀ ਅਤੇ ਲਾਇਬ੍ਰੇਰੀ ਦੇ ਲਰਨਿੰਗ ਪ੍ਰੋਗਰਾਮਾਂ ਦੇ ਲੋਕਾਂ ‘ਤੇ ਪੈਣ ਵਾਲੇ ਪ੍ਰਭਾਵ ‘ਤੇ ਚਾਨਣਾ ਪਾਇਆ। ਮੈਸੀ ਸਿੰਘ ਨੇ ਕਿਹਾ, ”ਇਸ ਖੇਤਰ ਵਿੱਚ ਪਿਛਲੇ ਪੰਜ ਸਾਲਾਂ ਤੋਂ 75 ਫੀਸਦੀ ਬੱਚੇ ਛੇ ਸਾਲ ਤੋਂ ਘੱਟ ਉਮਰ ਦੇ ਹਨ। ਇਹ ਉਹ ਨਾਗਰਿਕ ਹਨ ਜੋ ਬਰੈਂਪਟਨ ਦੇ ਭਵਿੱਖ ਨੂੰ ਆਕਾਰ ਦੇਣਗੇ ਅਤੇ ਜਿਨ੍ਹਾਂ ਲਈ ਹੁਣ ਸਾਖਰਤਾ ਅਤੇ ਉਮਰ ਭਰ ਸਿੱਖਣ ਦੀ ਰਾਹ ‘ਤੇ ਚੱਲਣਾ ਬਹੁਤ ਮਹੱਤਵਪੂਰਨ ਹੈ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …