Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

TORONTO ਵਿੱਚ ਅੱਜ ਫੇਰ ਬਰਫ਼ਬਾਰੀ

Snow ਪਹਿਲੀ ਹੀ ਅਜੇ ਨਾ Melt ਹੋਈ,
ਸ਼ੁਕਰਵਾਰ ਰਾਤ ਨੂੰ ਪੈਣੀ ਹੈ ਹੋਰ ਮੀਆਂ ।
ਚੇਤਾਵਨੀ ਦਿੱਤੀ ਹੈ ਰੇਡੀਓ ਵਾਲਿਆਂ ਨੇ,
ਮੌਸਮ ਵਿਭਾਗ ਵੀ ਲਾਈ ਹੈ ਮੋਹਰ ਮੀਆਂ ।
ਉੱਚਿਆਂ ਢੇਰਾਂ ਨੂੰ ਕਰਾਂਗੇ ਹੋਰ ਉੱਚਾ,
ਪੂਰਾ ਲੱਗ ਜਾਊ ਬਾਹਵਾਂ ਦਾ ਜੋਰ ਮੀਆਂ ।
12 ਮਾਰਚ ਨੂੰ ਘੜੀਆਂ ਦਾ ਸਮਾਂ ਬਦਲੂ,
ਪਰ ਏਥੇ ਠੰਡ ਦਾ ਮੁੱਕਾ ਨਾ ਦੌਰ ਮੀਆਂ ।
ਪੱਖੇ ਭਾਰਤ ਦੇ ਲੋਕਾਂ ਨੇ ਤਾਂ ON ਕਰਤੇ,
ਨੱਚੀ ਜਾਂਵਦਾ ਹੈ ਹੋਲੀਆਂ ਦਾ ਮੋਰ ਮੀਆਂ ।
Friday ਦੀ ਸ਼ਾਮ ਨੂੰ ਕੰਮਾਂ ਤੋਂ ਮੁੜਨ ਵੇਲੇ,
ਧੀਮੀ ਹੋ ਜਾਏਗੀ ਸ਼ਹਿਰ ਦੀ ਤੋਰ ਮੀਆਂ ।
ਪਰ ‘ਗਿੱਲ ਬਲਵਿੰਦਰ’ ਨੂੰ ਕੰਮ ਤੇ ਪਊ ਜਾਣਾ,
ਜੇ ਜੋੜਿਆ ਹੁੰਦਾ ਤਾਂ ਖਾਂਦਾ ਭੋਰ-ਭੋਰ ਮੀਆਂ ।
ਇਕ ਚਿੱਟੇ ਨੂੰ ਤਾਂ ਛੁਪਾ-ਛੁਪਾ ਲੋਕ ਰੱਖਣ,
ਪਰ ਚਿੱਟੀ ਬਰਫ਼ ਨੂੰ ਖੜਨ ਨਾ ਚੋਰ ਮੀਆਂ ।
ਗਿੱਲ ਬਲਵਿੰਦਰ
CANADA +1.416.558.5530
([email protected] )

 

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …