-10.7 C
Toronto
Tuesday, January 20, 2026
spot_img
Homeਕੈਨੇਡਾਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਟੋਰਾਂਟੋ ਅਤੇ ਆਰ.ਬੀ.ਸੀ.ਦੇ ਸਰਬਜੀਤ ਸਿੰਘ ਵੱਲੋਂ ਸੁਰਜੀਤ ਪਾਤਰ...

ਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਟੋਰਾਂਟੋ ਅਤੇ ਆਰ.ਬੀ.ਸੀ.ਦੇ ਸਰਬਜੀਤ ਸਿੰਘ ਵੱਲੋਂ ਸੁਰਜੀਤ ਪਾਤਰ ਨੂੰ ਗੋਲਡ ਮੈਡਲ ਨਾਲ ਸਨਮਾਨਿਆ ਜਾਵੇਗਾ

ਬਰੈਂਪਟਨ/ਡਾ. ਝੰਡ : ਪੰਜਾਬੀ ਦੇ ਵਿਸ਼ਵ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ 17 ਅਗੱਸਤ ਨੂੰ ਸ਼ਾਮ 5 ਵਜੇ ਤੋਂ 8.00 ਵਜੇ ਤੱਕ ਬਰੈਂਪਟਨ ਦੇ ਰੋਜ਼ ਥੀਏਟਰ ਵਿਚ ਸ਼ਾਇਰੀ ਦੀ ਛਹਿਬਰ ਲਗਾਉਣਗੇ। ਇਸ ਮੌਕੇ ਪਾਤਰ ਹੁਰਾਂ ਦੀ ਸ਼ਖ਼ਸੀਅਤ ਦੀਆਂ ਪਰਤਾਂ ਪੰਜਾਬੀ ਦੇ ਪ੍ਰਸਿਧ ਲੇਖਕ ਡਾ. ਵਰਿਆਮ ਸਿੰਘ ਸੰਧੂ ਸਰੋਤਿਆਂ ਨਾਲ ਸਾਂਝੀਆਂ ਕਰਨਗੇ। ਸ਼ਾਇਰੀ ਦੀ ਇਸ ਸ਼ਾਮ ਦੇ ਆਯੋਜਿਕ ਟੋਰਾਂਟੋ ਦੇ ਜਾਣੇ-ਪਛਾਣੇ ਮੀਡੀਆਕਾਰ ਸੁਪਨ ਸੰਧੂ ਹਨ। ਇਸ ਸ਼ੁਭ ਅਵਸਰ ‘ਤੇ ‘ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋ’ ਅਤੇ ਆਰ.ਬੀ.ਸੀ. ਦੇ ਐਵਾਰਡ ਜੇਤੂ ਸੀਨੀਅਰ ਮੌਰਟਗੇਜ ਸਪੈਸ਼ਲਿਸਟ ਸਰਬਜੀਤ ਸਿੰਘ ਵੱਲੋਂ ਸਾਂਝੇ ਤੌਰ ‘ਤੇ ਸੁਰਜੀਤ ਪਾਤਰ ਨੂੰ ਉਨ੍ਹਾਂ ਦੀਆਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਸੇਵਾਵਾਂ ਸਦਕਾ ਗੋਲਡ ਮੈਡਲ ਨਾਲ ਸਨਮਾਨਿਆ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ‘ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋ’ ਦੇ ਜਨਰਲ ਸਕੱਤਰ ਪ੍ਰੋ.ਜਗੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਸਨਮਾਨ ਕਰਨ ਵਾਲਿਆਂ ਵਿਚ ਕਾਨਫ਼ਰੰਸ ਦੇ ਚੇਅਰਮੈਨ ਗਿਆਨ ਸਿੰਘ ਕੰਗ, ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ, ਆਰ.ਬੀ.ਸੀ.ਦੇ ਐਵਾਰਡ ਜੇਤੂ ਸੀਨੀਅਰ ਮੋਰਟਗੇਜ ਸਪੈਸ਼ਲਿਸਟ ਸਰਬਜੀਤ ਸਿੰਘ, ਡਾ. ਗੁਰਚਰਨ ਸਿੰਘ ਚੰਡੀਗੜ੍ਹ, ਕਾਨਫਰੰਸ ਦੀ ਵਾਈਸ-ਪ੍ਰਧਾਨ ਸੁਰਜੀਤ ਕੌਰ, ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ, ਸਕੱਤਰ ਮੱਖਣ ਸਿੰਘ ਮਾਨ, ਸਕੱਤਰ ਗੁਰਮੀਤ ਪਨਾਗ, ਮੀਡੀਆ-ਸਕੱਤਰ ਚਮਕੌਰ ਸਿੰਘ ਮਾਛੀਕੇ, ਜਗਮੋਹਨ ਸਿੰਘ ਕਿੰਗ, ਵਿੱਤ-ਸਕੱਤਰ ਸਾਧੂ ਸਿੰਘ ਬਰਾੜ ਅਤੇ ਸੰਯੁਕਤ ਵਿੱਤ-ਸਕੱਤਰ ਗੁਰਿੰਦਰ ਸਿੰਘ ਖਹਿਰਾ ਸਮੇਤ ਹੋਰ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਣਗੀਆਂ।
ਜੀ.ਟੀ.ਏ. ਦੇ ਸਮੂਹ ਪੰਜਾਬੀ-ਪਿਆਰਿਆਂ ਅਤੇ ਸੁਰਜੀਤ ਪਾਤਰ ਦੇ ਪ੍ਰਸ਼ੰਸਕਾਂ ਅਤੇ ਪਾਠਕਾਂ ਨੂੰ ਇਸ ਸਮਾਰੋਹ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਹੋਰ ਵਧੇਰੇ ਜਾਣਕਾਰੀ ਵਾਸਤੇ ਸੁਪਨ ਸੰਧੂ ਨੂੰ 647-620-6280 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS