-11.4 C
Toronto
Wednesday, January 21, 2026
spot_img
Homeਰੈਗੂਲਰ ਕਾਲਮਸੁਣਾ ਕੋਈ ਕੈਨੇਡਾਦੀਨਵੀਂ ਤਾਜ਼ੀ ਚਾਚਾ

ਸੁਣਾ ਕੋਈ ਕੈਨੇਡਾਦੀਨਵੀਂ ਤਾਜ਼ੀ ਚਾਚਾ

ਬੋਲਬਾਵਾਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
7 ਅਪ੍ਰੈਲ, 2019, ਆਥਣ ਦੇ 8 ਵਜੇ। ਗਰਮੀਆਂ ਦੀ ਰੁੱਤ ਦੇ ਦਿਨਪਹਿਲੇ ਅੱਜ ਘਰੇ ਤੰਦੂਰ ਤਪਿਐ, ਵਿਹੜੇ ਵਿਚ।ਰੋਟੀ ਲੱਥ ਰਹੀ। ਕੂੰਡੇ ‘ਚ ਚਟਣੀਰਗੜ ਹੋਈ, ਵਿਹੜੇ ਦੀਕਿਆਰੀ ‘ਚੋਂ ਪੂਦੀਨਾਮਹਿਕਿਆ, ਜਦਤੋੜਿਆ। ਚੁੱਲ੍ਹੇ ਉਤੇ ਸਾਬਤੇ ਮਾਂਹਾਂ ਦੀਦਾਲ ਰਿੱਝੀ ਪਾਥੀਆਂ ਦੀ ਅੱਗ ਥੱਲੇ। ਸਲਾਦਸਾਦਾ, ਗੰਢੇ ਛਿੱਲੇ, ਨਿੰਬੂਨਿਚੋੜਿਆ।ਵਿਹੜੇ ‘ਚ ਮੰਜੇ ਡਾਹੁੰਣ ਤੋਂ ਪਹਿਲਾਂ ਪਾਣੀਛਿੜਕਿਆ।ਦਾਦੀਦਾਦੀਬੜੇ ਚੇਤੇ ਆਏ, ਤਾਇਆ ਤੇ ਪਿਓਵੀ। ਅੱਖਾਂ ਭਰੀਆਂ। ਹੱਥ ‘ਚ ਪੇੜਾਫੜੀ ਤੰਦੂਰ ਕੋਲਖੜ੍ਹੀ ਮਾਂ ਨੇ ਘੂਰਿਆ-”ਐਵੇਂ ਨੀਮਨਭਰੀਦਾ ਹੁੰਦਾ ਪੁੱਤ, ਸੰਧਿਆ ਵੇਲਾ ਐ, ਵਾਖਰੂ-ਵਾਖਰੂਕਰੀਦੈ…ਕੱਲ ਨੂੰ ਮੈਂ ਕਿਹੜਾਹੋਣੈ…।”
ਪੈੱਗ ਬਣਾਇਆ। ਮਾਹੌਲ ਬਦਲਿਆ। ਟੱਬਰ ਸਾਰਾਰਲ-ਮਿਲਬੈਠਾ, ਬਾਤਾਂ ਕਰੇ ਮਨ ਆਈਆਂ, ਹੇ ਮੇਰੇ ਸਾਈਆਂ!!
ੲੲੲੲ
9 ਅਪ੍ਰੈਲ, 2019 ਦੀਆਥਣ ਹੈ। ਸਾਢੇ ਛੇ ਵੱਜੇ। ਤ੍ਰੈਕਾਲਾਂ ਢਲੀਆਂ। ਮੱਝਾਂ, ਗਾਵਾਂ, ਵੱਛੀਆਂ ਤੇ ਕਮਜ਼ੋਰੇ ਕਟਰੂਚਾਰਾਚਰ ਕੇ ਘਰਾਂ ਨੂੰ ਮੁੜ ਰਹੇ।ਆਜੜੀਦੀਆਂ ਲੰਮੀਆਂ ਹਾਕਾਂ ਦੂਰਤੀਕ ਸੁਣ ਰਹੀਆਂ, ”ਹੇਆ ਹ੍ਹੇ…ਹ੍ਹੇ…ਹੇਆ!ਹੇ ਥੋਡਾ ਰੱਬ ਰਾਖਾ, ਬਿਗਾਨੇ ਖੇਤ ਮੂੰਹ ਨਾਮਾਰਿਓ…ਲਾਂਭਾਂ ਨੀਲੈਣਾ…ਸਿੱਧੀਆਂ ਤੁਰੋ ਜਿਊਣ ਜੋਗੀਓ…ਹੇਆ ਹ੍ਹੇ…ਹ੍ਹੇ…।” ਸੋਚਦਾ ਹਾਂ ਕਿ ਕਿੰਨਾ ਇਮਾਨਦਾਰ ਹੈ ਮੇਰੇ ਪਿੰਡ ਦਾ ਗਰੀਬਆਜੜੀ, ਜੋ ਆਪਣੇ ਪਸੂਆਂ ਨੂੰ ਵੀਈਮਾਨ ਰੱਖਣ ਵਾਸਤੇ ਬੇਰੋਕਹੋਕਰੇ ਦੇ ਰਿਹਾ ਹੈ ਉਚੀ-ਉਚੀ ਸਭ ਨੂੰ ਸੁਣਾ ਕੇ। ਲੋਕ ਤਾਂ ਆਪਣੇ ਧੀਆਂ-ਪੁੱਤਾਂ ਨੂੰ ਵੀਨੀਟੋਕਦੇ ਤੇ ਆਜੜੀ, ਪਸੂਆਂ ਨੂੰ ਸਮਝਾਰਿਹੈ! ਅੱਜ ਬੰਦੇ ਦੇ ਆਖੇ ਬੰਦਾ ਨਹੀਂ ਲਗਦਾ ਤੇ ਇਹ ਭਗਤਪਸੂਆਂ ਨੂੰ ਸਮਝੌਤੀਆਂ ਦਿੰਦਾ ਪਿਐ, ਸ਼ਾਇਦਉਹਨੂੰਆਪਣੇ ਪਸ਼ੂਵੀ ਬੰਦਿਆਂ ਬਰੋਬਰਲਗਦੇ ਹੋਣ! ਮੈਂ ਵਾਰੇ-ਵਾਰੇ ਜਾਵਾਂ ਇਹੋ ਜਿਹੇ ਰੱਬੀ ਲੋਕਾਂ ਦੇ।ਠੰਢੀਆਂ ਛਾਵਾਂ ਇਹੋ-ਜਿਹੇ ਲੋਕਾਂ ਦੇ ਆਸਰੇ ਹੀ ਵਧਦੀਆਂ-ਫੁਲਦੀਆਂ ਨੇ ਸੱਚਮੁਚ! ਬਾਬਾ ਸੁੱਚਾ ਸਿੰਓ ਦਰਵੇਸ਼ ਉਗੋ ਕਿਆਂ ਵਾਲਾ ਕਹਿੰਦਾ ਸੀ-”ਖੇਤੋਂ ਆਉਂਦਾਪਸ਼ੂ ਕਿਸੇ ਹਰੇਵਾਈ ਨੂੰ ਮੂੰਹ ਮਾਰ ਕੇ ਜਿਹੋ-ਜਿਹਾ ਦੁੱਧ ਦੇਊ, ਪੀਣਵਾਲੇ ਦੀ ਉਹੋ-ਜਿਹੀ ਬੁੱਧ ਹੋਊ, ਜੈਸਾ ਪੀਵੈਪਾਣੀ, ਤੈਸਾਹੋਵੈਪ੍ਰਾਣੀ। ਜੈਸਾ ਖਾਵੈ ਅੰਨ, ਤੈਸਾਹੋਵੈਮਨ, ਜੈਸਾ ਪੀਵੈ ਦੁੱਧ, ਤੈਸੀਹੋਵੈ ਬੁੱਧ!”
ਸੱਚ ਐ ਕਿ ਕਿੱਥੋਂ ਲੱਭਣਗੇ ਇਹੋ-ਜਿਹੇ ਬੰਦੇ ਦੂਰ ਅੰਦੇਸ਼ੀ ਦ੍ਰਿਸ਼ਟੀਵਾਲੇ, ਜੋ ਤੁਰਦੇ ਜਾ ਰਹੇ ਨੇ, ਮਨਭੁਰਦੇ ਜਾ ਹਰੇ ਨੇ, ਸਰੀਰ ਖੁਰਦੇ ਜਾ ਰਹੇ ਨੇ। ਹਾਏ ਓ ਰੱਬਾ ਮੇਰਿਆ…ਗਮਾਂ ਨੇ ਘੇਰਿਆ!
ੲੲੲੲ
ਹਫਤਾ ਹੋ ਗਿਐ, ਭਾਈਆਕੈਨੇਡਿਓ ਆਇਆ ਹੋਇਆ। ਕਈ ਦਿਨਾਂ ਦਾਫੋਨਕਰੀਜਾਂਦੈ, ਮਿਲਜਾ ਆ ਕੇ। ਆਥਣੇ ਇੱਕ ਮਿੱਤਰ ਦੇ ਘਰ ਇੱਕ ਮਹਿਫਿਲ ‘ਚ ਬੈਠਾਮਿਲਪਿਆ। ਸੁੱਖੇ ਬੇਲੀ ਨੇ ਘਰੇ ਸੱਦੇ ਹੋਏ ਆ, ਦੋ ਹੋਰਆੜੀਵੀ, ਦੋਵੇਂ ਮਾਸਟਰ।”ਉਦਾਸਿਆ ਜਿਹਾ ਕਿਉਂ ਬੈਠਾ ਐਂ, ਸੁਣਾ ਕੋਈ ਕੈਨੇਡਾਦੀਨਵੀਂ ਤਾਜ਼ੀ ਚਾਚਾ?” ਸੁੱਖੇ ਨੇ ਪੈੱਗ ਬਣਾਉਂਦਿਆਂ ਜਿਵੇਂ ਸੀਖਣੀਲਾ ਦਿੱਤੀ ਹੈ। ਪੰਜ ਜਣੇ ਹਾਂ ਸਾਰੇ।ਮਨ ਆਈਆਂ ਕਰਰਹੇ, ਗੱਲਾਂ ਚੋਂ ਗੱਲ ਉਧੜੀ ਆਉਂਦੀ ਹੈ। ਪੰਜਾਬ ਦੇ ਮੰਦੇ ਭਾਗਾਂ ਨੂੰ ਕੋਸਣਾ ਇਸ ਮਹਿਫਿਲ’ਤੇ ਹਾਵੀ ਹੋ ਗਿਐ। ਭਾਈਏ ਹਾਲੇ ਪੈੱਗ ਨਹੀਂ ਮੁਕਾਇਆ, ”ਚਾਚਾ, ਯਾਰ ਮੁਕਾ ਵੀ…ਰੱਖੀ ਬੈਠਾਂ ਅਜੇ, ਕਦੋਂ ਦਾ, ਮਸਾਂ ਆਇਆਂ ਪਿੰਡ ਤੇ ਫਿਰਵੀ ਸੋਗੀ ਜਿਹਾ ਮੂੰਹ ਬਣਾਇਆ ਹੋਇਆ ਐ।” ਦੋਵੇਂ ਮਾਸਟਰਤੁਰ ਗਏ, ਕਿਤੇ ਹੋਰਵੀਪਾਰਟੀ ਚੱਲੀ ਜਾਂਦੀ ਹੈ। ਹੁਣਭਾਈਆ ਕੁਛ-ਕੁਛ ਖੁੱਲ੍ਹ ਮਹਿਸੂਸਣ ਲੱਗਿਐ। ਤੀਜਾਪੈੱਗ ਭਾਇਆਤਰਾਰੇ ‘ਚ ਆਇਆ, ”ਕਾਹਦਾਆਉਣ ਇੰਡੀਆ ਯਾਰ…ਜੇ ਨਹੀਂ ਆਉਂਦੇ ਇਥੋਂ ਦਾਝੋਰਾ, ਡੋਬੂਪੈਂਦੇ ਆ ਕਾਲਜੇ ਨੂੰ…ਜੇ ਇਥੋਂ ਨੀਜਾਂਦੇ ਓਥੋਂ ਦਾਝੋਰਾਸਤਾਉਂਦੈ…ਨਾਓਧਰ ਦੇ, ਨਾਏਧਰ ਦੇ, ਅੱਧ ਵਿਚਾਲੜੇ ਜਿਹੇ ਆਂ…।” ਭਾਈਆ ਢਿੱਡ ਫਰੋਲਰਿਹੈ, ਗੱਲ ‘ਚ ਵਜ਼ਨਬੜਾ ਹੈ, ”ਜਦੋਂ ਓਧਰੋਂ ਏਧਰਆਉਣ ਨੂੰ ਅਟੈਚੀਪੈਕਕਰੀਦਾ, ਤਾਂ ਓਧਰਲੀਨੂੰਹਚੋਰੀ-ਚੋਰੀ ਵੇਂਹਦੀਫਿਰਦੀ ਆ ਵਈਓਧਰ ਕੀ ਲੈ ਚੱਲੇ ਆ…ਜਦੋਂ ਏਧਰੋਂ ਓਧਰਜਾਣ ਨੂੰ ਅਟੈਚੀਪੈਕਕਰੀਦਾ ਤਾਂ ਏਧਰਲੀਚੋਰੀਓਂ ਝਾਤੀਆਂ ਮਾਰਦੀ ਰਹਿੰਦੀ ਐ ਵਈਓਧਰ ਕੀ ਲੈ ਚੱਲੇ ਆ, ਨਾ ਅਸੀਂ ਚੋਰ ਆਂ ਭਲਾ ਬੁੜ੍ਹਾ-ਬੁੜ੍ਹੀ…? ਲੈ ਦੱਸੋ ਭਲਾ ਅਸੀਂ ਕੀ ਅਟੈਚੀਆਂ ‘ਚ ਵੜੇਵੇਂ ਤੁੰਨ ਕੇ ਲਿਜਾਣੇ ਆਂ ਯਾਰ…।” ਭਾਈਏ ਨੇ ਸਾਡੇ ਦੋਵਾਂ ਵੱਲ ਝਾਕ ਕੇ ਸਾਂਝਾ ਜਿਹਾ ਪੁੱਛਿਆ। ਅਸੀਂ ਹੱਸ ਪਏ ਹਾਂ, ਭਾਈਏ ਦਾਚਿਹਰਾਲਾਲੋ-ਲਾਲ ਹੋ ਗਿਐ,” ਓ ਲਿਆਪਾ ਛਿੱਟ ਕੁ ਹੋਰ…ਸੁਣਾਵਾਂ ਤੈਨੂੰਕੈਨੇਡੇ ਦੀਆਂ…।”

RELATED ARTICLES
POPULAR POSTS