ਕਾਰਾਂ ਦੀ ਚੋਰੀ
ਘਰਾਂ ‘ਚੋਂ ਚੋਰ ਲੈ ਜਾਣ, ਸੜਕਾਂ ਤੋਂ ਖੋਹਣ ਲੁਟੇਰੇ,
Safe ਕਿਤੇ ਵੀ ਟੋਰਾਂਟੋ ਵਿੱਚ ਕਾਰ ਹੈ ਨਹੀਂ।
ਚੋਰੀ ਮਹੀਨੇ ਵਿੱਚ 600 ਤੋਂ ਵੱਧ ਹੋਈਆਂ,
ਤੇ ਗਿਣਤੀ ਰਹੀ ਹੁਣ ਦੋ ਜਾਂ ਚਾਰ ਹੈ ਨਹੀਂ ।
Insurance ਨੂੰ ਦਸ ਦਿਓ, ਪੁਲਿਸ ਏਨਾ ਕਹਿ ਜਾਂਦੀ,
ਹੋਰ ਕੁਝ ਕਰਨ ਦਾ ਤੁਹਾਨੂੰ ਅਖ਼ਤਿਆਰ ਹੈ ਨਹੀਂ ।
Rate Insurance ਦੇ ਕੰਪਨੀਆਂ ਜਾਣ ਚੱਕੀ,
ਭੋਰਾ ਵੀ ਟੋਕਦੀ ਏਹਨਾਂ ਨੂੰ ਸਰਕਾਰ ਹੈ ਨਹੀਂ ।
Municipal, Provincial ਤੇ Federal ਨੇ ਘੂਕ ਸੁੱਤੇ,
ਕੋਈ ਇਕ ਧਿਰ ਵੀ ਕਰਦੀ ਵਿਚਾਰ ਹੈ ਨਹੀਂ ।
Life Toronto ਦੀ ਹੁਣ ਨਾ ਰਹੀ ਸੌਖੀ,
ਕਿਹੜਾ ਸ਼ਹਿਰੀ ਅੱਜ ਏਥੇ ਅਵਾਜ਼ਾਰ ਹੈ ਨਹੀਂ ।
ਟੈਕਸ ਲੋਕਾਂ ਲਈ ਤੇ ਭੱਤੇ ਰਫ਼ਿਊਜੀਆਂ ਨੂੰ,
ਨੀਤੀ ‘ਬਲਵਿੰਦਰਾ’ ਕੀ ਇਹ ਅਲੋਕਾਰ ਹੈ ਨਹੀਂ ?
ਗਿੱਲ ਬਲਵਿੰਦਰ
CANADA +1.416.558.5530
([email protected] )