ਸੁਭਾਸ਼ ਚੰਦ ਖੁਰਮੀ ਪ੍ਰਧਾਨ ਚੁਣੇ ਗਏ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਹਫਤੇ ਕੈਸੀ ਕੈਨਬਲ ਸੀਨੀਅਰਜ਼ ਕਲੱਬ ਦੀ ਜਨਰਲ ਬਾਡੀ ਦੀ ਮੀਟਿੰਗ 17-10-2016 ਨੂੰ ਕੈਸੀ ਕੈਂਬਲ ਕਮਿਊਨਿਟੀ ਦੇ ਕਮਰਾ ਨੰਬਰ ਦੋ ਵਿੱਚ ਹੋਈ। ਇਸ ਮੀਟਿੰਗ ਵਿੱਚ ਕਲੱਬ ਦੀ ਪਿਛਲੀ ਕਾਰਗੁਜ਼ਾਰੀ ਤੇ ਚਰਚਾ ਹੋਈ।
ਹਾਜ਼ਰ ਮੈਂਬਰਾਂ ਨੇ ਪਿਛਲੇ ਦੋ ਸਾਲਾਂ ਵਿੱਚ ਪੁਰਾਣੀ ਕਮੇਟੀ ਵੱਲੋਂ ਕੀਤੇ ਕੰਮਾਂ ਦੀ ਪਰਸੰਸਾ ਕੀਤੀ ਅਤੇ ਤਸੱਲੀ ਪਰਗਟ ਕੀਤੀ ਗਈ। ਇਸ ਉਪਰੰਤਪੁਰਾਣੀ ਕਾਰਜ ਕਰਨੀ ਦੀ ਮਿਆਦ ਪੁੱਗਣ ਤੇ ਪਰਧਾਨ ਨੇ ਪਿਛਲੀ ਕਮੇਟੀ ਨੂੰ ਭੰਗ ਕਰ ਦਿੱਤਾ। ਮੈਂਬਰਾਂ ਦੀ ਸਹਿਮਤੀ ਨਾਲ ਨਵੀਂ ਕਾਰਜ ਕਰਨੀ 2016-2018 ਦੀ ਚੋਣ ਵਾਸਤੇ ਮਤਾ ਪੇਸ਼ ਕੀਤਾ ਗਿਆ ਜੋ ਸਰਵ ਸੰਤੀ ਨਾਲ ਪਾਸ ਹੋ ਗਿਆ ਅਤੇ ਸਰਵ ਸੰਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸੁਭਾਸ਼ ਚੰਦ ਖੁਰਮੀ ਪਰਧਾਨ ਚੁਣੇ ਗਏ। ਇਸ ਤੋਂ ਇਲਾਵਾ ਸੁਖਬੀਰ ਸਿੰਘ ਹੀਰ ਸਕੱਤਰ ਅਤੇ ਸਰਜਿੰਦਰ ਸਿੰਘ ਸਿੱਧੂ ਖਜ਼ਾਨਚੀ ਚੁਣੇ ਗਏ। ਡਾਇਰੈਕਟਰਾਂ ਵਿੱਚ ਅਮਰੀਕ ਸਿੰਘ ਚੱਕਲ, ਨਗਿੰਦਰ ਸਿੰਘ ਔਲਖ, ਰਣਬੀਰ ਪਾਠਕ, ਗੁਲਜ਼ਾਰ ਸਿੰਘ ਬਰਾੜ ਅਤੇ ਦਵਿੰਦਰ ਸਿੰਘ ਸਾਰੋਂ ਚੁਣੇ ਗਏ। ਕਮੇਟੀ ਦੇ ਸਾਰੇ ਮੈਂਬਰ ਅਗਲੇ ਦੋ ਸਾਲਾਂ ਤੱਕ ਆਪਣੀ ਜੁੰਮੇਵਾਰੀ ਨਿਭਾਉਣਗੇ। ਇਹ ਕਲੱਬ ਸਿਰਫ ਦੋ ਸਾਲ ਪੁਰਾਣੀ ਹੁੰਦਿਆਂ ਹੋਇਆਂ ਵੀ ਸਮਾਜਿਕ ਸੇਵਾਵਾਂ ਵਿੱਚ ਮੁਹਰੀ ਰੋਲ ਅਦਾ ਕਰਦੀ ਹੈ।ਇਹ ਬਜ਼ੁਰਗਾਂ ਦੀਆਂ ਸਮੱਸਿਆਵਾਂ ਅਤੇ ਸਮਾਜਿਕ ਭਾਈ ਚਾਰੇ ਦੇ ਮੇਲਜੋਲ ਲਈ ਵਚਨਬੱਧ ਹੈ। ਕਲੱਬ ਦੀਆਂ ਗਤੀ ਵਿਧੀਆਂ ਬਾਰੇ ਜਾਣਕਾਰੀ ਲੈਣ ਲਈ ਪਰਧਾਨ ਸੁਭਾਸ਼ ਚੰਦ ਖੁਰਮੀ ਨਾਲ ਫੋਨ ਨੰਬਰ 647-741-9003ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੰਤ ਵਿੱਚ ਪਰਧਾਨ ਸੁਭਾਸ਼ ਚੰਦ ਖੁਰਮੀ ਨੇ ਆਪਣੇ ਅਤੇ ਕਮੇਟੀ ਵਿੱਚ ਵਿਸ਼ਵਾਸ ਪ੍ਰਗਟ ਕਰਨ ਵਾਸਤੇ ਆਪਣੇ ਵੱਲੋਂ ਅਤੇ ਆਪਣੀ ਸਮੁਚੀ ਕਮੇਟੀ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇઠ ਦੱਸਿਆ ਕਿ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਕੰਮ ਕਰਨਾ ਹੈ ਅਤੇ ਆਪਣੇ ਵੱਲੋਂ ਕਲੱਬ ਦੇ ਮੈਂਬਰਾਂ ਨੂੰ ਪੂਰਨ ਸਹਿਯੋਗ ਦਾ ਵਿਸ਼ਵਾਸ਼ ਦੁਆਇਆ। ਕੈਸੀ ਕੈਂਬਲ ਕਲੱਬ ਨੇ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਉਣ ਲਈ ਉਨ੍ਹਾ ਨਾਲ ਸਹਿਯੋਗ ਦੇਣ ਵਾਸਤੇ 16 ਨਵੰਬਰ ਦਿਨ ਬੁੱਧ ਵਾਰ ਨੂੰ ਹਾਲ ਵੀ ਬੁਕ ਕਰਵਾ ਦਿੱਤਾ ਹੈ। ਇਸ ਦਾ ਸਮਾਂ 11-00 ਤੋਂ 2-00 ਹੋਵੇਗਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …