4.5 C
Toronto
Friday, November 14, 2025
spot_img
Homeਕੈਨੇਡਾਜੀਟੀਏ ਵਿੱਚ 11 ਸੈਂਟ ਤੱਕ ਵਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ

ਜੀਟੀਏ ਵਿੱਚ 11 ਸੈਂਟ ਤੱਕ ਵਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ

ਟੋਰਾਂਟੋ : ਐਨ-ਪ੍ਰੋ ਇੰਟਰਨੈਸ਼ਨਲ ਇਨਕਾਰਪੋਰੇਸ਼ਨ ਦੇ ਚੀਫ ਪੈਟਰੋਲੀਅਮ ਵਿਸ਼ਲੇਸ਼ਕ ਰੌਜਰ ਮੈਕਨਾਈਟ ਅਨੁਸਾਰ ਜੀਟੀਏ ਦੇ ਡਰਾਈਵਰਾਂ ਨੂੰ ਇਸ ਹਫਤੇ ਗੈਸ ਲਈ ਕਾਫੀ ਵੱਧ ਕੀਮਤ ਦੇਣੀ ਹੋਵੇਗੀ। ਇੱਕ ਅੰਦਾਜ਼ੇ ਮੁਤਾਬਕ ਗੈਸ ਦੀਆਂ ਕੀਮਤਾਂ 11 ਸੈਂਟ ਤੱਕ ਵੱਧ ਜਾਣਗੀਆਂ।
ਜੇ ਇਹ ਅੰਦਾਜ਼ਾ ਸਹੀ ਨਿਕਲਦਾ ਹੈ ਤਾਂ ਗੈਸ ਦੀ ਕੀਮਤ 171.9 ਡਾਲਰ ਤੱਕ ਅੱਪੜ ਸਕਦੀ ਹੈ। ਮੈਕਨਾਈਟ ਨੇ ਆਖਿਆ ਕਿ ਇਨ੍ਹਾਂ ਵਧੀਆਂ ਕੀਮਤਾਂ ਵਿੱਚ ਨੇੜ ਭਵਿੱਖ ਵਿੱਚ ਕੋਈ ਬਦਲਾਵ ਵੀ ਨਹੀਂ ਹੋਣ ਵਾਲਾ। ਉਨ੍ਹਾਂ ਆਖਿਆ ਕਿ ਅਜੇ ਵੀ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਰੂਸ ਤੇ ਯੂਕਰੇਨ ਦਰਮਿਆਨ ਤਣਾਅ ਕਿੱਥੋਂ ਤੱਕ ਜਾਵੇਗਾ ਤੇ ਤੇਲ ਦੀ ਸਪਲਾਈ ਉੱਤੇ ਇਸ ਦਾ ਕਿੰਨਾ ਕੁ ਅਸਰ ਪਵੇਗਾ। ਜ਼ਿਕਰਯੋਗ ਹੈ ਕਿ ਰੂਸ ਦੁਨੀਆਂ ਦੇ ਸੱਭ ਤੋਂ ਵੱਡੇ ਤੇਲ ਉਤਪਾਦਕਾਂ ਵਿੱਚੋਂ ਇੱਕ ਹੈ। ਇਸ ਸੰਘਰਸ਼ ਤੋਂ ਪਹਿਲਾਂ ਤੋਂ ਹੀ ਸਪਲਾਈ ਵਿੱਚ ਦਿੱਕਤ ਆ ਰਹੀ ਸੀ। ਬ੍ਰੈਂਟ ਕਰੂਡ, ਜਿਹੜਾ ਤੇਲ ਦੀਆਂ ਕੀਮਤਾਂ ਲਈ ਕੌਮਾਂਤਰੀ ਮਾਅਰਕਾ ਹੈ, ਵਿੱਚ ਮੰਗਲਵਾਰ ਨੂੰ 107 ਡਾਲਰ ਪ੍ਰਤੀ ਬੈਰਲ ਤੱਕ ਦਾ ਵਾਧਾ ਵੇਖਣ ਨੂੰ ਮਿਲਿਆ। ਸੱਤ ਸਾਲਾਂ ਵਿੱਚ ਇਹ ਸੱਭ ਤੋਂ ਵੱਧ ਕੀਮਤ ਦਰਜ ਕੀਤੀ ਗਈ ਹੈ। ਅਮਰੀਕਾ ਤੇ ਇਸ ਦੇ ਸਹਿਯੋਗੀਆਂ ਵੱਲੋਂ ਰੂਸ ਉੱਤੇ ਲਾਈਆਂ ਜਾਣ ਵਾਲੀਆਂ ਆਖਰੀ ਗੇੜ ਦੀਆਂ ਪਾਬੰਦੀਆਂ ਨਾਲ ਸਿਰਫ ਤੇਲ ਦੀਆਂ ਕੀਮਤਾਂ ਵਿੱਚ ਹੀ ਵਾਧਾ ਨਹੀਂ ਹੋਵੇਗਾ ਸਗੋਂ ਮਹਿੰਗਾਈ ਵੀ ਅਸਮਾਨ ਛੂਹੇਗੀ।

RELATED ARTICLES
POPULAR POSTS