ਚਰਨ ਸਿੰਘ ਰਾਏ
ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆਕੇ ਵਸਦੇ ਹਨ ਅਤੇ ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰ੍ਹਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨ੍ਹਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਂਨ ਬਣਾਏ ਗਏ ਹਨ ਤਾਂਕਿ ਸਾਰੇ ਇਕੋ ਹੀ ਢੰਗ ਤਰੀਕੇ ਨਾਲ ਕਾਰ ਚਲਾਉਣ। ਇਹਨਾਂ ਨਿਯਮਾਂ ਦੀ ਪਾਲਣਾ ਸਹੀ ਤਰੀਕੇ ਨਾਲ ਕਰਨ ਲਈ ਕਨੂੰਨ ਬਣਾਏ ਗਏ ਹਨ ਅਤੇ ਨਾਲ ਇਹ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਜੇ ਕੋਈ ਵਿਅੱਕਤੀ ਡਰਾਈਵਿੰਗ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਟਰੈਫਿਕ ਟਿਕਟ ਮਿਲਦੀ ਹੈ, ਅਤੇ ਜੇ ਕੋਈ ਐਕਸੀਡੈਂਟ ਕਰਦਾ ਹੈ ਤਾਂ ਵੀ ਕਸੂਰ ਦੇ ਅਨੁਸਾਰ ਟਿਕਟ ਮਿਲਦੀ ਹੈ, ਜੁਰਮਾਨਾ ਵੀ ਹੁੰਦਾ ਹੈ ਅਤੇ ਬਾਅਦ ਵਿਚ ਕਾਰ ਇੰਸੋਰੈਂਸ ਵੀ ਵੱਧਦੀ ਹੈ। ਜੇ ਕੋਈ ਵੱਡੀ ਗਲਤੀ ਹੈ ਤਾਂ ਸਜਾ ਵੀ ਹੋ ਜਾਂਦੀ ਹੈ, ਲਾਈਸੈਂਸ ਵੀ ਸਸਪੈਂਡ ਹੋ ਜਾਂਦਾ ਹੈ। ਇਸ ਕਰਕੇ ਹੀ ਆਪਣੇ ਆਪਣੇ ਦੇਸ ਦੀਆਂ ਆਦਤਾਂ ਦੇ ਬਾਵਜੂਦ ਕਨੇਡਾ ਵਿਚ ਅਸੀਂ ਸਿਧੀਆਂ ਲਾਈਨਾਂ ਵਿਚ ਚਲਦੇ ਹਾਂ।
ਇਸ ਕਰਕੇ ਹੀ ਉਨਟਾਰੀਓ ਦੀਆਂ ਸੜਕਾਂ ਨੂੰ ਹੋਰ ਵਧੇਰੇ ਸੁਰੱਖਿਅਤ ਬਣਾਉਣ ਵਾਸਤੇ ਨਵੇਂ ਕਨੂੰਨ ਲਾਗੂ ਕੀਤੇ ਗਏ ਹਨ। ਇਹਨਾਂ ਵਿਚੋਂ ਪੰਜ ਤਾਂ ਇਕ ਸਤੰਬਰ 2015 ਤੋਂ ਲਾਗੂ ਹਨ ਅਤੇ ਕੁਝ ਇਕ ਜਨਵਰੀ 2016 ਤੋਂ ਲਾਗੂ ਹੋ ਗਏ ਹਨ।
ਡਿਸਟਰੈਕਟ ਡਰਾਈਵਿੰਗ ਜਿਵੇਂ ਕਾਰ ਚਲਾਉਣ ਦੇ ਸਮੇਂ ਸੈਲ ਫੋਨ ਦੀ ਵਰਤੋਂ ਕਰਨ ਤੇ ਘੱਟੋ ਘੱਟ ਜੁਰਮਾਨਾ 490 ਡਾਲਰ ਅਤੇ ਤਿੰਨ ਡੀਮੈਰਿਟ ਪੁਆਇੰਂਟ ਵੀ ਮਿਲ ਜਾਣਗੇ ਅਤੇ ਵੱਧ ਤੋਂ ਵੱਧ ਜੁਰਮਾਨਾ 1000 ਡਾਲਰ ਤੱਕ ਹੋ ਸਕਦਾ ਹੈ। ਜੀ 1 ਅਤੇ ਜੀ 2 ਲਾਈਸੈਂਸ ਹੋਲਡਰਾਂ ਦਾ ਤਾਂ ਲਾਈਸੈਂਸ ਉਸੇ ਵਕਤ ਸਸਪੈਂਡ ਹੋ ਸਕਦਾ ਹੈ 30 ਦਿਨ ਵਾਸਤੇ।
ਸਾਈਕਲ ਸਵਾਰਾਂ ਦਾ ਵੀ ਵੱਧ ਧਿਆਨ ਰੱਖਣਾ ਪਵੇਗਾ ਹੁਣ।ਜਦੋਂ ਵੀ ਸਾਈਕਲ ਸਵਾਰ ਨੂੰ ਪਾਸ ਕਰਨਾ ਹੈ ਤਾਂ ਘੱਟੋ ਘੱਟ ਇਕ ਮੀਟਰ ਦਾ ਫਾਸਲਾ ਛੱਡਕੇ ਪਾਸ ਕਰਨਾ ਹੈ ਜੇ ਸੰਭਵ ਹੈ, ਭਾਵ ਜੇ ਇੰਨੀ ਜਗਾ ਹੈਗੀ ਹੈ ਪਾਸ ਕਰਨ ਲਈ। ਨਹੀਂ ਤਾਂ ਜੁਰਮਾਨਾ 110 ਡਾਲਰ ਅਤੇ ਦੋ ਡੀਮੈਰਿਟ ਪੁਆਇੰਟ ਵੀ ਲੱਗ ਜਾਣੇ ਹਨ ਅਤੇ ਇਹ ਵੱਧ ਵੀ ਹੋ ਸਕਦਾ ਹੈ।
ਇਸ ਤਰਾਂ ਹੀ ਜੇ ਪਿਛਲੇ ਪਾਸੇ ਤੋਂ ਸਾਈਕਲ ਆ ਰਿਹਾ ਹੈ,ਤੁਸੀਂ ਆਪਣੀ ਕਾਰ ਦਾ ਦਰਵਾਜਾ ਖੋਲ ਦਿਤਾ ਸਾਈਕਲ ਸਵਾਰ ਜਖਮੀ ਹੋ ਗਿਆ ਤਾਂ ਵੀ ਜੁਰਮਾਨਾ 365 ਡਾਲਰ ਅਤੇ ਤਿੰਨ ਡੀਮੈਰਿਟ ਪੁਆਇੰਟ ਵੀ ਲੱਗ ਜਾਣੇ ਹਨ। ਪਰ ਜੇ ਸਾਈਕਲ ਸਵਾਰ ਨੇ ਆਪਣੇ ਸਾਈਕਲ ਤੇ ਸਹੀ ਤਰੀਕੇ ਨਾਲ ਲਾਈਟਾਂ ਜਾਂ ਰਫਲੈਕਟਰ ਨਹੀ ਲਗਵਾਏ ਤਾਂ ਉਹਨਾਂ ਨੂੰ ਵੀ 110 ਡਾਲਰ ਦਾ ਜੁਰਮਾਨਾ ਲੱਗ ਜਾਣਾ ਹੈ।
ਟੋਹ ਟਰੱਕ -ਪਹਿਲਾਂ ਜਦੋਂ ਵੀ ਸੜਕ ਤੇ ਕੋਈ ਪਲੀਸ ਦੀ ਕਾਰ ਜਾਂ ਕੋਈ ਵੀ ਐਮਰਜੈਂਸੀ ਵਹੀਕਲ ਲਾਈਟਾਂ ਲਾਕੇ ਕਿਸੇ ਦੀ ਸਹਾਇਤਾ ਕਰਨ ਵਾਸਤੇ ਖੜਾ ਹੈ ਤਾਂ ਤੁਸੀਂ ਆਪਣਾ ਵਹੀਕਲ ਹੌਲੀ ਕਰਨਾ ਹੈ ਅਤੇ ਦੂਸਰੀ ਲਾਈਨ ਵਿਚ ਚਲੇ ਜਾਣਾ ਹੈ। ਹੁਣ ਇਹ ਰੂਲ ਟੋ-ਟਰੱਕ ਵਾਸਤੇ ਵੀ ਲਾਗੂ ਹੈ, ਭਾਵ ਜੇ ਟੋ-ਟਰੱਕ ਵੀ ਲਾਈਟਾਂ ਲਾਕੇ ਕਿਸੇ ਦੀ ਮੱਦਦ ਕਰਨ ਵਾਸਤੇ ਖੜਾ ਹੈ ਤਾਂ ਉਸਨੂੰ ਵੀ ਪਾਸ ਕਰਨ ਲੱਗੇ ਹੌਲੀ ਕਰਕੇ ਦੂਸਰੀ ਲਾਈਨ ਵਿਚ ਚਲੇ ਜਾਣਾ ਹੈ।ਨਹੀਂ ਤਾਂ 490 ਡਾਲਰ ਜੁਰਮਾਨਾ ਹੋ ਜਾਣਾ ਹੈ।
ਪੈਦਲ ਯਾਤਰੀਆਂ ਵਾਸਤੇ ਅਤੇ ਸਕੂਲ ਕਰਾਸਿੰਗ ਦੇ ਨਵੇਂ ਕਨੂੰਨ ਇਕ ਜਨਵਰੀ 2016 ਤੋਂ ਲਾਗੂ ਹੋ ਗਏ ਹਨ। ਸਕੂਲ ਕਰਾਸਿੰਗ ਤੇ ਅਤੇ ਪੈਦਲ ਯਾਤਰੀਆਂ ਦੇ ਲੰਘਣ ਵਾਸਤੇ ਬਣੀ ਥਾਂ ਭਾਵ ਪਡੈਸਟਰੀਅਨ ਕਰੌਸ-ਓਵਰ ਤੇ ਸਾਰੇ ਹੀ ਵਹੀਕਲ ਡਰਾਈਵਰਾਂ ਨੂੰ ਅਤੇ ਸਾਈਕਲ ਸਵਾਰਾਂ ਨੂੰ ਉਨਾਂ ਚਿਰ ਰੁਕਣਾ ਪਵੇਗਾ ਜਿੰਨੀ ਦੇਰ ਤੱਕ ਪੈਦਲ ਯਾਤਰੀ ਸੜਕ ਦੇ ਦੂਸਰੀ ਤਰਫ ਨਹੀਂ ਪਹੁੰਚ ਜਾਂਦਾ। ਪਹਿਲਾਂ ਇਹ ਕਨੂੰਨ ਅੱਧ ਤੱਕ ਪਹੁਚਣ ਦਾ ਸੀ। ਪਡੈਸਟਰੀਅਨ ਕਰੌਸ-ਓਵਰ ਆਮ ਤੌਰ ਤੇ ਡਾਊਨ ਟਾਊਨ ਏਰੀਏ ਵਿਚ ਜਾਂ ਸਾਪਿੰਗ ਮਾਲ ਵਿਚ ਬਣੇ ਹੁੰਦੇ ਹਨ ਜਿਥੇ ਪੈਦਲ ਤੁਰਨ ਵਾਲਿਆਂ ਦੀ ਬਹੁਤਾਤ ਹੁੰਦੀ ਹੈ।ਇਥੇ ਸੜਕ ਉਪਰ ਖਾਸ ਨਿਸਾਨ ਲੱਗੇ ਹੁੰਦੇ ਹਨ ਜਾਂ ਹੱਥ ਨਾਲ ਕੰਟਰੋਲ ਹੁੰਦੀਆਂ ਲਾਈਟਾ ਨਾਲ ਇਹਨਾ ਦੀ ਪਛਾਂਣ ਸੌਖੀ ਹੀ ਜੋ ਜਾਂਦੀ ਹੈ। ਪਰ ਇਹ ਰੂਲ ਸਿਰਫ ਪਡੈਸਟਰੀਅਨ ਕਰੌਸ-ਓਵਰ ਤੇ ਹੀ ਲਾਗੂ ਹਨ, ਪਡਸੈਟਰੀਅਨ ਕਰੌਸ-ਵਾਕ ਤੇ ਲਾਗੂ ਨਹੀਂ ਭਾਵ ਉਨਾਂ ਚਰਾਹਿਆਂ ਤੇ ਜਿਥੇ ਸਟਾਪ ਸਾਈਨ ਜਾਂ ਲਾਈਟਾਂ ਲੱਗੀਆਂ ਹਨ, ਉਸ ਜਗਾ ਬਣੇ ਪਡੈਸਟਰੀਅਨ ਕਰੌਸ-ਵਾਕ ਤੇ ਇਹ ਰੂਲ ਲਾਗੂ ਨਹੀਂ। ਜੇ ਸਕੂਲ ਗਾਰਡ ਸਕੂਲ ਕਰਾਸਿੰਗ ਤੋਂ ਬਿਨਾਂ ਵੀ ਕਿਸੇ ਜਗਾ ਤੇ ਬੱਚਿਆਂ ਦੀ ਸੇਫਟੀ ਵਾਸਤੇ ਖੜ੍ਹਾ ਹੈ ਤਾਂ ਉਥੇ ਇਹ ਰੂਲ ਆਪਣੇ ਆਪ ਹੀ ਲਾਗੂ ਹੋ ਜਾਂਦੇ ਹਨ। ਗਲਤੀ ਕਰਨ ਤੇ 500 ਡਾਲਰ ਤੱਕ ਜੁਰਮਨਾ ਅਤੇ ਤਿੰਨ ਡੀਮੈਰਿਟ ਪੁਆਇੰਟ ਵੀ ਲੱਗ ਜਾਂਦੇ ਹਨ। ਪੈਦਲ ਯਾਤਰੀਆਂ ਨੂੰ ਵੀ ਹਦਾਇਤ ਹੈ ਕਿ ਉਹ ਵੀ ਸੜਕ ਉਸ ਸਮੇਂ ਹੀ ਪਾਸ ਕਰਨ ਜਦੋਂ ਸੇਫ ਹੋਵੇ।
ਇਸ ਤਰਾਂ ਹੀ ਸਕੂਲ ਬੱਸ ਨੂੰ ਗਲਤ ਤਰੀਕੇ ਨਾਲ ਪਾਸ ਕਰਨ ਤੇ 400 ਤੋਂ ਲੈਕੇ ਅਤੇ 2000 ਡਾਲਰ ਤੱਕ ਜੁਰਮਾਨਾ ਹੁੰਦਾ ਹੈ ਅਤੇ ਛੇ ਡੀਮੈਰਿਟ ਪੁਆਇੰਟ ਵੀ ਲੱਗ ਜਾਂਦੇ ਹਨ ਅਤੇ ਟਿਕਟ ਵੀ ਮਿਲ ਜਾਂਦੀ ਹੈ ਅਤੇ ਇਸ ਇਕੋ ਹੀ ਟਿਕਟ ਨਾਲ ਡਰਾਈਵਰ ਹਾਈ ਰਿਸਕ ਡਰਾਈਵਰ ਬਣ ਜਾਂਦਾ ਹੈ।ਹਾਈ ਰਿਸਕ ਦਾ ਮਤਲਵ ਹੈ ਕਿ ਹੁਣ ਤੁਹਾਡੀ ਕਾਰ ਇੰਸੋਰੈਂਸ ਕੰਪਨੀ ਨੇ ਰੀਨੀਊ ਨਹੀਂ ਕਰਨੀ ਅਤੇ ਨਵੀਂ ਕੰਪਨੀ ਦੇ ਰੇਟ ਦੋ ਤੋਂ ਤਿੰਨ ਗੁਣਾ ਵੱਧ ਜਾਣਗੇ। ਜਦੋਂ ਵੀ ਸਕੂਲ ਬੱਸ ਉਪਰਲੀ ਲਾਈਟ ਲਾਕੇ ਖੜੀ ਹੈ ਤਾਂ ਸੜਕ ਦੇ ਦੋਨੋਂ ਪਾਸੇ ਦੀ ਟਰੈਫਿਕ ਰੁਕਣੀ ਚਾਹੀਦੀ ਹੈ ਅਤੇ ਉਸ ਸਮੇਂ ਤੱਕ ਰੁਕਣੀ ਹੈ ਜਦੋਂ ਤੱਕ ਬੱਸ ਬੱਚਿਆਂ ਨੂੰ ਚੁਕ ਜਾਂ ਉਤਾਰ ਕੇ ਤੁਰ ਨਹੀਂ ਪੈਂਦੀ। ਪਰ ਜੇ ਸੜਕ ਦੇ ਵਿਚਕਾਰ ਬੰਨੀ ਜਾਂ ਡਿਵਾਈਡਰ ਬਣਿਆ ਹੋਇਆ ਹੈ ਤਾਂ ਦੂਜੇ ਪਾਸੇ ਤੋਂ ਆਉਂਦੀ ਟਰੈਫਿਕ ਨੂੰ ਰੁਕਣ ਦੀ ਲੋੜ ਨਹੀਂ।
ਗਲਤੀ ਕਰਨ ਤੇ ਡਰਾਈਵਰ ਨੂੰ ਕਰੀਮੀਨਲ ਤੌਰ ਤੇ ਚਾਰਜ ਕਰ ਲਿਆ ਜਾਦਾ ਹੈ ਅਤੇ ਕਾਰ ਦੇ ਮਾਲਕ ਨੂੰ ਵੀ ਚਾਰਜ ਕੀਤਾ ਜਾ ਸਕਦਾ ਹੈ ਭਾਵੇਂ ਉਹ ਉਸ ਸਮੇਂ ਆਪ ਕਾਰ ਨਾ ਵੀ ਚਲਾ ਰਿਹਾ ਹੋਵੇ।ਆਸੇ ਪਾਸੇ ਖੜੇ ਲੋਕਾਂ ਨੂੰ ਵੀ ਅਧਿਕਾਰ ਹੈ ਕਿ ਉਹ ਸਕਲ ਬੱਸ ਨੂੰ ਗਲਤ ਢੰਗ ਨਾਲ ਪਾਸ ਕਰਨ ਵਾਲੇ ਡਰਾਈਵਰ ਦੀ ਸੂਚਨਾ ਸਿਧਾ ਹੀ 911 ਕਾਲ ਕਰਕੇ ਪੁਲੀਸ ਨੂੰ ਦੇ ਸਕਦੇ ਹਨ। ਇਹ ਸਖਤੀ ਲੱਖਾਂ ਹੀ ਬੱਚਿਆਂ ਦੀ ਸੁਰੱਖਿਆ ਵਾਸਤੇ ਜਰੂਰੀ ਹੈ।
ਇਹ ਲੇਖ ਆਮ ਅਤੇ ਮੁਢਲੀ ਜਾਣਕਾਰੀ ਵਾਸਤੇ ਲਿਖਿਆ ਗਿਆ ਹੈ,ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸੋਰੈਂਸ ਲੈਣ ਲਈ ਸੰਪਰਕ ਕਰ ਸਕਦੇ ਹੋ। ਜੇ ਤੁਹਾਡੇ ਕਾਰਾਂ ਅਤੇ ਘਰ ਦੀ ਇੰਸੋਰੈਂਸ ਦੇ ਰੇਟ ਬਿਨਾਂ ਵਜਾ ਹੀ ਵੱਧਕੇ ਆ ਗਏ ਹਨ ਜਾਂ ਹਾਈ ਰਿਸਕ ਡਰਾਈਵਰ ਬਣਨ ਕਰਕੇ ਇੰਸੋਰੈਂਸ ਕਿਤੋਂ ਮਿਲ ਨਹੀਂ ਰਹੀ ਜਾਂ ਨਵੇਂ ਡਰਾਈਵਰਾਂ ਦੇ ਰੇਟ ਇਕ ਸਾਲ ਪੂਰਾ ਹੋਣ ਤੇ ਵੀ ਨਹੀਂ ਘਟੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-400-9997 ਤੇ। ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ ਚਾਰ ਲੱਖ ਤੋਂ ਉਪਰ ਘਰ ਹੈ ਤਾਂ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਮਿਲ ਸਕਦਾ ਹੈ।