Breaking News
Home / ਰੈਗੂਲਰ ਕਾਲਮ / ਨੌਂਲੱਖੇ ਬਾਗ ਦੀਆਂ ਬਾਤਾਂ

ਨੌਂਲੱਖੇ ਬਾਗ ਦੀਆਂ ਬਾਤਾਂ

ਬੋਲਬਾਵਾਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਨਵਦੀਪ ਗਿੱਲ ਮੈਨੂੰਪਹਿਲੀਵਾਰੀਬਰਨਾਲੇ ਕੱਚਾ ਕਾਲਜਰੋਡਹਰੀਕਬਾੜੀਏ ਦੀ ਦੁਕਾਨ ਮੂਹਰੇ ਮਿਲਿਆ, ਮੇਰੀਕਿਤਾਬਛਪਰਹੀ ਸੀ ਮੇਘਰਾਜ ਮਿੱਤਰ ਦੇ ਘਰਵਿਸ਼ਵਭਾਰਤੀਪ੍ਰਕਾਸ਼ਨ ਵੱਲੋਂ। ਮੈਂ ਕਈ-ਕਈ ਦਿਨਬਰਨਾਲੇ ਮਿੱਤਰ ਹੁਰਾਂ ਦੇ ਘਰਰੁਕਦਾ, ਆਪਣੀਆਂ ਕਿਤਾਬਾਂ ਦੇ ਪਰੂਫਪੜ੍ਹਨ ਤੇ ਆਥਣੇ ਤੁਰਨ-ਫਿਰਨਬਾਹਰਨਿਕਲਦਾ, ਅਣਖੀ ਜੀ, ਗਾਸੋ ਤੇ ਪ੍ਰੋ.ਰਾਹੀਹੁਰਾਂ ਦੇ ਦੀਦਾਰਕਰਦਾ।ਨਵਦੀਪਜਦੋਂ ਮੈਨੂੰਮਿਲਣ ਆਇਆ, ਉਦੋਂ ਉਹ ਬਰਨਾਲੇ ਪੜ੍ਹਦਾ ਸੀ ਤੇ ਸਾਹਿਤਕ ਸੋਝੀ ਰੱਖਣ ਕਾਰਨਉਸਨੂੰਲੇਖਕਾਂ, ਕਲਾਕਾਰਾਂ ਤੇ ਕਲਾਖੇਤਰਨਾਲਜੁੜੇ ਲੋਕਾਂ ਨੂੰ ਮਿਲਣ-ਗਿਲਣਲਈਲਿਲ੍ਹਕ ਜਿਹੀ ਲੱਗੀ ਰਹਿੰਦੀ। ਗੋਲ-ਮਟੋਲ ਜਿਹਾ ઑਪਿਆਰਾ ਬੱਚੂ ਸਭਨਾਂ ਨੂੰ ਆਪਣੀਬੋਲ-ਬਾਣੀ ਤੇ ਅਪਣੱਤ ਨਾਲਪ੍ਰਭਾਵਿਤਕਰਦਾ ਤੇ ਹੱਸ-ਹੱਸ ਕੇ ਉਤਸ਼ਾਹਨਾਲਲਬਾ-ਲਬ ਗੱਲਾਂ ਮਾਰਦਾ। ਕੁਝ ਦੇਰਬਾਅਦਉਹਦੇ ਮਿਡਲ ਤੇ ਖੇਡਾਂ ਬਾਰੇ ਲਿਖੇ ਲੇਖਅਖ਼ਬਾਰਾਂ ਵਿੱਚ ਨਜ਼ਰੀਂ ਪੈਣ ਲੱਗੇ। ਪਾਠਕਪੜ੍ਹਨ ਲੱਗੇ, ਅਖ਼ਬਾਰਾਂ ਛਾਪਣ ਲੱਗੀਆਂ ਤੇ ਉਹਦਾ ਹੌਸਲਾ ਵਧਣ ਲੱਗਿਆ। ਉਹਦੀਪਹਿਲੀਮਿਲਣੀ ਤੋਂ ਹੀ ਲੱਗਿਆ ਸੀ ਕਿ ਉਹਦੇ ‘ਚ ਕਲਮ ਤੇ ਕਲਾਪ੍ਰਤੀਲਗਨ ਹੈ। ਉਹ ਆਪਣੀ ਸੱਚੀ ਲਗਨਦੀ ਦਰੁੱਸਤ ਵਰਤੋਂ ਕਰਨ ਲੱਗਿਆ। ਮੈਂ ਉਹਨੂੰ ਹੌਸਲਾ ਵਧਾਊ ਚਿੱਠੀ ਲਿਖੀ।ਫੇਰਬੜ੍ਹੀਦੇਰਉਹਦੇ ਨਾਲਮੇਲ-ਗੇਲ ਨਾ ਹੋਇਆ, ਅਖ਼ਬਾਰੀਲਿਖਤਾਂ ਰਾਹੀਂ ਹੀ ਮਿਲਦਾ।
ਨਵਦੀਪ ਗਿੱਲ ਦਾਫੋਨ ਆਇਆ। ਉਹਨੇ ਕੋਈ ਲਿਖ਼ਤਪੜ੍ਹਕੇ ਫੋਨਘੁਮਾਇਆ ਸੀ। ਉਦੋਂ ਤੱਕ ਉਹ ਪੰਜਾਬੀ ਟ੍ਰਿਬਿਊਨ ਵਿੱਚ ਸਬਐਡੀਟਰ ਜਾ ਲੱਗਿਆ ਸੀ। ਕਦੇ ਮੇਰੀਆਂ ਅੱਖਾਂ ਅੱਗੇ ਪੰਜਾਬੀ ਟ੍ਰਿਬਿਊਨਦਾਨਿਊਜ਼ ਰੂਮ ਤੇ ਸਬਐਡੀਟਰਦੀਕੁਰਸੀ ਆਉਂਦੀ ਤੇ ਕਦੇ ਮੇਘਰਾਜ ਮਿੱਤਰ ਦੀ ਗਲੀ ‘ਚ ਮਿਲਿਆ ਉਹ ਵਰ੍ਹਿਆਂ ਪਹਿਲਾਂ ਇਕ ਵਿਦਿਆਰਥੀ ਤੇ ਜਗਿਆਸੂ ਗੋਲ-ਮਟੋਲ ਬੱਚੂ। ਫਿਰਪਤਾ ਲੱਗਿਆ ਕਿ ਉਹ ਲੋਕ ਸੰਪਰਕ ਵਿਭਾਗ ਵਿੱਚ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਲੱਗ ਗਿਆ ਹੈ।
ਇੱਕ ਦਿਨਬਾਪੂ ਜੱਸੋਵਾਲ ਦੇ ਘਰਮਿਲ ਗਿਆ, ਜਦਮੈਂ ਗਿਆ ਤਾਂ ਉਹ ਪਹਿਲਾਂ ਵਾਲੇ ਉਤਸ਼ਾਹਨਾਲ ਗੱਲਾਂ ਮਾਰੀਜਾਂਦਾ ਸੀ।ਗੱਲਾਂ ਉਹ ਹਮੇਸ਼ਾਸਿਆਣੀਆਂ ਕਰਦਾ ਹੈ, ਤੇ ਸਿਆਣਿਆਂ ਨਾਲਕਰਦਾ ਹੈ ਪਰ ਜੁਆਕਾਂ ਵਾਂਗੂੰ ਕਰਦਾ ਹੈ ਪਰ ਹੁੰਦੀਆਂ ਨੇ ਕੰਮ ਦੀਆਂ ਗੱਲਾਂ! ਦਿਲਦਾ ਖੁੱਲ੍ਹਾ ਹੈ। ਹੋਰਨਾਂ ਕਈ ਬਰਨਾਲਵੀਆਂ ਵਾਂਗੂੰ ਮਿਸਕ-ਮੀਣਾਨਹੀਂ ਹੈ। ਮੇਰਾਵੀਮੋਹਕਰਦਾ ਹੈ। ਰੱਤੀ ਭਰਵੀ ਇਸ ਮੋਹ ਵਿੱਚ ਕੋਈ ਖੋਟਨਹੀਂ ਆਈ। ਮੈਂ ਕਦੀ ਨਿੱਕਾ ਹੋਣਕਾਰਨਦਬਕਾਵੀਮਾਰਲਵਾਂ, ਤਾਂ ਅੱਗੋਂ ਹੱਸੀ ਜਾਏਗਾ ਤੇ ਹਸਾਈ ਜਾਏਗਾ।ਹੁਣਉਸਦੀ ਪੁਸਤਕ ‘ઑਨੌਂਲੱਖਾ ਬਾਗ਼’ਦਾਖਰੜਾਪੜ੍ਹਨ ਤੇ ਦੋ ਸ਼ਬਦਲਿਖਣਲਈਹੁਕਮਲਾ ਗਿਆ ਤੇ ਵੱਡੇ ਭਾਈ ਨੂੰ ਦਬਕਾ ਗਿਆ। ਦਿਨਵੀਸਾਰੇ ਤਿੰਨ ਦਿੱਤੇ। ਖ਼ੈਰਨਵਦੀਪ ਦੇ ઑ’ਨੌਂਲੱਖੇ ਬਾਗ਼’ਦੀਆਂ ਬਾਤਾਂ ਪਾਵਾਂ ਪਰ ਇਹ ਬਾਤਾਂ ਮੁੱਕਣ ਵਾਲੀਆਂ ਨਹੀਂ। ਇਸ ਮਾਂ ਦੇ ਲਾਡਲੇ ਸ਼ੇਰ ਨੇ ਪੰਜਾਬ ਦੀਆਂ ਵੱਖ-ਵੱਖ ਖੇਤਰਦੀਆਂ 9 ਹਸਤੀਆਂ ਬਾਬਤਏਨੀਦਿਲਚਸਪ ਤੇ ਭਰਪੂਰਜਾਣਕਾਰੀ ਦੇ ਕੇ ‘ઑਨੌਂਲੱਖਾ ਬਾਗ਼’ਖੂਬ ਸ਼ੰਗਾਰ ਗਿਆ ਹੈ, ਇੱਕ ਤਰ੍ਹਾਂ ਮੈਂ ਉਹਦੇ ਨੌਂ ਲੱਖੇ ਨੂੰ ਸੰਖੇਪ ਜੀਵਨੀਆਂ ਕਹਿ ਸਕਦਾ ਹਾਂ, ਪੰਜਾਬ ਦੀਆਂ ਮਾਣ ਮੱਤੀਆਂ ਹਸਤੀਆਂ ਦੀਆਂ ਜੀਵਨੀਆਂ।ਇਨ੍ਹਾਂ ਸਾਰੀਆਂ ਹਸਤੀਆਂ ਦੇ ਨਵਦੀਪ ਖਾਸਾ ਲਾਗੇ-ਲਾਗੇ ਹੈ। ਇਸਨੇ ਇਹ ਕਿਤਾਬ ਇੱਕ ਤਰ੍ਹਾਂ ਨਾਲਹਵਾਲਾ ਪੁਸਤਕ ਵੀਬਣਾ ਦਿੱਤੀ ਹੈ, ਜਦੋਂ ਕਿਸੇ ਖੋਜੀ ਵਿਦਿਆਰਥੀ ਨੇ ਇਨ੍ਹਾਂ ‘ਚੋਂ ਕਿਸੇ ਬਾਰੇ ਕਿਤੇ ਜਾਣਕਾਰੀਲੈਣੀ ਚਾਹੀ, ਤਾਂ ਇਹ ਕਿਤਾਬ ਖਾਸੀ ਲਾਹੇਵੰਦ ਸਿੱਧ ਹੋਵੇਗੀ।
‘ઑਨੌਂਲੱਖੇ ਬਾਗ਼’ ਨੂੰ ਸ਼ੰਗਾਰ ਲੱਗਿਆ ਨਵਦੀਪ ਨੇ ਰਤਾ ਘੌਲ ਨਹੀਂ ਕੀਤੀ, ਤੇ ਨਾ ਕੋਈ ਕਿਰਸ-ਕੰਜੂਸੀ। ਖੁੱਲ੍ਹਾ ਡੁੱਲ੍ਹਾ ਤੇ ਦਿਲਚਸਪਲਿਖਿਆ ਹੈ ਹਰੇਕਬਾਰੇ।ਨਾਲ-ਨਾਲਯਾਦਮਈਟੋਟਕੇ ਵੀਪਰੋਸੇ ਹਨ ਤਾਂ ਕਿ ਪਾਠਕਲਈਲਿਖਤਰਵਾਂ ਬਣੀਰਹੇ। ਇੰਨ੍ਹਾਂ ਨੌਂ ਲੱਖਿਆਂ ਦੇ ਮੈਂ ਵੀਨਵਦੀਪ ਤੋਂ ਕਿਸੇ ਦੇ ਕਾਫ਼ੀ ਵੱਧ ਤੇ ਕਿਸੇ ਦੇ ਕਾਫ਼ੀ ਘੱਟ ਨੇੜ੍ਹੇ-ਤੇੜ੍ਹੇ ਰਿਹਾ ਹਾਂ, ਤੇ ਹਾਂ ਵੀ।ਬਾਪੂ ਜੱਸੋਵਾਲ ਤੋਂ ਲੈ ਕੇ ਅਣਖੀ ਜੀ, ਗਾਸੋ ਜੀ, ਪ੍ਰਿੰ ਸਰਵਣ ਸਿੰਘ, ਸਮਸ਼ੇਰ ਸੰਧੂ, ਜੌੜਾ ਜੀ, ਭੱਠਲ ਜੀ ਤੇ ਹਰਮਨਪਿਆਰਾਬਾਪੂਸਰਵ ਸਾਜਾ ਗੁਰਭਜਨ ਗਿੱਲ ਜੀ, ਸਾਰੇ ਹੀ ਪੰਜਾਬੀ ਜਗਤ ਦੇ ਆਪਣੇ ਆਪਣੇ ਖੇਤਰਵਿਚ ઑਧੁਨੰਤਰ਼ ਹਨ।ਮੇਰੇ ਆਪਣੇ ਹਨ। ਇਸ ਲਈ ਇੱਕ ਕਾਰਨ ਹੈ ਕਿ ਸਾਰੀ ਸਮੱਗਰੀ ਮੈਨੂੰ ਨਿੱਜੀ ਤੌਰ ‘ਤੇ ਪਿਆਰੀ-ਪਿਆਰੀ ਤੇ ਆਪਣੀ-ਆਪਣੀ ਲੱਗੀ ਹੈ।
ੲ ੲੲੲੲ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …