Breaking News
Home / ਕੈਨੇਡਾ / ਗਰੌਸਰੀ ਦੀਆਂ ਕੀਮਤਾਂ ਘਟਾਉਣ ਤੇ ਕਿਰਾਏ ਦੇ ਘਰਾਂ ਲਈ ਸਰਕਾਰ ਕਰ ਰਹੀ ਏ ਭਰਪੂਰ ਯਤਨ : ਸੋਨੀਆ ਸਿੱਧੂ

ਗਰੌਸਰੀ ਦੀਆਂ ਕੀਮਤਾਂ ਘਟਾਉਣ ਤੇ ਕਿਰਾਏ ਦੇ ਘਰਾਂ ਲਈ ਸਰਕਾਰ ਕਰ ਰਹੀ ਏ ਭਰਪੂਰ ਯਤਨ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ઑਥੈਂਕਸ ਗਿਵਿੰਗ਼ ਕੈਨੇਡਾ ਦਾ ਮੁੱਖ ਤਿਓਹਾਰ ਹੈ ਅਤੇ ਸਾਰੇ ਕੈਨੇਡਾ-ਵਾਸੀ ਆਪਣੇ ਪਰਿਵਾਰਾਂ ਨੇ ਦੋਸਤਾਂ-ਮਿੱਤਰਾਂ ਨਾਲ ਇਸ ਨੂੰ ਬੜੀਆਂ ਖ਼ੁਸ਼ੀਆਂ ਤੇ ਚਾਵਾਂ ਨਾਲ ਮਨਾਇਆ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਇਸ ਮੌਕੇ ਵੀਕ-ਐਂਡ ઑਤੇ ਸਮੂਹ ਕੈਨੇਡਾ-ਵਾਸੀਆਂ ਨਾਲ ਨਿੱਘੀਆਂ ਸ਼ੁਭ-ਕਾਮਨਾਵਾਂ ਸਾਂਝੀਆਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਇਹ ਮਹਿਸੂਸ ਕੀਤਾ ਜਾ ਰਿੇਹਾ ਹੈ ਕਿ ਕੈਨੇਡਾ-ਵਾਸੀ ਇਸ ਸਮੇਂ ਗਰੌਸਰੀ ਦੀਆਂ ਭਾਰੀ ਕੀਮਤਾਂ ਅਤੇ ਘਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੈੱਡਰਲ ਸਰਕਾਰ ਇਸ ਦਾ ਯੋਗ ਹੱਲ ਲੱਭਣ ਲਈ ਸਿਰਤੋੜ ਯਤਨ ਕਰ ਰਹੀ ਹੈ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਇਸ ਸਮੇਂ ਗਰੌਸਰੀ ਦੀਆਂ ਵੱਧ ਰਹੀਆਂ ਕੀਮਤਾਂ ਕੈਨੇਡਾ-ਵਾਸੀਆਂ ਦੇ ਦਿਲੋ-ਦਿਮਾਗ਼ ઑਤੇ ਭਾਰੀ ਬੋਝ ਪਾ ਰਹੀਆਂ ਹਨ ਅਤੇ ਉਨ੍ਹਾਂ ਦੇ ਲਈ ਜੀਵਨ ਨਿਰਬਾਹ ਲਈ ਆਪਣੇ ਖਾਣੇ ਲਈ ਲੋੜੀਂਦਾ ਭੋਜਨ ਰੱਖਣਾ ਮੁਸ਼ਕਲ ਹੋ ਗਿਆ ਹੈ। ਭੋਜਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਫ਼ੈੱਡਰਲ ਸਰਕਾਰ ਨੇ ਭਾਵੇਂ ઑਗਰੌਸਰੀ ਰੀਬੇਟ ਪ੍ਰੋਗਰਾਮ਼ ਤਹਿਤ ਹਰੇਕ ਪਰਿਵਾਰ ਲਈ 467 ਡਾਲਰ ਤੱਕ ਉਨ੍ਹਾਂ ਦੇ ਖ਼ਾਤਿਆਂ ਵਿਚ ਪਾਏ ਹਨ ਪਰ ਇਹ ਕਾਫ਼ੀ ਨਹੀਂ ਹੈ। ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ ਕਿ ਇਸ ਦੇ ਲਈ ਸਰਕਾਰ ਨੂੰ ਅਜੇ ਹੋਰ ਬੜਾ ਕੁਝ ਕਰਨਾ ਬਾਕੀ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਫ਼ੈੱਡਰਲ ਸਰਕਾਰ ਵੱਲੋਂ ਪੰਜ ਵੱਡੀਆਂ ਗਰੌਸਰ ਕੰਪਨੀਆਂ ਦੇ ਸੀਈਓ਼ਜ਼ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਸੀ ਅਤੇ ਇਸ ਮੀਟਿੰਗ ਵਿਚ ਖਾਣ-ਪੀਣ ਦੀਆਂ ਵਸਤਾਂ ਦੇ ਭਾਅ ਸਥਿਰ ਰੱਖਣ ਲਈ ਸਾਰਥਿਕ ਉਪਰਾਲੇ ਕਰਨ ઑਤੇ ਜ਼ੋਰ ਦਿੱਤਾ ਗਿਆ ਸੀ। ਜੇਕਰ ਇਸ ਦੇ ਲੋੜੀਂਦੇ ਯਥਾਯੋਗ ਨਤੀਜੇ ਸਾਹਮਣੇ ਨਹੀਂ ਆਉਂਦੇ ਤਾਂ ਸਰਕਾਰ ਇਸ ਦੇ ਲਈ ਹੋਰ ਕੋਸ਼ਿਸ਼ਾਂ ਕਰਨ ਲਈ ਤਿਆਰ ਹੈ।
ਗਰੌਸਰੀ ਦੀਆਂ ਵੱਧ ਰਹੀਆਂ ਕੀਮਤਾਂ ‘ઑਤੇ ਕਾਬੂ ਪਾਉਣ ਦੇ ਨਾਲਨਾਲ ਸਰਕਾਰ ਬਹੁਤ ਸਾਰੇ ਕੈਨੇਡਾ-ਵਾਸੀਆਂ ਵੱਲੋਂ ਘਰਾਂ ਦੇ ਕਿਰਾਇਆਂ ਵਿਚ ਹੋ ਰਹੇ ਵਾਧੇ ਦੀ ਸਮੱਸਿਆ ਦਾ ਸਾਹਮਣਾ ਕਰਨ ਤੋਂ ਵੀ ਚਿੰਤਤ ਹੈ। ਕੈਨੇਡਾ ਵਿਚ ਕਿਰਾਏ ਦੇ ਘਰਾਂ ਦੀ ਘਾਟ ਨੂੰ ਦੂਰ ਕਰਨ ਲਈ ਫ਼ੈੱਡਰਲ ਸਰਕਾਰ ਨਵੇਂ ਬਣਨ ਵਾਲੇ ਕਿਰਾਏ ਦੇ ਘਰਾਂ, ਅਪਾਰਟਮੈਂਟ ਬਿਲਡਿੰਗਾਂ ਅਤੇ ਵਿਦਿਆਰਥੀਆਂ ਤੇ ਬਜ਼ੁਰਗਾਂ ਲਈ ਰਿਹਾਇਸ਼ ઑਤੇ ਜੀ.ਐੱਸ.ਟੀ. ਖ਼ਤਮ ਕਰ ਰਹੀ ਹੈ। ਇਸ ਦੇ ਨਾਲ ਕਿਰਾਏ ਵਾਲੇ ਨਵੇਂ ਘਰ ਬਣਨ ਅਤੇ ਹੋਰ ਉਸਾਰੀ ਪ੍ਰਾਜੈੱਕਟਾਂ ਨੂੰ ਉਤਸ਼ਾਹ ਮਿਲਣ ਦੀ ਆਸ ਹੈ। ਆਉਂਦੇ ਦਿਨਾਂ ਵਿਚ ਬਰੈਂਪਟਨ ‘ઑਚ ਨਵੇਂ ਉਸਾਰੀ ਪ੍ਰਾਜੈੱਕਟਾਂ ਦੇ ਆਉਣ ਦੀ ਸ਼ੁਭ-ਸੂਚਨਾ ਬਰੈਂਪਟਨ-ਵਾਸੀਆਂ ਨੂੰ ਮਿਲਣ ਦੀ ਉਮੀਦ ਹੈ। ਨਵੇਂ ਘਰਾਂ ਉੱਪਰ ਸਰਕਾਰ ਵੱਲੋਂ ਨਿਵੇਸ਼ ਕੀਤੀ ਜਾ ਰਹੀ ਇਹ ਰਾਸ਼ੀ ਉਸ ਦੀ ਇਸ ਖ਼ੇਤਰ ਵਿਚ ਬਣਾਏ ਜਾ ਰਹੇ ਕਿਫ਼ਾਇਤੀ ਘਰਾਂ ਲਈ ਵਚਨਬੱਧਤਾ ਨੂੰ ਦੁਹਰਾਉਂਦੀ ਹੈ। ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਇਲਾਕਾ-ਨਿਵਾਸੀਆਂ ਅਤੇ ਸਮੂਹ ਕੈਨੇਡਾ-ਵਾਸੀਆਂ ਲਈ ਕੰਮ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ ਅਤੇ ਉਹ ਹਰੇਕ ਦੇ ਭਵਿੱਖ ਨੂੰ ਉਜਲਾ ਬਨਾਉਣ ਲਈ ਭਰਪੂਰ ਯਤਨ ਕਰ ਰਹੀ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …